IMG-LOGO
ਹੋਮ ਦੁਨੀਆ: ਜਾਸੂਸੀ ਦੇ ਡਰੋਂ ਅਮਰੀਕੀ ਪੁਲਾੜ ਏਜੰਸੀ NASA ਚਿੰਤਤ, ਚੀਨੀ ਨਾਗਰਿਕਾਂ...

ਜਾਸੂਸੀ ਦੇ ਡਰੋਂ ਅਮਰੀਕੀ ਪੁਲਾੜ ਏਜੰਸੀ NASA ਚਿੰਤਤ, ਚੀਨੀ ਨਾਗਰਿਕਾਂ 'ਤੇ ਲਗਾਈ ਪਾਬੰਦੀ

Admin user - Sep 14, 2025 02:22 PM
IMG

ਵਾਸ਼ਿੰਗਟਨ, 14 ਸਤੰਬਰ : ਨਾਸਾ ਨੇ ਜਾਸੂਸੀ ਦੇ ਖ਼ਦਸ਼ੇ ਦੇ ਚੱਲਦਿਆਂ ਚੀਨੀ ਨਾਗਰਿਕਾਂ ਨੂੰ ਸੰਸਥਾ ਤੋਂ ਮੁਅੱਤਲ ਕਰ ਦਿੱਤਾ ਹੈ। ਨਾਸਾ ਨੇ ਐਲਾਨ ਕੀਤਾ ਹੈ ਕਿ ਹੁਣ ਅਮਰੀਕੀ ਵੀਜ਼ਾ ਧਾਰਕ ਚੀਨੀ ਨਾਗਰਿਕਾਂ ਨੂੰ ਉਸ ਦੀਆਂ ਸਹੂਲਤਾਂ, ਖੋਜ ਪ੍ਰੋਗਰਾਮਾਂ ਤੇ ਅੰਦਰੂਨੀ ਨੈੱਟਵਰਕ ਤੱਕ ਪਹੁੰਚ ਤੋਂ ਵਾਂਝਾ ਕਰ ਦਿੱਤਾ ਜਾਵੇਗਾ। ਇਹ ਕਦਮ ਪੁਲਾੜ ਖੇਤਰ ’ਚ ਚੀਨ ਨਾਲ ਮੁਕਾਬਲੇਬਾਜ਼ੀ ਵਿਚਾਲੇ ਅਮਰੀਕਾ ਦੀ ਅਗਵਾਈ ਦੀਆਂ ਵਧਦੀਆਂ ਚਿੰਤਾਵਾਂ ਨੂੰ ਦਰਸਾਉਂਦਾ ਹੈ। ਦਿ ਐਪੋਕ ਟਾਈਮਜ਼ ਦੀ ਰਿਪੋਰਟ ਅਨੁਸਾਰ, ਜੋ ਚੀਨੀ ਨਾਗਰਿਕ ਕਿਸੇ ਵੀ ਰੂਪ ’ਚ ਨਾਸਾ ਦੇ ਪ੍ਰੋਜੈਕਟਾਂ ਨਾਲ ਜੁੜੇ ਹੋਏ ਸਨ, ਉਨ੍ਹਾਂ ਨੂੰ ਪੰਜ ਸਤੰਬਰ ਨੂੰ ਸੂਚਨਾ ਦਿੱਤੀ ਗਈ ਕਿ ਉਹ ਹੁਣ ਇਨ੍ਹਾਂ ਪ੍ਰੋਜੈਕਟਾਂ ਦਾ ਹਿੱਸਾ ਨਹੀਂ ਰਹਿਣਗੇ। ਉਨ੍ਹਾਂ ਨੂੰ ਡਿਜੀਟਲ ਪ੍ਰਣਾਲੀ ਤੋਂ ਅਚਾਨਕ ਬਾਹਰ ਕਰ ਦਿੱਤਾ ਗਿਆ। ਨਾਸਾ ਦੀ ਸਪੋਕਸਪਰਸਨ ਬੇਥਾਨੀ ਸਟੀਵੇਂਸ ਨੇ ਇਸ ਨੀਤੀ ’ਚ ਬਦਲਾਅ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਏਜੰਸੀ ਨੇ ਸਾਈਬਰ ਸੁਰੱਖਿਆ ਖ਼ਤਰਿਆਂ ਨੂੰ ਸੀਮਤ ਕਰਨ ਲਈ ਇਹ ਕਦਮ ਚੁੱਕਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪਾਬੰਦੀ ਸੰਵੇਦਨਸ਼ੀਲ ਕੰਮਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ। ਇਹ ਫ਼ੈਸਲਾ ਅਮਰੀਕੀ ਤਨਨੀਕੀ ਖੇਤਰ ’ਚ ਚੀਨੀ ਨਾਗਰਿਕਾਂ ਦੀ ਡੂੰਘੀ ਜਾਂਚ ਵਿਚਾਲੇ ਆਇਆ ਹੈ। ਪਿਛਲੇ ਕੁਝ ਸਾਲਾਂ ’ਚ ਚੀਨ ਨਾਲ ਜੁੜੇ ਕਈ ਜਾਸੂਸੀ ਦੇ ਮਾਮਲੇ ਸਾਹਮਣੇ ਆਏ ਹਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.