ਤਾਜਾ ਖਬਰਾਂ
10/05/2025
ਪਾਕਿਸਤਾਨ ਵੱਲੋਂ ਬੀਤੀ ਰਾਤ ਕੀਤੇ ਹਮਲੇ ਤੋਂ ਬਾਅਦ ਭਾਰਤ ਨੇ ਕਰਾਰਾ ਜਵਾਬ ਦਿੰਦਿਆਂ ਪਾਕਿ ਦੇ ਘੱਟੋ-ਘੱਟ ਚਾਰ ਏਅਰਬੇਸਾਂ 'ਤੇ ਕਾਰਵਾਈ ਕੀਤੀ। ਅੱਜ ਸਵੇਰੇ 10:30 ਵਜੇ ਵਿਦੇਸ਼ ਤੇ ਰੱਖਿਆ ਮੰਤਰਾਲੇ ਵੱਲੋਂ ਹੋਈ ਪ੍ਰੈਸ ਕਾਨਫਰੰਸ 'ਚ ਇਸ ਜਵਾਬੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ।
ਕਰਨਲ ਸੋਫੀਆ ਕੁਰੈਸ਼ੀ ਨੇ ਦੱਸਿਆ ਕਿ ਪਾਕਿਸਤਾਨ ਪੱਛਮੀ ਸਰਹੱਦ 'ਤੇ ਡਰੋਨ ਤੇ ਲੜਾਕੂ ਜਹਾਜ਼ ਵਰਤ ਕੇ ਹਮਲੇ ਦੀ ਕੋਸ਼ਿਸ਼ ਕਰ ਰਿਹਾ ਹੈ। ਉਸਨੇ ਬਠਿੰਡਾ ਤੇ ਆਦਮਪੁਰ ਵਰਗੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਹਮਲੇ ਭਾਰਤੀ ਫੌਜਾਂ ਵੱਲੋਂ ਨਾਕਾਮ ਕਰ ਦਿੱਤੇ ਗਏ। ਪਾਕਿਸਤਾਨ ਨੇ ਨਾਗਰਿਕ ਜਹਾਜ਼ਾਂ ਦੀ ਆੜ 'ਚ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਅਤੇ LOC 'ਤੇ ਭਾਰੀ ਗੋਲੀਬਾਰੀ ਕੀਤੀ, ਜਿਥੇ ਉਹ ਆਪਣੀ ਫੌਜੀ ਤਾਇਨਾਤੀ ਵੀ ਵਧਾ ਰਿਹਾ ਹੈ।
ਭਾਰਤ ਵੱਲੋਂ ਜਵਾਬੀ ਹਮਲਿਆਂ 'ਚ ਪਾਕਿਸਤਾਨ ਦੇ 26 ਥਾਵਾਂ 'ਤੇ ਹਮਲੇ ਰੋਕੇ ਗਏ। ਕਰਨਲ ਕੁਰੈਸ਼ੀ ਨੇ ਇਹ ਵੀ ਸਾਫ ਕੀਤਾ ਕਿ ਆਦਮਪੁਰ, ਚੰਡੀਗੜ੍ਹ ਆਦਿ ਟਿਕਾਣਿਆਂ 'ਤੇ ਹਮਲੇ ਦੇ ਪਾਕਿ ਦਾਅਵੇ ਝੂਠੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਤੇ ਪੰਜਾਬ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪਰ ਬ੍ਰਹਮੋਸ ਸਹੂਲਤ ਅਤੇ S-400 ਡਿਫੈਂਸ ਸਿਸਟਮ ਪੂਰੀ ਤਰ੍ਹਾਂ ਸੁਰੱਖਿਅਤ ਹਨ।
Get all latest content delivered to your email a few times a month.