IMG-LOGO
ਹੋਮ ਦੁਨੀਆ: 15 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਣ ਵੀ ਜਰੂਰੀ...

15 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਣ ਵੀ ਜਰੂਰੀ :ਡਾ.ਰਜਿੰਦਰ ਅਰੋੜਾ 

Admin user - Feb 03, 2022 03:14 AM
IMG

  ਵਿਸ਼ਵਜੀਤ ਸਿੰਘ ਥਿੰਦ

ਗੁਰੂਹਰਸਹਾਏ / ਫਿਰੋਜ਼ਪੁਰ 3 ਫ਼ਰਵਰੀ  

ਮਾਣਯੋਗ ਸਿਵਲ ਸਰਜਨ ਫਿਰੋਜ਼ਪੁਰ ਡਾ.ਰਜਿੰਦਰ ਅਰੋੜਾ ਦੁਆਰਾ ਅਚਨਚੇਤ ਬਲਾਕ ਗੁਰੂਹਰਸਹਾਏ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਰਕ ਖੁਰਦ ਕਰਕਾਂਦੀ,ਚੱਕ ਸੋਮੀਆਂ,ਨਨਾਰੀ ਖੋਖਰ ਅਤੇ ਸੀ.ਅੈਚ.ਸੀ ਗੁਰੂਹਰਸਹਾਏ ਵਿਖੇ ਕੋਵਿਡ 19 ਟੀਕਾਕਰਣ ਮੁਹਿੰਮ ਤਹਿਤ ਨਿਰੀਖਣ ਕੀਤਾ ਗਿਆ।
ਜਿੱਥੇ ਕਿ ਕੰਮ ਤਸੱਲੀਬਖਸ ਪਾਇਆਂ ਗਿਆ। ਲੋਕਾਂ ਦਾ  ਕੋਵਿਡ ਵੈਕਸੀਨੇਸਨ ਸੁਚੱਜੇ ਢੰਗ ਨਾਲ ਹੁੰਦਾ ਵੇਖ,ਉਨਾ ਸਟਾਫ਼ ਦੇ ਕੰਮ ਪ੍ਰਤੀ ਲਗਨ ਅਤੇ ਇਮਾਨਦਾਰੀ ਨੂੰ ਵੇਖਦੇ ਹੋਏ ਸਮੂਹ ਸਟਾਫ਼ ਦੀ ਸਲਾਘਾ ਕੀਤੀ ਅਤੇ ਜਲਦ ਤੋਂ ਜਲਦ 100%  ਟੀਚਾ ਪੂਰੇ ਕਰਨ ਦੀ ਹਿਦਾਇਤ ਕੀਤੀ ਤਾਂ ਜੋ ਕੋਰੋਨਾ ਮਹਾਮਾਰੀ ਦੇ ਭਿਆਨਕ ਪ੍ਰਕੋਪ ਤੋਂ ਬਚਿਆ ਜਾ ਸਕੇ।ਮੌਜੂਦ ਲੋਕਾਂ ਨੂੰ ਆਪਣੇ  15 ਸਾਲ ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੀ ਜਲਦ ਵੈਕਸੀਨੇਸਨ ਕਰਵਾਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਇਸ ਲਈ ਇਹਨਾਂ ਦਾ ਤੰਦਰੁਸਤ ਹੋਣਾ ਬਹੁਤ ਜਰੂਰੀ ਹੈ।
ਇਸ ਮੌਕੇ  ਸਿਵਲ ਸਰਜਨ ਸਾਹਿਬ ਨੂੰ ਡਾ.ਕਰਨਵੀਰ ਕੌਰ ਅੈਸ.ਅੈਮ.ਓ ਨੇ ਜਲਦ ਮਿੱਥਿਆਂ ਟੀਚਾ ਪੂਰਾ ਕਰਨ ਦਾ ਭਰੋਸਾ ਦਵਾਇਆ।
 ਅਤੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸਾਰੇ ਆਪਣਾ ਕੋਵਿਡ ਵੈਕਸੀਨੇਸਨ ਜਰੂਰ ਕਰਾਓ।ਇਹ ਵੈਕਸੀਨ ਬਿਲਕੁਲ ਸੁਰੱਖਿਅਤ ਹੈ । ਰੋਜਾਨਾ ਗੁਰੂਹਰਸਹਾਏ ਬਲਾਕ ਵਿੱਚ 3000 ਦੇ ਕਰੀਬ ਲੋਕਾਂ ਦੀ ਵੈਕਸੀਨੇਸਨ ਹੋ ਰਹੀ ਹੈ ।ਸਭ ਵਿਅਕਤੀ ਬਿਲਕੁਲ ਤੰਦਰੁਸਤ ਹਨ। ਸਭਨਾਂ ਨੂੰ  ਅਫਵਾਹਾਂ ਤੇ ਧਿਆਨ ਨਾ ਦਿੰਦੇ ਹੋਏ ਬਿਨਾਂ ਡਰੇ ,ਘਬਰਾਏ ਵੈਕਸੀਨ ਲਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਬਿੱਕੀ ਕੌਰ ਬੀ.ਈ.ਈ,ਬਲਦੇਵ ਸਿੰਘ ਸੀ.ਅੈਚ.ਓ,ਮਨਪ੍ਰੀਤ ਕੌਰ ਸੀ.ਅੈਚ.ਓ, ਅਮਨਦੀਪ ਕੌਰ ਸੀ.ਅੈਚ.ਓ,ਕਮਲੇਸ ਰਾਣੀ ਏ.ਅੈਨ.ਅੈਮ,ਗੁਰਪ੍ਰੀਤ ਕੌਰ ਏ.ਅੈਨ.ਅੈਮ,ਪ੍ਰਵੀਨ ਰਾਣੀ ਏ.ਅੈਨ.ਅੈਮ,ਇੰਦਰਜੀਤ ਕੰਬੋਜ,ਆਸ਼ਾ ਵਰਕਰ ਅਤੇ ਆੱਗਣਵਾੜੀ ਵਰਕਰ ਹਾਜ਼ਰ ਸਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.