ਤਾਜਾ ਖਬਰਾਂ
ਬੋਲਦਾ ਪੰਜਾਬ ਬਿਊਰੋ
ਪੋਲੈਂਡ , 4 ਮਾਰਚ, 2022: ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਵਿੱਚ ਭਾਰਤ ਤੋਂ ਯੂਕਰੇਨ ਗਏ ਵਿਦਿਆਰਥੀ ਬੁਰੀ ਤਰ੍ਹਾਂ ਫਸੇ ਹੋਏ ਹਨ ।
ਇਨ੍ਹਾਂ ਵਿਦਿਆਰਥੀਆਂ ਵਿਚੋਂ ਇਕ ਹੋਰ ਭਾਰਤੀ ਸਟੂਡੈਂਟ ਨੂੰ ਗੋਲੀ ਵੱਜੀ ਹੈ ।
ਇਸ ਤੋਂ ਪਹਿਲਾਂ ਗੋਲੀ ਬਾਰੀ ਦਾ ਸ਼ਿਕਾਰ ਹੋ ਕੇ ਇਕ ਇੰਡੀਅਨ ਵਿਦਿਆਰਥੀ ਆਪਣੀ ਜਾਨ ਗੁਆ ਚੁੱਕਿਆ ਹੈ ।
ਜਖ਼ਮੀ ਭਾਰਤੀ ਵਿਦਿਆਰਥੀ ਨੂੰ ਕਵੀ ਖੇਤਰ ਵਿੱਚ ਗੋਲੀ ਲੱਗੀ ਜਿਸ ਮਗਰੋਂ ਉਸਨੁੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ।
ਭਾਰਤ ਦੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਵੀ ਕੇ ਸਿੰਘ ਨੇ ਨਿਊਜ ਏਜੰਸੀ ਨੂੰ ਦੱਸਿਆ ਕਿ ਕਵੀ ਵਿੱਚ ਇਕ ਭਾਰਤੀ ਵਿਦਿਆਰੀ ਨੂੰ ਗੋਲੀ ਵੱਜ ਗਈ ਜਿਸ ਮਗਰੋਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ।
ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੂਤਿਨ ਨੇ ਦਾਅਵਾ ਕੀਤਾ ਸੀ ਕਿ ਖਾਰਕੀਵ ਵਿਚ ਇਕ ਰੇਲਵੇ ਸਟੇਸ਼ਨ ਉੱਪਰ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਬੰਧਕ ਬਣਾ ਕੇ ਰੱਖਿਆ ਜਾ ।
" ਖਾਰਕੀਵ ਦੇ ਇਕ ਰੇਲਵੇ ਸਟੇਸ਼ਨ ਉਪਰ ਇਕ ਦਿਨ ਤੋਂ ਜ਼ਿਆਦਾ ਸਮੇਂ ਤਕ 3179 ਇੰਡੀਅਨ ਨਾਗਰਿਕਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ।
ਇਨ੍ਹਾਂ ਵਿਚੋਂ ਸੂਮੀ ਵਿੱਚ ਫਸੇ ਹੋਏ 576 ਵਿਅਕਤੀ ਵੀ ਸ਼ਾਮਿਲ ਹਨ ।
ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪੂਤਿਨ ਦਰਮਿਆਨ ਫੋਨ ਉਪਰ ਹੋਈ ਗੱਲਬਾਤ ਦੌਰਾਨ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਸੀ ।
Get all latest content delivered to your email a few times a month.