IMG-LOGO
ਹੋਮ ਦੁਨੀਆ: ਸਿੱਖਾਂ ਹੱਥ ਆਈ ਇੰਗਲੈਂਡ ਦੇ ਫੁੱਟਬਾਲ ਕਲੱਬ ਦੀ ਕਮਾਨ 

ਸਿੱਖਾਂ ਹੱਥ ਆਈ ਇੰਗਲੈਂਡ ਦੇ ਫੁੱਟਬਾਲ ਕਲੱਬ ਦੀ ਕਮਾਨ 

Admin user - Jun 07, 2025 06:37 PM
IMG

ਲੰਡਨ, (ਯੂਕੇ) - 07 ਜੂਨ 2025 - ਇੰਗਲੈਂਡ ਵਿਚ ਪਹਿਲੀ ਵਾਰ ਸਿੱਖਾਂ ਕੋਲ ਖੁਦ ਦਾ ਫੁੱਟਬਾਲ ਕਲੱਬ ਹੋਏਗਾ। ਇੰਗਲਿਸ਼ ਫੁੱਟਬਾਲ ਲੀਗ (EFL) ਵੱਲੋਂ ਪੰਜਾਬ ਵਾਰਿਅਰਜ਼ ਨੂੰ ਮੋਰਕਮ ਫੁੱਟਬਾਲ ਕਲੱਬ ਲਈ ਮਨਜ਼ੂਰੀ ਮਿਲ ਚੁੱਕੀ ਹੈ। ਜਿਸ ਨਾਲ ਉਹ ਯੂ.ਕੇ ਵਿੱਚ ਕਿਸੇ ਪੇਸ਼ੇਵਰ ਫੁੱਟਬਾਲ ਕਲੱਬ ਦੇ ਪਹਿਲੇ ਪੰਜਾਬੀ/ਸਿੱਖ ਮਾਲਕ ਬਣ ਗਏ ਹਨ। ਸਿੱਖਾਂ ਦਾ ਇਹ ਕਦਮ ਸਿਰਫ ਇਕ ਵਪਾਰਕ ਨਿਵੇਸ਼ ਨਹੀਂ, ਬਲਕਿ ਪੰਜਾਬੀਆਂ ਅਤੇ ਸਿੱਖਾਂ ਦੀ ਵਿਸ਼ਵ ਭਰ ਵਿੱਚ ਪਹਿਚਾਣ ਅਤੇ ਸੱਭਿਆਚਾਰਕ ਹੋਂਦ ਨੂੰ ਮਜਬੂਤ ਬਣਾਉਣ ਵਿਚ ਸਹਾਈ ਸਿੱਧ ਹੋਏਗਾ। ਕੁੱਲ ਦੁਨੀਆਂ ਅੰਦਰ ਤਕਰੀਬਨ ਸਾਢੇ ਤਿੰਨ ਸੌ ਕਰੋੜ ਅਬਾਦੀ ਦੀ ਪਹਿਲੀ ਪਸੰਦ ਫੁੱਟਬਾਲ ਖੇਡ ਯੂਰਪ ਖਾਸ ਕਰ ਇੰਗਲੈਂਡ ਜਿਹੇ ਮੁਲਕਾਂ ਦੀ ਪਸੰਦੀਦਾ ਖੇਡ ਹੈ। ਯੂ.ਕੇ ਵਿੱਚ ਫੁੱਟਬਾਲ ਸਿਰਫ਼ ਇੱਕ ਖੇਡ ਹੀ ਨਹੀਂ, ਸਗੋਂ ਇੱਕ ਸੱਭਿਆਚਾਰ ਬਣ ਚੁੱਕੀ ਹੈ। ਪੰਜਾਬ ਵਾਰਿਅਰਜ਼ ਦਾ ਉਦੇਸ਼ ਫੁੱਟਬਾਲ ਦੀ ਦੁਨੀਆਂ ਵਿਚ ਨਾ ਸਿਰਫ਼ ਚੋਟੀ ਦੇ ਕਲੱਬਾਂ ਨਾਲ ਖੇਡ ਮੁਕਾਬਲੇ ਕਰਨਾ ਹੈ, ਸਗੋਂ ਪੰਜਾਬੀ ਅਤੇ ਸਿੱਖ ਨੌਜਵਾਨਾਂ ਦੀ ਮੌਜੂਦਾ ਅਤੇ ਆਉਣ ਵਾਲੀ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਸਣੇ ਖੇਡ ਵਿੱਚ ਹਿੱਸਾ ਲੈਣ ਦੇ ਮੌਕੇ ਪ੍ਰਦਾਨ ਕਰਨਾ ਵੀ ਹੈ। ਪੰਜਾਬ ਵਾਰਿਅਰਜ਼ ਦੇ ਬੁਲਾਰੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ, "ਇਹ ਸਾਡੀ ਕੌਮ ਦੀ ਪਹਿਚਾਣ ਅਤੇ ਭਵਿੱਖ ਦੀ ਗੱਲ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਕੌਮ ਦੀ ਚੜ੍ਹਦੀਕਲਾ ਅਤੇ ਜਜ਼ਬੇ ਦਾ ਪਤਾ ਲੱਗ ਸਕੇ,"  ਉਨ੍ਹਾਂ ਕਿਹਾ ਕਿ “ਮੋਰਕਮ ਫੁੱਟਬਾਲ ਕਲੱਬ ਹੁਣ ਵਿਸ਼ਵ ਭਰ ਦੇ ਸਿੱਖਾਂ ਲਈ ਨਵੇਂ ਮੌਕਿਆਂ ਦਾ ਪ੍ਰਤੀਕ ਹੋਵੇਗਾ। ਪੰਜਾਬ ਵਾਰੀਅਰਜ਼ ਵੱਲੋਂ ਫੁੱਟਬਾਲ ਨੂੰ ਸਿੱਖਿਆ ਵਜੋਂ ਪੰਜਾਬੀ/ਸਿੱਖ ਨੌਜਵਾਨਾਂ ਦੀ ਹੋਂਦ ਅਤੇ ਲੀਡਰਸ਼ਿਪ ਵਜੋਂ ਉਨ੍ਹਾਂ ਦੇ ਵਿਕਾਸ, ਖੇਡਾਂ ਵਿਚ ਵਿਭਿੰਨਤਾ ਅਤੇ ਭਾਈਚਾਰੇ ਵਿਚਾਲੇ ਤਾਲਮੇਲ ਨੂੰ ਵਧਾਉਣ ਲਈ ਵਰਤਿਆ ਜਾਏਗਾ। ਇਹ ਕਦਮ ਪੂਰੇ ਵਿਸ਼ਵ ਭਰ ਵਿਚ ਵੱਸਦੇ ਸਿੱਖਾਂ ਲਈ ਇੱਕ ਇਤਿਹਾਸਕ ਮੋੜ ਵਜੋਂ ਵੇਖਿਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.