ਤਾਜਾ ਖਬਰਾਂ
Bolda Punjab
ਵੈਂਕੂਵਰ, 20 ਅਕਤੂਬਰ 2024 – ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਅਸੈਂਬਲੀ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ। 14 ਪੰਜਾਬੀ ਉਮੀਦਵਾਰ ਚੋਣਾਂ ਵਿੱਚ ਜਿੱਤ ਦਰਜ ਕਰ ਚੁੱਕੇ ਹਨ, ਜਿਹਨਾਂ ਨੇ ਸੂਬੇ ਦੇ ਰਾਜਨੀਤਕ ਮੰਚ 'ਤੇ ਆਪਣੀ ਮਜ਼ਬੂਤ ਮੌਜੂਦਗੀ ਦਰਸਾਈ ਹੈ।
ਭਾਰਤੀ ਸਮੇਂ ਅਨੁਸਾਰ ਦੁਪਹਿਰ 1 ਵਜੇ ਤੱਕ ਦੀ ਤਾਜ਼ਾ ਰਿਪੋਰਟ ਮੁਤਾਬਕ, ਨਿਊ ਡੈਮੋਕਰੇਟਿਕ ਪਾਰਟੀ (NDP) ਹਾਲੇ ਤੱਕ ਅੱਗੇ ਚੱਲ ਰਹੀ ਹੈ। ਇਸ ਚੋਣ 'ਚ ਪੰਜਾਬੀ ਉਮੀਦਵਾਰਾਂ ਦੀ ਵੱਡੀ ਜਿੱਤ NDP ਦੀ ਸਥਿਤੀ ਨੂੰ ਹੋਰ ਮਜ਼ਬੂਤ ਬਣਾਉਂਦੀ ਨਜ਼ਰ ਆ ਰਹੀ ਹੈ।
ਪੰਜਾਬੀ ਭਾਈਚਾਰੇ ਦੀ ਭੂਮਿਕਾ
ਇਹ ਚੋਣਾਂ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਭਾਈਚਾਰੇ ਲਈ ਇਤਿਹਾਸਕ ਸਾਬਤ ਹੋ ਰਹੀਆਂ ਹਨ। ਪੰਜਾਬੀ ਉਮੀਦਵਾਰਾਂ ਨੇ ਸਿਰਫ਼ ਆਪਣੇ ਭਾਈਚਾਰੇ ਦੀ ਹੀ ਨਹੀਂ, ਸਗੋਂ ਸਾਰੇ ਪ੍ਰਾਂਤ ਦੇ ਵੋਟਰਾਂ ਦੀ ਹਮਾਇਤ ਨਾਲ ਜਿੱਤ ਹਾਸਲ ਕੀਤੀ ਹੈ। ਉਹਨਾਂ ਨੇ ਸਿਆਸੀ ਪੱਧਰ 'ਤੇ ਆਪਣੇ ਮਜ਼ਬੂਤ ਪੱਥਰ ਨੂਂ ਹਮੇਸ਼ਾ ਦੀ ਤਰ੍ਹਾਂ ਸਾਬਤ ਕੀਤਾ ਹੈ।
ਇਸ ਚੋਣ 'ਚ ਪੰਜਾਬੀ ਉਮੀਦਵਾਰਾਂ ਨੇ ਵੱਖ-ਵੱਖ ਮੁੱਦਿਆਂ 'ਤੇ ਲੋਕਾਂ ਦੀ ਅਵਾਜ਼ ਬਣਕੇ ਕੰਮ ਕੀਤਾ। ਉਹਨਾਂ ਦੇ ਮੁਖ਼ ਮੁੱਦੇ ਸਿਹਤ ਸੇਵਾਵਾਂ, ਰਿਹਾਇਸ਼, ਸਿੱਖਿਆ, ਅਤੇ ਵਪਾਰਾਂ ਲਈ ਚੰਗੀਆਂ ਨੀਤੀਆਂ ਨੂੰ ਲੈਕੇ ਰਹੇ ਹਨ।
NDP ਦੀ ਅਗਵਾਈ
NDP ਹੁਣ ਤੱਕ 45% ਵੋਟਾਂ ਨਾਲ ਅਗਵਾਈ ਕਰ ਰਹੀ ਹੈ, ਜਦਕਿ ਲਿਬਰਲ ਪਾਰਟੀ ਅਤੇ ਗਰੀਨ ਪਾਰਟੀ ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਜਦੋਂ ਕਿ ਹਰੇਕ ਹਲਕੇ ਦੇ ਪੂਰੇ ਨਤੀਜੇ ਅਜੇ ਆਉਣੇ ਬਾਕੀ ਹਨ, ਇਹਨਾਂ ਅੰਕੜਿਆਂ ਤੋਂ ਲੱਗਦਾ ਹੈ ਕਿ NDP ਇੱਕ ਵਾਰ ਫਿਰ ਸੂਬੇ ਵਿੱਚ ਆਪਣੀ ਸਰਕਾਰ ਬਣਾਉਣ ਲਈ ਤਿਆਰ ਹੈ।
ਚੋਣ ਨਤੀਜੇ ਪੰਜਾਬੀ ਭਾਈਚਾਰੇ ਅਤੇ NDP ਲਈ ਬਹੁਤ ਹੀ ਮੁਹੱਤਵਪੂਰਨ ਰਹਿਣਗੇ। ਪੰਜਾਬੀ ਜਿੱਤ ਨਾਲ ਸੂਬੇ ਵਿੱਚ ਵਿਕਾਸ ਦੇ ਨਵੇਂ ਮੌਕੇ ਆਉਣ ਦੀ ਸੰਭਾਵਨਾ ਹੈ। ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ-
ਜੇਤੂ ਰਹੇ ਐਨ.ਡੀ.ਪੀ. ਉਮੀਦਵਾਰ-
ਰਾਜ ਚੌਹਾਨ
ਜੈਸੀ ਸੁੰਨੜ
ਨਿੱਕੀ ਸੰਧੂ
ਸੁਨੀਤਾ ਧੀਰ
ਜਗਰੂਪ ਬਰਾੜ
ਰਵੀ ਕਾਹਲੋਂ
ਰਵੀ ਪਰਮਾਰ
ਰੀਆ ਅਰੋੜਾ
ਕੰਸਰਵੇਟਿਵ ਪਾਰਟੀ ਦੇ ਜੇਤੂ ਪੰਜਾਬੀ ਉਮੀਦਵਾਰ-
ਮਨਦੀਪ ਧਾਲੀਵਾਲ
ਹਰਮਨ ਭੰਗੂ
ਜੋਡੀ ਤੂਰ
ਹੋਨਵੀਰ ਰੰਧਾਵਾ
ਸਟੀਵ ਕੂਨਰ
ਹਾਰਨ ਵਾਲੇ ਪ੍ਰਮੁੱਖ ਪੰਜਾਬੀ ਉਮੀਦਵਾਰਾਂ ਵਿਚ ਸਾਬਕਾ ਮੰਤਰੀ ਰਚਨਾ ਸਿੰਘ, ਸਾਬਕਾ ਐਮ.ਐਲ.ਏ. ਜਿੰਨੀ ਸਿਮਸ, ਸਾਬਕਾ ਐਮ.ਐਲ.ਏ. ਅਮਨ ਸਿੰਘ, ਬਲਤੇਜ ਸਿੰਘ ਢਿੱਲੋਂ, ਤੇਗਜੋਤ ਬੱਲ, ਸਿਮ ਸੰਧੂ, ਜਗ ਸਿੰਘ ਸੰਘੇੜਾ, ਸੈਮ ਅਟਵਾਲ, ਕਮਲ ਗਰੇਵਾਲ,
ਦੀਪਕ ਸੂਰੀ, ਅਵਤਾਰ ਸਿੰਘ ਗਿੱਲ, ਕਿਰਨ ਹੁੰਦਲ, ਧਰਮ ਕਾਜਲ, ਸਾਰਾ ਕੂਨਰ ਅਤੇ ਮਨਜੀਤ ਸਹੋਤਾ ਸ਼ਾਮਲ ਹਨ।
Get all latest content delivered to your email a few times a month.