ਤਾਜਾ ਖਬਰਾਂ
ਲੰਡਨ, 5 ਜੁਲਾਈ- ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਖ਼ੁਲਾਸਾ ਕਰਨ ਵਾਲੇ ਐਗਜ਼ਿਟ ਪੋਲ ਤੋਂ ਬਾਅਦ, ਇਸ ਦੇ ਨੇਤਾ, ਕੀਰ ਸਟਾਰਮਰ, ਜੋ ਕਿ ਅਗਲੇ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ, ਨੇ ਕਿਹਾ ਕਿ ਲੋਕ ਹੁਣ ਬਦਲਾਅ ਲਈ ਤਿਆਰ ਹਨ। ਸਟਾਰਮਰ ਨੇ ਇਹ ਟਿੱਪਣੀ ਉੱਤਰੀ ਲੰਡਨ ਦੇ ਹੋਲਬੋਰਨ ਅਤੇ ਸੇਂਟ ਪੈਨਕ੍ਰਾਸ ਹਲਕੇ ਤੋਂ ਉਸ ਦੀ ਜਿੱਤ ਤੋਂ ਬਾਅਦ ਇਕ ਮੰਚ ’ਤੇ ਕੀਤੀ। ਲੇਬਰ ਪਾਰਟੀ ਦੇ ਮੁਖੀ ਨੇ ਕਿਹਾ ਕਿ ਮੈਂ ਇਹ ਵਾਅਦਾ ਕਰਦਾ ਹਾਂ ਕਿ ਤੁਸੀਂ ਮੈਨੂੰ ਵੋਟ ਦਿਓ ਜਾਂ ਨਹੀਂ, ਮੈਂ ਇਸ ਹਲਕੇ ਦੇ ਹਰ ਵਿਅਕਤੀ ਦੀ ਸੇਵਾ ਕਰਾਂਗਾ।
Get all latest content delivered to your email a few times a month.