ਤਾਜਾ ਖਬਰਾਂ
10/05/2025
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧ ਰਹੇ ਤਣਾਅ ਅਤੇ ਅੱਤਵਾਦੀ ਹਮਲਿਆਂ ਦੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ, ਮੁੰਬਈ ਦੇ ਪ੍ਰਸਿੱਧ ਸਿੱਧੀਵਿਨਾਇਕ ਮੰਦਰ ਨੇ ਸੁਰੱਖਿਆ ਕਾਰਨਾਂ ਕਰਕੇ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਭਗਤ ਮੰਦਰ ਵਿੱਚ ਬਾਹਰੋਂ ਨਾਰੀਅਲ, ਫੁੱਲਾਂ ਦੇ ਹਾਰ ਜਾਂ ਪ੍ਰਸ਼ਾਦ ਲੈ ਕੇ ਨਹੀਂ ਜਾ ਸਕਣਗੇ।
ਮੰਦਰ ਪ੍ਰਸ਼ਾਸਨ ਨੇ ਦੱਸਿਆ ਕਿ ਇਹ ਪਾਬੰਦੀ ਮੁੰਬਈ ਪੁਲਿਸ ਦੀ ਸਲਾਹ 'ਤੇ ਲਗਾਈ ਗਈ ਹੈ ਅਤੇ ਐਤਵਾਰ ਤੋਂ ਇਹ ਨਿਯਮ ਲਾਗੂ ਹੋ ਜਾਣਗੇ। ਟਰੱਸਟ ਦੇ ਟਰੱਸਟੀ ਭਾਸਕਰ ਸ਼ੈੱਟੀ ਮੁਤਾਬਕ, ਪੁਲਿਸ ਵੱਲੋਂ ਸਾਵਧਾਨੀ ਵਜੋਂ ਨਾਰੀਅਲ ਅਤੇ ਹੋਰ ਭੇਟਾਂ 'ਤੇ ਰੋਕ ਲਗਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ, ਕਿਉਂਕਿ ਇਨ੍ਹਾਂ 'ਚ ਵਿਸਫੋਟਕ ਸਮੱਗਰੀ ਲੁਕਾਈ ਜਾ ਸਕਦੀ ਹੈ।
ਟਰੱਸਟ ਦੇ ਪ੍ਰਧਾਨ ਸਦਾ ਸਵਰਨਕਰ ਨੇ ਕਿਹਾ ਕਿ ਹਰ ਰੋਜ਼ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਕਾਰਨ ਇਹ ਮੰਦਰ ਅੱਤਵਾਦੀਆਂ ਦੀ ਨਿਗਾਹ 'ਚ ਹੋ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੁਰੱਖਿਆ ਜਾਂਚ ਦੌਰਾਨ ਨਾਰੀਅਲ ਜਾਂ ਪ੍ਰਸ਼ਾਦ ਦੀ ਪੂਰੀ ਤਰੀਕੇ ਨਾਲ ਜਾਂਚ ਨਹੀਂ ਹੋ ਸਕਦੀ, ਜਿਸ ਕਾਰਨ ਇਹ ਕਦਮ ਚੁੱਕਣਾ ਲਾਜ਼ਮੀ ਸੀ।
ਸਵਰਨਕਰ ਨੇ ਇਹ ਵੀ ਵਿਆਖਿਆ ਕੀਤੀ ਕਿ ਇਹ ਫੈਸਲਾ ਅਸਥਾਈ ਹੈ ਅਤੇ ਜਲਦੀ ਹੀ ਸਥਿਤੀ ਦੇਖ ਕੇ ਇਸ ਨੂੰ ਦੁਬਾਰਾ ਵਿਚਾਰਿਆ ਜਾਵੇਗਾ। ਫੁੱਲ ਵੇਚਣ ਵਾਲਿਆਂ ਨੂੰ ਵੀ ਇਹ ਜਾਣਕਾਰੀ ਦੇ ਦਿੱਤੀ ਗਈ ਹੈ, ਤਾਂ ਜੋ ਉਹ ਆਪਣਾ ਮੌਜੂਦਾ ਸਟਾਕ 11 ਮਈ ਤੱਕ ਨਿਕਾਲ ਸਕਣ।
Get all latest content delivered to your email a few times a month.