IMG-LOGO
ਹੋਮ ਦੁਨੀਆ: ਅਮਰੀਕਾ 'ਚ ਟਲਿਆ ਵੱਡਾ ਜਹਾਜ਼ ਹਾਦਸਾ : ਟੇਕਆਫ ਤੋਂ ਪਹਿਲਾਂ...

ਅਮਰੀਕਾ 'ਚ ਟਲਿਆ ਵੱਡਾ ਜਹਾਜ਼ ਹਾਦਸਾ : ਟੇਕਆਫ ਤੋਂ ਪਹਿਲਾਂ ਲੈਂਡਿੰਗ ਗੀਅਰ 'ਚ ਲੱਗੀ ਅੱਗ, 179 ਯਾਤਰੀ ਸਨ ਸਵਾਰ

Admin user - Jul 27, 2025 01:32 PM
IMG

ਨਵੀਂ ਦਿੱਲੀ, 27 ਜੁਲਾਈ: ਅਮਰੀਕਾ ਵਿੱਚ ਸ਼ਨੀਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਹੋਣ ਤੋਂ ਟਲ ਗਿਆ। ਜਾਣਕਾਰੀ ਅਨੁਸਾਰ, ਅਮਰੀਕਾ ਦੇ ਡੇਨਵਰ ਹਵਾਈ ਅੱਡੇ 'ਤੇ ਟੇਕਆਫ ਤੋਂ ਪਹਿਲਾਂ ਇੱਕ ਯਾਤਰੀ ਜਹਾਜ਼ ਦੇ ਲੈਂਡਿੰਗ ਗੀਅਰ ਵਿੱਚ ਸਮੱਸਿਆ ਆ ਗਈ। ਜਿਸ ਕਾਰਨ ਇਸ ਵਿੱਚੋਂ ਅੱਗ ਤੇ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਸਮੱਸਿਆ ਤੋਂ ਬਾਅਦ ਇਸ ਉਡਾਣ ਨੂੰ ਰੱਦ ਕਰਨਾ ਪਿਆ। ਘਟਨਾ ਦਾ ਪਤਾ ਲੱਗਦੇ ਹੀ ਹਵਾਈ ਅੱਡੇ 'ਤੇ ਮੌਜੂਦ ਅਧਿਕਾਰੀ ਹਰਕਤ ਵਿੱਚ ਆ ਗਏ। ਇਸ ਤੋਂ ਬਾਅਦ ਪਹਿਲਾਂ ਯਾਤਰੀਆਂ ਨੂੰ ਜਹਾਜ਼ ਵਿੱਚੋਂ ਕੱਢਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਸ ਸੁਰੱਖਿਆ ਕਾਰਵਾਈ ਦੌਰਾਨ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.