IMG-LOGO
ਹੋਮ ਦੁਨੀਆ: ਗਾਜ਼ਾ ’ਚ ਖਾਣਾ ਲੈਣ ਆਏ ਲੋਕਾਂ 'ਤੇ ਫਾਇਰਿੰਗ, ਮਚੀ ਭਗਦੜ...

ਗਾਜ਼ਾ ’ਚ ਖਾਣਾ ਲੈਣ ਆਏ ਲੋਕਾਂ 'ਤੇ ਫਾਇਰਿੰਗ, ਮਚੀ ਭਗਦੜ ਦੌਰਾਨ 20 ਦੀ ਮੌਤ

Admin user - Jul 17, 2025 02:48 PM
IMG

ਯੇਰੂਸ਼ਲਮ, 17 ਜੁਲਾਈ : ਗਾਜ਼ਾ ’ਚ ਬੁੱਧਵਾਰ ਨੂੰ ਮੁੜ ਖ਼ੁਰਾਕੀ ਸਮੱਗਰੀ ਦੇ ਵੰਡ ਕੇਂਦਰ ਦੇ ਬਾਹਰ ਇਜ਼ਰਾਇਲੀ ਫ਼ੌਜੀਆਂ ਨੇ ਫਾਇਰਿੰਗ ਕੀਤੀ। ਇਸ ਫਾਇਰਿੰਗ ’ਚ ਕਈ ਲੋਕ ਗੋਲ਼ੀ ਲੱਗਣ ਤੇ ਕਈ ਲੋਕ ਉਸ ਦੌਰਾਨ ਮਚੀ ਭਗਦੜ ’ਚ ਕੁਚਲੇ ਜਾਣ ਕਾਰਨ ਮਾਰੇ ਗਏ। ਖ਼ਾਨ ਯੂਨਿਸ ਸ਼ਹਿਰ ’ਚ ਇਸ ਘਟਨਾ ’ਚ ਕੁੱਲ 20 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਖ਼ੁਰਾਕ ਵੰਡ ਕੇਂਦਰ ਚਲਾਉਣ ਵਾਲੇ ਇਜ਼ਰਾਈਲ ਦੇ ਸਮਰਥਨ ਵਾਲੇ ਅਮਰੀਕੀ ਸਮੂਹ ਜੀਐੱਚਐੱਫ ਨੇ ਇਸਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ 11 ਬੱਚਿਆਂ ਸਮੇਤ 41 ਲੋਕ ਵੱਖ ਵੱਖ ਥਾਵਾਂ ’ਤੇ ਹੋਏ ਇਜ਼ਰਾਇਲੀ ਹਮਲੇ ’ਚ ਮਾਰੇ ਗਏ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਤਾਜ਼ਾ ਘਟਨਾ ਨੂੰ ਮਿਲਾ ਕੇ ਹਾਲੇ ਤੱਕ ਗਾਜ਼ਾ ਦੇ ਖ਼ੁਰਾਕ ਤੇ ਪੀਣ ਵਾਲੇ ਪਾਣੀ ਦੇ ਵੰਡ ਕੇਂਦਰਾਂ ’ਤੇ ਅੰਦਾਜ਼ਨ ਸੱਤ ਹਫ਼ਤਿਆਂ ’ਚ 875 ਲੋਕ ਮਾਰੇ ਗਏ ਹਨ। ਸੰਯੁਕਤ ਰਾਸ਼ਟਰ ਤੇ ਕਈ ਦੇਸ਼ਾਂ ਨੇ ਗਾਜ਼ਾ ਦੀ ਹਾਲਤ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਜ਼ਰਾਇਲੀ ਫ਼ੌਜ ਨੇ ਕਿਹਾ ਹੈ ਕਿ ਤਾਜ਼ਾ ਹਮਲਿਆਂ ’ਚ ਉਸਨੇ ਹਮਾਸ ਦੇ 120 ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ’ਚ ਕਈ ਸੁਰੰਗਾਂ ਤੇ ਹਥਿਆਰਾਂ ਦੇ ਸਟੋਰ ਸ਼ਾਮਲ ਹਨ। ਫ਼ੌਜ ਨੇ ਕਿਹਾ ਹੈ ਕਿ ਹਮਾਸ ਨੇ ਆਬਾਦੀ ਵਾਲੇ ਇਲਾਕਿਆਂ ’ਚ ਆਪਣੇ ਟਿਕਾਣੇ ਬਣਾਏ ਹੋਏ ਹਨ, ਇਸ ਲਈ ਹਮਲਿਆਂ ਦੀ ਲਪੇਟ ’ਚ ਆ ਕੇ ਆਮ ਲੋਕ ਵੀ ਮਰ ਰਹੇ ਹਨ। ਇਜ਼ਰਾਇਲੀ ਫ਼ੌਜ ਨੇ ਵੀਰਵਾਰ ਤੋਂ ਖ਼ਾਨ ਯੂਨਿਸ ਸ਼ਹਿਰ ’ਚ ਨਵਾਂ ਕਾਰੀਡੋਰ ਖੋਲ੍ਹੇ ਜਾਣ ਦਾ ਵੀ ਐਲਾਨ ਕੀਤਾ ਹੈ। ਇਹ ਗਾਜ਼ਾ ਦਾ ਚੌਥਾ ਕਾਰੀਡੋਰ ਹੋਵੇਗਾ, ਜਿਸ ’ਤੇ ਜੰਗਬੰਦੀ ਹੋਣ ’ਤੇ ਇਜ਼ਰਾਇਲੀ ਫ਼ੌਜ ਹਾਲਾਤ ਨੂੰ ਕੰਟਰੋਲ ’ਚ ਰੱਖਣ ਲਈ ਗਸ਼ਤ ਕਰੇਗੀ। ਗਾਜ਼ਾ ਤੋਂ ਹਮਾਸ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਇਜ਼ਰਾਈਲ ਨੇ ਇਸ ਯੋਜਨਾ ਨੂੰ ਲਾਗੂ ਕੀਤਾ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.