ਤਾਜਾ ਖਬਰਾਂ
ਕੰਵਰਜੀਤ ਸਿੰਘ ਜੈਂਟੀ
ਫ਼ਿਰੋਜ਼ਪੁਰ 8 ਮਾਰਚ ,
ਅੱਜ 8 ਮਾਰਚ 2022 ਨੂੰ ਕੰਮਕਾਜੀ ਔਰਤਾਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦੇ ਹੋਏ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕੀਤਾ ਗਇਆ।
ਪ੍ਰਦਰਸ਼ਨ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਜ਼ਿਲ੍ਹਾ ਫਿਰੋਜਪੁਰ ਵਿੱਚ ਆਗੂ ਕਾਂਤਾ ਰਾਣੀ ਨੇ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਜਦੋਂ ਪੂਰੇ ਹਿੰਦੁਸਤਾਨ ਦੇ ਵਿਚ ਇਸਤਰੀ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਵੱਡੇ ਵੱਡੇ ਮੰਚਾਂ ਉੱਤੋਂ ਔਰਤਾਂ ਦੀ ਭਲਾਈ ਦੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆ ਹਨ । ਪਰ ਸੁਧਾਰ ਦੇ ਨਾਂ ਤੇ ਕਾਗਜ਼ੀ ਕਾਰਵਾਈਆਂ ਹੀ ਬਾਕੀ ਹੁੰਦੀਆਂ ਹਨ ।ਔਰਤਾਂ ਨੂੰ ਸਭ ਤੋਂ ਸਸਤਾ ਮਜ਼ਦੂਰ ਗਿਣਿਆ ਜਾਂਦਾ ਹੈ ਅਤੇ ਜਿਸ ਦੀ ਮਿਸਾਲ ਸਕੀਮ ਵਰਕਰ ਹਨ । ਬਹੁਤ ਹੀ ਨਿਗੂਣੇ ਜਿਹੇ ਮਾਣ ਭੱਤੇ ਵਿਚ ਕੰਮ ਕਰਨ ਲਈ ਮਜਬੂਰ ਹਨ ਅਤੇ ਪੂਰਨ ਮਿਹਨਤਾਨੇ ਲਈ ਸਮਾਜਿਕ ਸੁਰੱਖਿਆ ਲਈ ਪੈਨਸ਼ਨ ਗ੍ਰੈਚੁਟੀ ਲਈ ਦੇਸ਼ ਭਰ ਵਿਚ ਆਂਗਣਵਾੜੀ, ਮਿੱਡ ਡੇ ਮੀਲ, ਆਸ਼ਾ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ।ਪਰ ਸਮੇਂ ਦੀਆਂ ਹਾਕਮ ਸਰਕਾਰਾਂ ਵੱਲੋਂ ਮੰਗਾਂ ਉਤੇ ਗੱਲਬਾਤ ਨਾ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਉੱਤੇ ਤਰ੍ਹਾਂ ਤਰ੍ਹਾਂ ਦੇ ਦਮਨ ਕੀਤੇ ਜਾ ਰਹੇ ਹਨ ।ਹਰਿਆਣਾ ਵਿਚ ਪਿਛਲੇ ਪਚਾਸੀ ਦਿਨਾਂ ਤੋਂ ਲਗਾਤਾਰ ਆਂਗਣਵਾੜੀ ਵਰਕਰ ਹੜਤਾਲ ਉੱਤੇ ਹਨ। ਪਰ ਹਰਿਆਣਾ ਦੀ ਬੀਜੇਪੀ ਸਰਕਾਰ ਵੱਲੋਂ ਮੰਗਾਂ ਦਾ ਹੱਲ ਨਾ ਕਰਦੇ ਹੋਏ ਆਗੂਆਂ ਉੱਤੇ ਤਰ੍ਹਾਂ ਤਰ੍ਹਾਂ ਦੇ ਦਮਨ ਕੀਤੇ ਜਾ ਰਹੇ ਹਨ । ਦਿੱਲੀ ਵਿਚ ਲਗਾਤਾਰ ਵਰਕਰ ਹੈਲਪਰ ਹੜਤਾਲ ਉੱਤੇ ਹਨ। ਮੱਧ ਪ੍ਰਦੇਸ਼ ਵਿੱਚ ਵੀ 7 ਮਾਰਚ ਨੂੰ ਬਜਟ ਵਿੱਚ ਵਾਧੇ ਨੂੰ ਲੈ ਕੇ ਵਿਧਾਨ ਸਭਾ ਦਾ ਘਿਰਾਓ ਕਰਨ ਤੋਂ ਆਂਗਨਵਾੜੀ ਵਰਕਰਾਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਆਗੂਆਂ ਨੂੰ ਪੰਜ ਵਜੇ ਸਵੇਰ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ।ਜਦੋਂ ਕਿ ਆਂਗਨਵਾੜੀ ਵਰਕਰਾਂ ਹੈਲਪਰਾਂ ਆਸ਼ਾ ਵਰਕਰਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਕਵਿਡ ਵਰਗੀ ਮਹਾਮਾਰੀ ਵਿਚ ਫਰੰਟ ਲਾਈਨ ਉਤੇ ਕੰਮ ਕਰਦੇ ਹੋਏ ਇਸ ਆਫ਼ਤ ਦਾ ਮੁਕਾਬਲਾ ਕੀਤਾ ਹੈ ।ਜਿਸ ਦੌਰਾਨ ਮਹਾਂਮਾਰੀ ਨਾਲ ਲੜਦਿਆਂ ਬਹੁਤ ਸਾਰੀਆਂ ਭੈਣਾਂ ਜਾਨ ਵੀ ਗੁਆ ਚੁੱਕੀਆਂ ਹਨ ।ਅੱਜ ਕੌਮਾਂਤਰੀ ਦਿਹਾੜੇ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ ਹੈਲਪਰਾਂ ਸਮੇਤ ਸਮੂਹ ਸਕੀਮ ਵਰਕਰ ਆਸ਼ਾ, ਮਿਡ ਡੇ ਮੀਲ,ਮਨਰੇਗਾ , ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਤਹਿਤ ਕੰਮ ਕਰਦੇ ਵਰਕਰਜ਼ ਸਭ ਨੂੰ ਪੱਕੇ ਮੁਲਾਜ਼ਮ ਮੰਨਿਆ ਜਾਵੇ ਮੁਲਾਜ਼ਮ ਦਾ ਦਰਜਾ ਦੇਣ ਤਕ 45ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਤਹਿਤ ਘੱਟੋ ਘੱਟ ਉਜਰਤ ਵਿੱਚ ਸ਼ਾਮਿਲ ਕੀਤਾ ਜਾਵੇ ।ਬਰਾਬਰ ਕੰਮ ਬਰਾਬਰ ਉਜਰਤ ਦੇ ਘੇਰੇ ਵਿਚ ਲਿਆਂਦਾ ਜਾਵੇ ।ਬੇਰੁਜ਼ਗਾਰੀ ਦੂਰ ਕਰਨ ਲਈ ਔਰਤਾਂ ਲਈ ਵਿਸ਼ੇਸ਼ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ,ਔਰਤਾਂ ਉੱਤੇ ਹੋ ਰਹੇ ਦਮਨਕਾਰੀ ਹਮਲਿਆਂ ਹਿੰਸਾ ਦੇ ਖ਼ਿਲਾਫ਼ ਪੱਕੇ ਕਾਨੂੰਨ ਬਣਾਏ ਜਾਣ ,ਮਨਰੇਗਾ ਦੇ ਵਿਚ ਰੋਜ਼ਗਾਰ ਦੇ ਦੋ ਸੌ ਦਿਨ ਨਿਸ਼ਚਿਤ ਕੀਤੇ ਜਾਣ ਅਤੇ ਮਨਰੇਗਾ ਦੇ ਬਜਟ ਵਿੱਚ ਵਾਧਾ ਕੀਤਾ ਜਾਵੇ। ਇਸ ਮੌਕੇ ਜਨਰਲ ਸਕੱਤਰ ਕਾਂਤਾ ਰਾਣੀ,ਸੀਨੀਅਰ ਮੀਤ ਪ੍ਰਧਾਨ ਜਸਪਾਲ ਕੌਰ ,ਜੁਆਂਇੰਟ ਸਕੱਤਰ ਵੀਰਪਾਲ ਕੌਰ,ਖ਼ਜ਼ਾਨਚੀ ਰਾਜਵੰਤ ਕੌਰ, ਗੁਰਜੀਤ ਕੌਰ ਆਰਿਫ਼ਕੇ, ਸਿਮਰਨ ਰੱਖੜੀ,ਬਲਵਿੰਦਰ ਮਹਾਲਮ, ਅਮਨ ਖਾਈ,ਰੇਨੂ ਬਾਲਾ, ਅਮਨਦੀਪ ਨਵਾਂ ਪਿੰਡ, ਪਰਮਜੀਤ ਦੌਲਤਪੁਰਾ, ਚਰਨਜੀਤ ਕਟੋਰਾ,ਹਰਮੀਤ ਝੋਕ, ਬਲਜੀਤ ਦੂਲੇਵਾਲਾ, ਹਰਜਿੰਦਰ ਆਸਲ, ਨਿਧੀ ਮਮਦੋਟ,ਨਵਦੀਪ, ਭੁਪਿੰਦਰ ਕੌਰ ,ਕਰਮਜੀਤ,ਤਜਿੰਦਰ ਕੌਰ, ਕਿਰਨ ਬਾਲਾ , ਗੁਰਮੀਤ ਕੌਰ , ਦਰਸ਼ਨਾ , ਕੁਲਦੀਪ ਕੌਰ ਆਦਿ ਵਰਕਰਾਂ ਅਤੇ ਹੈਲਪਰਾਂ ਹਾਜ਼ਰ ਸਨ
Get all latest content delivered to your email a few times a month.