ਤਾਜਾ ਖਬਰਾਂ
bolda punjab
ਜਰਮਨੀ 19 ਸਤੰਬਰ , ਕੀ ਸ਼ਰਾਬ ਨਾਲ ਟੱਲੀ ਹੋਏ ਮੁੱਖ ਮੰਤਰੀ ਪੰਜਾਬ ਨੂੰ ਜਰਮਨੀ ਦੇ ਇਕ ਏਅਰਪੋਰਟ ਤੇ ਜਹਾਜ਼ ਤੋਂ ਉਤਾਰਿਆ ਗਿਆ ?
ਕੀ ਸ਼ਰਾਬੀ ਹੋਏ ਮੁੱਖ ਮੰਤਰੀ ਦੀ ਵਜ੍ਹਾ ਨਾਲ ਫਲਾਈਟ 4 ਘੰਟੇ ਲੇਟ ਹੋਈ ??
ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਟੀਮ ਸਮੇਤ ਸਾਮਾਨ ਉਤਾਰਨ ਲਈ ਮਜਬੂਰ ਹੋਣਾ ਪਿਆ ?
ਟਵੀਟ ਕਰਕੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਇਆ ਹੈ ਕਿ ਜ਼ਿਆਦਾ ਸ਼ਰਾਬ ਪੀਤੀ ਹੋਣ ਦੀ ਵਜ੍ਹਾ ਨਾਲ ਭਗਵੰਤ ਮਾਨ ਨੂੰ ਜਰਮਨੀ ਦੀ ਫਲਾਈਟ ਵਿਚ ਉਤਾਰ ਦਿੱਤਾ ਗਿਆ ।
ਭਗਵੰਤ ਮਾਨ ਦੀ ਵਜ੍ਹਾ ਨਾਲ ਫਲਾਇਟ 4 ਘੰਟੇ ਲੇਟ ਹੋਈ ।
ਸੁਖਬੀਰ ਬਾਦਲ ਟਵੀਟ ਕਰ ਕੇ ਲਿਖਦੇ ਹਨ ਜ਼ਿਆਦਾ ਨਸ਼ੇ ਵਿਚ ਹੋਣ ਕਾਰਣ ਲੁਫਥਾਂਸਾ ਤੋਂ ਉਡਾਣ ਭਰਨ ਵਾਲੀ ਫਲੈਟ ਵਿੱਚੋਂ ਸਾਥੀਆਂ ਅਤੇ ਸਾਮਾਨ ਸਮੇਤ ਉਤਾਰਿਆ ਗਿਆ ।
ਦਿੱਲੀ ਵਿਚ ਐਤਵਾਰ ਨੂੰ ਹੋਈ AAP ਦੀ ਰਾਸ਼ਟਰੀ ਜਨ ਪ੍ਰਤੀਨਿਧ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਵੀ ਉਹ ਖੁੰਜ ਗਏ ।
ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੀ ਇਸ ਕਾਰਵਾਈ ਨੇ ਪੂਰੇ ਪੰਜਾਬੀਆਂ ਨੂੰ ਦੁਨੀਆ ਭਰ ਵਿਚ ਸ਼ਰਮਿੰਦਾ ਕੀਤਾ ਹੈ ।
ਦਿੱਲੀ ਵਿੱਚ ਹੋ ਰਹੇ ਪਾਰਟੀ ਦੇ ਵੱਡੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਵੇਰਵਾ ਦੇ ਕੇ ਫਲਾਈਟ ਵਿਚੋਂ ਨਾ ਉਤਾਰਨ ਦੀ ਬੇਨਤੀ ਵੀ ਕੀਤੀ ਗਈ ਪਰ
ਯਾਤਰੀਆਂ ਦੀ ਸੁਰੱਖਿਆ ਅਤੇ ਨਿਯਮਾਂ ਦੇ ਨਾਲ ਸਮਝੌਤਾ ਨਾ ਕਰਦੇ ਹੋਏ ਕਰੂ ਮੈਂਬਰਜ਼ ਨੇ ਭਗਵੰਤ ਮਾਨ ਫਲਾਈਟ ਚ ਉਤਾਰਨਾ ਹੀ ਉਚਿਤ ਸਮਝਿਆ ।
ਮੁੱਖ ਮੰਤਰੀ ਉੱਪਰ ਲੱਗੇ ਇਨ੍ਹਾਂ ਦੋਸ਼ਾਂ ਤੇ ਦਿੱਲੀ ਕਾਂਗਰਸ ਨੇ ਵੀ ਟਵੀਟ ਕਰਕੇ ਇਸ ਨੂੰ ਬਿੱਗ ਸ਼ੇਮ ਕਰਾਰ ਦਿੱਤਾ ਹੈ ।
ਮੀਡੀਆ ਦੀਆਂ ਇਨ੍ਹਾਂ ਰਿਪੋਰਟਾਂ ਸਬੰਧੀ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਵੱਲੋਂ ਹਾਲ ਦੀ ਘੜੀ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ।
Get all latest content delivered to your email a few times a month.