IMG-LOGO
ਹੋਮ ਦੁਨੀਆ: ਕੈਨੇਡਾ ’ਚ ਸੋਨੇ ਦੀ ਸਭ ਤੋਂ ਵੱਡੀ ਚੋਰੀ ’ਚ ਛੇ...

ਕੈਨੇਡਾ ’ਚ ਸੋਨੇ ਦੀ ਸਭ ਤੋਂ ਵੱਡੀ ਚੋਰੀ ’ਚ ਛੇ ਗ੍ਰਿਫ਼ਤਾਰਾਂ ’ਚ ਜ਼ਿਆਦਾਤਰ ਹਨ ਭਾਰਤੀ, 1.6 ਕਰੋੜ ਡਾਲਰ ਹੈ ਕੀਮਤ

Admin user - Apr 18, 2024 11:05 AM
IMG

ਬ੍ਰੈਂਪਟਨ, 18 ਅਪ੍ਰੈਲ - ਏਅਰ ਕੈਨੇਡਾ ਦੇ ਕਾਰਗੋ ਸਹੂਲਤ ਕੇਂਦਰ ਤੋਂ ਪਿਛਲੇ ਸਾਲ ਹੋਈ ਸੋਨੇ ਤੇ ਵਿਦੇਸ਼ੀ ਕਰੰਸੀ ਦੀ (ਦੋਵੇਂ 1.6 ਕਰੋੜ ਡਾਲਰ) ਦੀ ਚੋਰੀ ਦੇ ਮਾਮਲੇ ’ਚ ਕੈਨੇਡਾ ਤੇ ਅਮਰੀਕਾ ਦੀ ਪੁਲਿਸ ਨੇ ਛੇ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ ਤੇ ਤਿੰਨ ਹੋਰਾਂ ਦੀ ਤਲਾਸ਼ ਜਾਰੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗਿ੍ਰਫ਼ਤਾਰ ਲੋਕਾਂ ’ਚ ਜ਼ਿਆਦਾਤਰ ਭਾਰਤੀ ਹਨ। ਗਿ੍ਰਫ਼ਤਾਰ ਲੋਕਾਂ ’ਚੋਂ ਇਕ ਨੂੰ ਅਮਰੀਕਾ ਦੇ ਪੇਂਸਿਲਵੇਨੀਆ ’ਚ ਫੜਿਆ ਗਿਆ ਹੈ, ਉਹ ਅਮਰੀਕੀ ਪੁਲਿਸ ਦੀ ਹਿਰਾਸਤ ’ਚ ਹੈ। ਕੈਨੇਡਾ ’ਚ ਗਿ੍ਰਫ਼ਤਾਰ ਪੰਜ ਲੋਕਾਂ ਨੂੰ ਫਿਲਹਾਲ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਸੀ। ਕੈਨੇਡਾ ਪੁਲਿਸ ਦੇ ਇਤਿਹਾਸ ’ਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਕਰਾਰ ਦਿੱਤਾ ਸੀ। ਗਿ੍ਰਫ਼ਤਾਰ ਲੋਕਾਂ ’ਚ ਪਰਮਪਾਲ ਸਿੱਧੂ, ਅਲੀ ਰਾਜਾ, ਅਮਿਤ ਜਲੋਟਾ, ਅਮਦ ਚੌਧਰੀ ਤੇ ਪ੍ਰਸਾਦ ਪਰਮਲਿੰਗਮ ਸ਼ਾਮਲ ਹਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.