IMG-LOGO
ਹੋਮ ਦੁਨੀਆ: ਪਾਕਿਸਤਾਨ : ਕੋਰਟ ਮਾਰਸ਼ਲ ਦੇ ਖਦਸ਼ੇ ਨੂੰ ਲੈ ਕੇ ਇਮਰਾਨ...

ਪਾਕਿਸਤਾਨ : ਕੋਰਟ ਮਾਰਸ਼ਲ ਦੇ ਖਦਸ਼ੇ ਨੂੰ ਲੈ ਕੇ ਇਮਰਾਨ ਖ਼ਾਨ ਵਲੋਂ ਇਸਲਾਮਾਬਾਦ ਹਾਈ ਕੋਰਟ ਤੱਕ ਪਹੁੰਚ

Admin user - Sep 04, 2024 12:16 PM
IMG

ਇਸਲਾਮਾਬਾਦ, 4 ਸਤੰਬਰ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਰਟ ਮਾਰਸ਼ਲ ਦੇ ਖਦਸ਼ੇ ਨੂੰ ਲੈ ਕੇ ਇਸਲਾਮਾਬਾਦ ਹਾਈ ਕੋਰਟ ਤੱਕ ਪਹੁੰਚ ਕੀਤੀ ਅਤੇ ਫ਼ੌਜੀ ਅਦਾਲਤ ਵਿਚ ਆਪਣੇ ਸੰਭਾਵੀ ਮੁਕੱਦਮੇ ਦੇ ਖ਼ਿਲਾਫ਼ ਇਸਲਾਮਾਬਾਦ ਹਾਈ ਕੋਰਟ ਅੱਗੇ ਪਟੀਸ਼ਨ ਦਾਇਰ ਕੀਤੀ।ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਸੰਸਥਾਪਕ ਨੇ ਰਾਵਲਪਿੰਡੀ ਵਿਚ ਆਪਣੇ ਵਿਰੁੱਧ ਦਰਜ ਐਫ.ਆਈ.ਆਰਜ਼. ਦੇ ਆਧਾਰ 'ਤੇ 9 ਮਈ ਦੇ ਦੰਗਿਆਂ ਦੇ ਸੰਬੰਧ ਵਿਚ ਆਪਣੇ ਕੋਰਟ ਮਾਰਸ਼ਲ ਦਾ ਡਰ ਜ਼ਾਹਰ ਕੀਤਾ ਹੈ। ਆਪਣੀ ਪਟੀਸ਼ਨ ਵਿਚ, ਉਸਨੇ ਸਾਬਕਾ ਆਈ.ਐਸ.ਆਈ. ਡਾਇਰੈਕਟਰ-ਜਨਰਲ, ਲੈਫਟੀਨੈਂਟ ਜਨਰਲ ਫੈਜ਼ ਹਮੀਦ (ਸੇਵਾਮੁਕਤ) ਦੀ ਹਾਲ ਹੀ ਵਿਚ ਹੋਈ ਗ੍ਰਿਫਤਾਰੀ ਦਾ ਹਵਾਲਾ ਦਿੱਤਾ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.