ਤਾਜਾ ਖਬਰਾਂ
ਫਰਿਜ਼ਨੋ (ਕੈਲੀਫੋਰਨੀਆ), 16 ਮਈ 2025- ਫਰਿਜ਼ਨੋ ਦੇ ਵੁੱਡਵਰਡ ਪਾਰਕ ਨੇੜੇ ਸ਼ੁੱਕਰਵਾਰ ਸਵੇਰੇ ਇੱਕ ਵੱਡੇ ਹਾਦਸੇ ਵਿੱਚ ਇੱਕ ਪੰਜਾਬੀ ਕੁੜੀ ਦੀ ਮੌਤ ਹੋ ਗਈ। ਹਾਦਸਾ ਫ੍ਰਿਆਂਟ ਅਤੇ ਸ਼ੈਫਰਡ ਏਵਿਨਿਊਜ਼ ਦੇ ਇਲਾਕੇ ਵਿੱਚ ਵਾਪਰਿਆ, ਜਿਸ ਵਿੱਚ ਫਰਿਜ਼ਨੋ ਦੀ 21 ਸਾਲਾ ਖੁਸ਼ਮੀਤ ਕੌਰ ਮਾਹਲ ਦੀ ਜਾਨ ਚਲੀ ਗਈ। ਫਰਿਜ਼ਨੋ ਪੁਲਿਸ ਵਿਭਾਗ ਨੇ ਦੱਸਿਆ ਕਿ ਕਾਰ ਇੱਕ ਇੰਟਰਸੈਕਸ਼ਨ ਵਿਚੋਂ ਬੁੱੜਕਕੇ ਇੱਕ ਘਰ ਦੇ ਯਾਰਡ ਵਿੱਚ ਖੜੀ ਹੋਰ ਗੱਡੀ ’ਤੇ ਜਾ ਕੇ ਡਿੱਗੀ ਅਤੇ ਕਾਰ ਨੂੰ ਅੱਗ ਲੱਗ ਗਈ। ਖੁਸ਼ਮੀਤ ਮਾਹਲ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਮਿਲਿਆ ‘ਤੇ ਉਸਨੂੰ ਮੌਕੇ ’ਤੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਇੱਕ ਯੂਟਿਊਬ ਚੈਨਲ ਵਲੋਂ ਮਿਲੀ ਵੀਡੀਓ ਵਿੱਚ ਸਾਰੀ ਫੁਟੇਜ਼ ਵਿੱਚ ਕੈਦ ਹੋ ਗਈ ਕਿ ਕਿਵੇਂ ਕਾਰ ਬੁੱੜਕੀ ਤੇ ਕਿਸ ਤਰਾਂ ਭਾਣਾ ਵਾਪਰਿਆ। ਅੱਗ ਦੀਆਂ ਲਪਟਾਂ ਵੁੱਡਵਰਡ ਪਾਰਕ ਦੀ ਫਿੰਸ ਵਿੱਚੋਂ ਪ੍ਰਤੱਖ ਦਰਸ਼ੀਆਂ ਨੇ ਵੇਖੀਆਂ ।ਹਾਦਸੇ ਦੇ ਕਾਰਣਾਂ ਦੀ ਜਾਂਚ ਚੱਲ ਰਹੀ ਹੈ। ਇਸ ਭਿਆਨਕ ਹਾਦਸੇ ਕਾਰਨ ਫਰਿਜ਼ਨੋ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇ ਵਿੱਚ ਹੈ ।
Get all latest content delivered to your email a few times a month.