ਤਾਜਾ ਖਬਰਾਂ
ਕੰਵਰਜੀਤ ਸਿੰਘ ਜੈਂਟੀ
ਫਿਰੋਜ਼ਪੁਰ 27 ਅਗਸਤ : ਮਦਰ ਟੈਰੇਸਾ ਦੇ ਜਨਮ ਦਿਨ ਮੌਕੇ ਸੈਮਸੰਨ ਬਿਗੇ੍ਰਡ ਕਰੀਂਸਚਿਅਨ ਯੂਥ ਪੰਜਾਬ ਵੱਲੋਂ ਮਦਰ ਟੈਰੇਸਾ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਇਸ ਮੌਕੇ ਉਨ੍ਹਾਂ ਦੀ ਸੇਵਾ ਅਤੇ ਯਾਦ ਨੂੰ ਸਮਰਪਿਤ ਮੈਡੀਕਲ ਕੈਂਪ ਅਤੇ ਦੰਦਾਂ ਦਾ ਕੈਂਪ ਲਗਾਇਆ ਗਿਆ , ਜਿਸ ਵਿੱਚ ਬਾਗੀ ਹਸਪਤਾਲ ਦੇ ਡਾ. ਜਾਵਦ ਖਾਜਾ MBBS, ਡਾ. ਦੀਪਕ ਗਲਹੋਤਰਾ, ਡਾ. ਜਸਵਿੰਦਰ ਸਿੰਘ, ਰਾਜਵੀਰ ਸਿੰਘ, ਮਾਮੀਤ ਸਹੋਤਾ ਅਤੇ ਜੈਨਸਿਸ ਡੈਂਟਲ ਕਾਲਜ ਤੋਂ ਡਾ. ਲਵਪ੍ਰੀਤ ਸਿੰਘ, ਡਾ. ਨਵਨੀਤ ਕੌਰ, ਡਾ. ਮਨਜੀਤ ਕੌਰ, ਰਣਜੀਤ ਸਿੰਘ PRO ਪਹੁੰਚੇੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਮਸਨ ਬਿਗ੍ਰੇਡ ਦੇ ਚੇਅਰਮੈਨ ਵਿਜੇ ਗੋਰਿਆ ਨੇ ਦੱਸਿਆ ਕਿ ਮਦਰ ਟੈਰੇਸਾ ਇਕ ਉਹ ਸਖਸ਼ਅਤ ਹੋਏ ਜਿਨ੍ਹਾਂ ਨੇ ਧਰਮ ਜਾਤੀ ਤੋਂ ਉਪਰ ਉੱਠ ਕੇ ਲੋਕ ਸੇਵਾ ਲਈ ਆਪਣਾ ਜੀਵਨ ਦੇ ਦਿੱਤਾ ਅਤੇ ਸਾਰੀ ਜ਼ਿੰਦਗੀ ਲੋਕਾਂ ਉਪਰ ਵਾਰ ਦਿੱਤੀ। ਜਿਸ ਲਈ ਉਨ੍ਹਾਂ ਨੂੰ ਭਾਰਤ ਰਤਨ ਅਤੇ ਪਦਮ ਜਵਾਹਰ ਲਾਲ ਨਹਿਰੂ ਪੁਰਸਕਾਰ ਵਰਗੇ ਸਨਮਾਨਯੋਗ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਉਪਰ ਉਨ੍ਹਾਂ ਦੀ ਇਕ ਵੱਖ ਛਵੀਂ ਦੁਨੀਆਂ ਵਿਚ ਜਾਣੀ ਜਾਂਦੀ ਹੈ ਅਤੇ ਇਸ ਮੌਕੇ ਵਿਜੇ ਗੋਰੀਆ ਵੱਲੋਂ ਮਦਰ ਟੈਰੇਸਾ ਦੇ ਜਮਨਮ ਦਿਨ ਉਪਰ ਗਜਟਿਡ ਛੁੱਟੀ ਦੀ ਮੰਗ ਸਰਕਾਰ ਕੋਲੋਂ ਕੀਤੀ ਗਈ ਤਾਂ ਜੋ ਮਦਰ ਟੈਰੇਸਾ ਦਾ ਮਾਨ ਸਮਾਨ ਵਿਚ ਹੋਰ ਵਾਧਾ ਕੀਤਾ ਜਾਵੇ, ਨਾਲ ਹੀ ਮੰਗ ਕੀਤੀ ਕਿ ਉਨ੍ਹਾਂ ਦੀ ਯਾਦ ਵਿਚ ਭਾਰਤ ਸਰਕਾਰ ਵੱਲੋਂ ਵੱਡਾ ਹਸਪਤਾਲ ਖੋਲ੍ਹਿਆ ਜਾਵੇ। ਜਿਥੇ ਲੋਕਾਂ ਦੀ ਸੇਵਾ ਉਨ੍ਹਾਂ ਵਾਂਗ ਕੀਤੀ ਜਾਵੇ। ਵਿਜੇ ਗੋਰੀਆ ਨੇ ਦੱਸਿਆ ਕਿ ਇਸ ਕੈਂਪ ਵਿਚ ਸੈਂਕੜੇ ਲੋਕਾਂ ਨੂੰ ਚੰਗੇ ਤੇ ਸੁਝਵਾਨ ਡਾ. ਵੱਲੋਂ ਚੈੱਕਅੱਪ ਕੀਤਾ ਗਿਆ ਅਤੇ ਨਾਲ ਹੀ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਦਾ ਆਯੋਜਨ ਬਸਤੀ ਬਾਗ ਵਾਲੀ ਵਿਚ ਕੀਤਾ ਗਿਆ।
ਇਸ ਮੌਕੇ ਨਗਰ ਕੋਂਸਲ ਦੇ ਪ੍ਰਧਾਨ ਰੋਹਿਤ ਗਰੋਵਰ ਪਹੁੰਚੇ ਅਤੇ ਨਾਲ ਹੀ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਡਾਇਰੈਕਟਰ ਰਾਕੇਸ਼ ਪਾਲ, ਪ੍ਰਧਾਨ ਯਕੂਬ ਭੱਟੀ , ਸੈਮ ਤੇਜੀ, ਰਿੰਕੂ, ਪਾਸਟਰ ਵਿਕਟਰ, ਸਾਹਿਬ ਭੱਟੀ, ਪਾਸਟਰ ਐਥੋਨੀ, ਪਾਸਟਰ ਰੋਬਿਨ ਜੈਨ, ਸੈਮ, ਸੁਰਜੀਤ ਭੰਡਾਰੀ, ਬੱਬੂ ਸਿੰਘ, ਰਾਮ, ਕੁਲਦੀਪ ਗਿੱਲ ਆਦਿ ਹਾਜ਼ਰ ਸਨ।
Get all latest content delivered to your email a few times a month.