IMG-LOGO
ਹੋਮ ਦੁਨੀਆ: ਫਰਿਜ਼ਨੋ ਦੀ ਪੰਜਾਬੀ ਕੁੜੀ ਦੀ ਦਰਦਨਾਕ ਹਾਦਸੇ ਵਿੱਚ ਮੌਤ

ਫਰਿਜ਼ਨੋ ਦੀ ਪੰਜਾਬੀ ਕੁੜੀ ਦੀ ਦਰਦਨਾਕ ਹਾਦਸੇ ਵਿੱਚ ਮੌਤ

Admin user - May 16, 2025 01:09 PM
IMG

ਫਰਿਜ਼ਨੋ (ਕੈਲੀਫੋਰਨੀਆ),  16 ਮਈ 2025- ਫਰਿਜ਼ਨੋ  ਦੇ ਵੁੱਡਵਰਡ ਪਾਰਕ ਨੇੜੇ ਸ਼ੁੱਕਰਵਾਰ ਸਵੇਰੇ ਇੱਕ ਵੱਡੇ ਹਾਦਸੇ ਵਿੱਚ ਇੱਕ ਪੰਜਾਬੀ ਕੁੜੀ ਦੀ ਮੌਤ ਹੋ ਗਈ। ਹਾਦਸਾ ਫ੍ਰਿਆਂਟ ਅਤੇ ਸ਼ੈਫਰਡ ਏਵਿਨਿਊਜ਼ ਦੇ ਇਲਾਕੇ ਵਿੱਚ ਵਾਪਰਿਆ, ਜਿਸ ਵਿੱਚ ਫਰਿਜ਼ਨੋ ਦੀ 21 ਸਾਲਾ ਖੁਸ਼ਮੀਤ ਕੌਰ ਮਾਹਲ ਦੀ ਜਾਨ ਚਲੀ ਗਈ। ਫਰਿਜ਼ਨੋ ਪੁਲਿਸ ਵਿਭਾਗ ਨੇ ਦੱਸਿਆ ਕਿ ਕਾਰ ਇੱਕ ਇੰਟਰਸੈਕਸ਼ਨ ਵਿਚੋਂ ਬੁੱੜਕਕੇ ਇੱਕ ਘਰ ਦੇ ਯਾਰਡ  ਵਿੱਚ ਖੜੀ ਹੋਰ ਗੱਡੀ ’ਤੇ ਜਾ ਕੇ ਡਿੱਗੀ ਅਤੇ ਕਾਰ ਨੂੰ ਅੱਗ ਲੱਗ ਗਈ। ਖੁਸ਼ਮੀਤ ਮਾਹਲ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਮਿਲਿਆ ‘ਤੇ ਉਸਨੂੰ ਮੌਕੇ ’ਤੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਇੱਕ ਯੂਟਿਊਬ ਚੈਨਲ ਵਲੋਂ ਮਿਲੀ ਵੀਡੀਓ ਵਿੱਚ ਸਾਰੀ ਫੁਟੇਜ਼ ਵਿੱਚ ਕੈਦ ਹੋ ਗਈ ਕਿ ਕਿਵੇਂ ਕਾਰ ਬੁੱੜਕੀ ਤੇ ਕਿਸ ਤਰਾਂ ਭਾਣਾ ਵਾਪਰਿਆ। ਅੱਗ ਦੀਆਂ ਲਪਟਾਂ ਵੁੱਡਵਰਡ ਪਾਰਕ ਦੀ ਫਿੰਸ ਵਿੱਚੋਂ ਪ੍ਰਤੱਖ ਦਰਸ਼ੀਆਂ ਨੇ ਵੇਖੀਆਂਹਾਦਸੇ ਦੇ ਕਾਰਣਾਂ ਦੀ ਜਾਂਚ ਚੱਲ ਰਹੀ ਹੈ। ਇਸ ਭਿਆਨਕ ਹਾਦਸੇ ਕਾਰਨ ਫਰਿਜ਼ਨੋ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇ ਵਿੱਚ ਹੈ ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.