ਤਾਜਾ ਖਬਰਾਂ
ਵਿਕਰਮਜੀਤ ਸਿੰਘ
ਅਟਾਰੀ, 29 ਮਾਰਚ - ਭਾਰਤ ਵਲੋਂ ਰਿਹਾਅ ਹੋ ਕੇ ਆਪਣੇ ਵਤਨ ਜਾਣ ਲਈ ਭਾਰਤੀ ਸਰਹੱਦ 'ਤੇ ਪੁੱਜੇ 2 ਪਾਕਿਸਤਾਨੀ ਨਾਬਾਲਗ ਆਪਣੇ ਵਤਨ ਨਹੀਂ ਜਾ ਸਕੇ। ਪਾਕਿਸਤਾਨ ਨਾਬਾਲਗ ਜੋ ਅਗਸਤ 2022 ਵਿਚ ਖੇਮਕਰਨ ਤਰਨਤਾਰਨ ਖ਼ੇਤਰ ਅੰਦਰ ਪਾਕਿਸਤਾਨ ਕਸੂਰ ਰਸਤੇ ਭੁਲੇਖੇ ਨਾਲ ਸਰਹੱਦ ਪਾਰ ਕਰਕੇ ਭਾਰਤ ਅੰਦਰ ਆਉਣ 'ਤੇ ਬੀ.ਐਸ.ਐਫ. ਵਲੋਂ ਗ੍ਰਿਫ਼ਤਾਰ ਕਰਕੇ ਪੁਲਿਸ ਨੂੰ ਸੌਂਪੇ ਗਏ ਸਨ, ਜੋ ਕਿ ਭਾਰਤੀ ਪੰਜਾਬ ਦੀ ਫ਼ਰੀਦਕੋਟ ਬੱਚਿਆਂ ਦੀ ਜੇਲ੍ਹ ਵਿਚੋਂ ਰਿਹਾਅ ਹੋ ਕੇ ਵਤਨ ਜਾਣ ਲਈ ਅਟਾਰੀ ਸਰਹੱਦ ਤੇ ਪੁੱਜੇ ਸਨ। ਇਹ ਪਾਕਿਸਤਾਨ ਨਾਬਾਲਗ, ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੇ ਅਟਾਰੀ ਸਰਹੱਦ 'ਤੇ ਸਮੇਂ ਸਿਰ ਨਾ ਪੁੱਜਣ ਕਰਕੇ ਆਪਣੇ ਵਤਨ ਨਹੀਂ ਜਾ ਸਕੇ । ਅਟਾਰੀ ਸਰਹੱਦ ਤੋਂ ਫ਼ਰੀਦਕੋਟ ਜੇਲ੍ਹ ਪ੍ਰਸ਼ਾਸ਼ਨ ਦੇ ਅਧਿਕਾਰੀ ਦੋਵੇਂ ਪਾਕਿਸਤਾਨ ਨਾਬਾਲਗਾਂ ਨੂੰ ਵਾਪਿਸ ਫ਼ਰੀਦਕੋਟ ਜੇਲ੍ਹ ਲਈ ਲੈ ਕੇ ਰਵਾਨਾਂ ਹੋ ਗਏ ।
Get all latest content delivered to your email a few times a month.