IMG-LOGO
ਹੋਮ ਦੁਨੀਆ: ਹੱਜ ਮੰਜ਼ਿਲ ਮਾਲੇਰਕੋਟਲਾ 'ਚ ਮੱਕਾ ਮਦੀਨਾ ਵਿਖੇ ਜਾਣ ਵਾਲੇ ਉਮਰਾ...

ਹੱਜ ਮੰਜ਼ਿਲ ਮਾਲੇਰਕੋਟਲਾ 'ਚ ਮੱਕਾ ਮਦੀਨਾ ਵਿਖੇ ਜਾਣ ਵਾਲੇ ਉਮਰਾ ਹਾਜੀਆਂ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ ਦਾ ਆਯੋਜਨ

Admin user - Sep 28, 2022 08:32 AM
IMG

 ਮੁਹੰਮਦ ਇਸਮਾਈਲ ਏਸ਼ੀਆ

 ਮਾਲੇਰਕੋਟਲਾ 27  ਸਤੰਬਰ (   ਮੁਹੰਮਦ ਇਸਮਾਈਲ ਏਸ਼ੀਆ )    ਪੰਜਾਬ ਅੰਦਰ ਲੰਮੇ ਸਮੇਂ ਤੋਂ ਮੱਕਾ ਮਦੀਨਾ ਵਿਖੇ ਹੱਜ ਤੇ ਉਮਰਾ ਦੀਪ ਪਵਿੱਤਰ ਯਾਤਰਾ  ਤੇ ਜ਼ਿਆਰਤਾਂ ਸਬੰਧੀ ਸੇਵਾਵਾਂ ਦੇਣ ਵਾਲੇ "ਅਲ ਫਰਹਾਨ ਉਮਰਾਂ ਅਤੇ ਹੱਜ  ਟੂਰ  " ਮਾਲੇਰਕੋਟਲਾ  ਵੱਲੋਂ  ਹਾਜੀਆ ਲਈ  ਇਕ ਦਿਨਾ  ਉਮਰਾਂ  ਟ੍ਰੇਨਿੰਗ ਕੈਂਪ ਮਾਲੇਰਕੋਟਲਾ ਦੀ  ਹੱਜ ਮੰਜ਼ਿਲ ਵਿਖੇ ਆਲ ਫਰਹਾਨ ਗਰੁੱਪ ਵੱਲੋਂ ਲਗਾਇਆ ਗਿਆ  ਕੈਂਪ ਦੀ ਸ਼ੁਰੂਆਤ ਹਾਫਿਜ਼ ਮੁਹੰਮਦ ਆਸਿਮ ਅਤੇ ਅਹਿਮਦ ਅਲੀ ਵੱਲੋਂ ਤਿਲਾਵਤ ਏ ਕੁਰਾਨ ਏ ਪਾਕ ਨਾਲ ਕੀਤੀ ਗਈ । ਕੈਪ ਵਿੱਚ ਮਲੇਰਕੋਟਲਾ ਦੇ ਵਿਧਾਇਕ ਡਾ ਜਮੀਲ ਉਰ ਰਹਿਮਾਨ ਨੇ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰੀ ਲਗਵਾਉਂਦਿਆਂ ਹਾਜੀਆਂ ਨੂੰ ਅੱਲ੍ਹਾ ਦੇ ਘਰ ਅਤੇ  ਮਸਜਿਦ ਏ ਨਵਬੀ   ਵਿਖੇ ਜਾ ਕੇ  ਅਮਨ ਸ਼ਾਂਤੀ ਅਤੇ ਭਾਈਚਾਰਕ ਏਕਤਾ ਦੀ ਦੁਆ ਕਰਨ ਲਈ ਬੇਨਤੀ ਕੀਤੀ ਗਈ  । ਉਨ੍ਹਾਂ  ਨੇ ਜਾਣ ਵਾਲੇ ਹਾਜੀ ਅਤੇ ਹਾਜਨਾ ਨਾ ਨੂੰ ਮੁਬਾਰਕਬਾਦ ਦਿੰਦਿਆਂ  ਕਿਹਾ ਕਿ ਤੁਸੀਂ ਖੁਸ਼ਕਿਸਮਤ ਹੋ ਜਿਨ੍ਹਾਂ ਨੂੰ ਰੱਬ ਨੇ ਆਪਣੇ ਘਰ ਉਮਰਾਂ ਹੱਜ ਲਈ ਬੁਲਾਇਆ ਹੈ  । ਇਸ ਤੋਂ ਪਹਿਲਾਂ  ਕੈਂਪ ਵਿੱਚ ਆਏ ਹਾਜੀ ਹਜ਼ਰਾਤ ਦਾ ਸਵਾਗਤ ਕਰਦਿਆਂ ਆਲ ਫਰਹਾਨ ਗਰੁੱਪ ਦੇ ਐਮ.ਡੀ ਅਬਦੁਰ ਰਸ਼ੀਦ ਨੇ ਦੱਸਿਆ ਕਿ  1 ਅਕਤੂਬਰ ਤੋਂ  ਉਮਰਾਂ ਦੀ ਪਵਿੱਤਰ ਯਾਤਰਾ ਤੇ ਜਾਣ ਵਾਲੇ ਹਾਜੀ ਸਾਹਿਬਾਨ ਨੂੰ ਇਸ ਕੈਂਪ ਵਿਚ ਵਿਸ਼ੇਸ਼ ਤੌਰ ਤੇ ਟ੍ਰੇਨਿੰਗ ਦਿੱਤੀ ਗਈ ਹੈ  ਤਾਂ ਜੋ ਉਨ੍ਹਾਂ ਨੂੰ ਹੱਜ ਤੇ ਪਵਿੱਤਰ ਸਫਰ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।  ਇਸ ਮੌਕੇ ਤੇ ਹੱਜ ਵ ਉਮਰ ਸੰਬੰਧੀ ਵਿਸ਼ੇਸ਼ ਤੌਰ ਤੇ ਜਾਣਕਾਰੀ ਦੇਣ ਲਈ ਤਸ਼ਰੀਫ ਲਿਆਏ  ਮੁਫ਼ਤੀ ਮੁਹੰਮਦ ਯੂਨਸ ਇਮਾਮ ਅਤੇ ਖਤੀਬ ਜੁਮਾ ਮਸਜਿਦ ਬਿੰਜੋਕੀ ਖੁਰਦ  ਵਿਸ਼ੇਸ਼ ਤੌਰ ਤੇ  ਹਾਜੀਆਂ ਨੂੰ  ਜਾਣਕਾਰੀ ਅਤੇ  ਪ੍ਰੈਕਟੀਕਲ ਤੌਰ ਤੇ ਟ੍ਰੇਨਿੰਗ ਵੀ ਦਿੱਤੀ  ਉਨ੍ਹਾਂ ਕਿਹਾ ਕਿ ਉਮਰਾ ਬੇਸ਼ੱਕ ਇਕ ਨਫਲੀ  ਇਬਾਦਤ ਹੈ ਲੇਕਿਨ ਜਿਸ ਤੇ ਹੱਜ ਫ਼ਰਜ਼ ਹੈ ਉਹ ਇਸ ਨਾਲ ਪੂਰਾ ਨਹੀਂ ਹੁੰਦਾ ਇਸ ਲਈ ਜਲਦ ਤੋਂ ਜਲਦ ਸਾਨੂੰ ਜਿਸ ਤੇ ਹੱਜ ਫ਼ਰਜ਼ ਹੈ ਉਸ ਦੀ ਅਦਾਇਗੀ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਸਫ਼ਰ ਦੌਰਾਨ ਨਮਾਜ਼ਾਂ ਦੀ ਪਾਬੰਦੀ ਸੁੰਨਤਾਂ ਦਾ ਇਹਤਮਾਮ ਅਤੇ  ਉਮਰਾਂ ਦੀ ਵਾਪਸੀ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਪੂਰਨ ਤੌਰ ਤੇ ਦੀਨ ਦੇ ਮੁਤਾਬਕ ਢਾਲਣਾ ਇਸ ਉਮਰੇ ਦੀ  ਕਬੂਲੀਅਤ ਦੀ ਨਿਸ਼ਾਨੀ ਹੋਵੇਗੀ ਅਗਰ ਅਜਿਹਾ ਨਹੀਂ ਹੁੰਦਾ ਤਾਂ ਇਹ ਸਫਰ ਸਵਾਏ ਸੈਰ ਤੋਂ ਹੋਰ ਕੁਝ ਵੀ ਨਹੀਂ ਹੋਵੇਗਾ ।  ਕੈਂਪ ਦੇ ਆਖਿਰ ਵਿਚ ਵਿਧਾਇਕ ਡਾ ਜਮੀਲ ਉਰ ਰਹਿਮਾਨ ਨਗਰ ਕੌਂਸਲ ਦੇ ਪ੍ਰਧਾਨ ਅਸ਼ਰਫ ਅਬਦੁੱਲਾ  ਵੱਲੋਂ ਜਾਣ ਵਾਲੇ ਹਾਜੀਆ ਨੂੰ ਪਾਸਪੋਰਟ  ਟਿਕਟ  ਅਤੇ ਹੋਰ ਜ਼ਰੂਰਤ ਦੀ ਸਮੱਗਰੀ  ਦੇ ਬੈਗ ਭੇਂਟ ਕੀਤੇ ਗਏ। ਕੈਂਪ ਦੌਰਾਨ ਮਾਸਟਰ ਅਬਦੁਲ ਅਜੀਜ਼ ਭੁਮਸੀ ,ਹਾਫਿਜ਼  ਸਗੀਰ ਅਹਿਮਦ ਲਾਲੀ ਜਮਾਲਪੁਰਾ ,ਕਾਰੀ ਮੁਹੰਮਦ ਰਫੀਕ, ਹਾਜੀ ਅਬਦੁਲ ਰਸ਼ੀਦ  ਵੱਲੋਂ ਵੀ ਹਾਜ਼ੀਅ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਾਜੀ ਮੁਹੰਮਦ ਰਫੀਕ ਕਿਲਾ ਰਹਿਮਤਗਡ਼੍ਹ, ਮਾਸਟਰ ਅਬਦੁਲ ਹਮੀਦ ਏਸ਼ੀਆ ਇਲੈਕਟ੍ਰੀਕਲ ,ਈਦਗਾਹ ਕਮੇਟੀ ਮਾਲੇਰਕੋਟਲਾ ਦੇ ਪ੍ਰਧਾਨ ਮੁਹੰਮਦ ਅਸਲਮ ਬਾਚੀ, ,ਸਰਪੰਚ ਗੁਰਮੁਖ ਸਿੰਘ ਖਾਨਪੁਰ  ,ਸ਼ਹਿਬਾਜ਼ ਜ਼ਹੂਰ , ਮੁਹੰਮਦ ਅਸ਼ਰਫ ਘੁਕਲਾ, ਹਾਜੀ ਸ਼ੇਰ ਮੁਹੰਮਦ ਖਰੜ ,ਮੁਹੰਮਦ ਸ਼ਾਹਿਦ ਅਲ ਕੁਰਾਨ ਸੁਸਾਇਟੀ ,ਪ੍ਰਧਾਨ  ਡਾ ਅਬਦੁਲ ਗੱਫਾਰ,ਬੱਗੀ ਹਲਵਾਈ , ਫਰਹਾਨ ਰਸ਼ੀਦ  , ਮੁਹੰਮਦ ਸਲੀਮ ਸਿਮੀ, ਮੁਹੰਮਦ ਇਮਿਤਿਆਜ, ਇਜਾਜ ਬੋਬੀ, ਮੁਹੰਮਦ ਯਾਸੀਨ ਪੱਪੂ, ਹਾਫਿਜ਼ ਅਬਦੁਲ ਲਤੀਫ਼ ਫਤਿਹ,  ਡਾ ਰਹਿਮਤ ਅਤੇ ਡਾ ਅਸਗਰ ਸੁਨਾਮ ਸਮੇਤ ਵੱਖੋ ਵੱਖ ਇਲਾਕਿਆਂ ਨਾਲ ਹਾਜੀ ਹਜ਼ਾਰਾਤ ਹਾਜ਼ਰ ਸਨ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.