ਤਾਜਾ ਖਬਰਾਂ
bolda punjab
ਚੰਡੀਗੜ੍ਹ, 19 ਸਤੰਬਰ 2022- ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਅਰਸੇ ਦੌਰਾਨ ਹੋਈ ਸਰਕਾਰੀ ਪੈਸੇ ਦੀ ਖੁਰਦ ਬੁਰਦ ਦੀ ਜਾਂਚ ਕਰਵਾ ਕੇ ਕਥਿਤ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਣ ਦੀ ਆਰੰਭੀ ਕਾਰਵਾਈ ( ਮੁਹਿੰਮ ) ਵਿੱਚ ਇਕ ਹੋਰ ਵੱਡੇ ਮਾਮਲੇ ਦੀ ਫਾਇਲ ਵਿਜੀਲੈਂਸ ਨੇ ਖੋਹਲ ਲਈ ਹੈ ।
ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਦੇ ਤਿੰਨ ਸੀਨੀਅਰ ਸਾਬਕਾ ਆਈ ਏ ਐਸ ਅਧਿਕਾਰੀਆਂ ਅਤੇ ਦੋ ਸਾਬਕਾ ਅਕਾਲੀ ਮੰਤਰੀਆਂ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕੀਤਾ ਹੈ ।
ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਸਮੇਂ ਕਥਿਤ ਤੌਰ ਤੇ ਹੋਏ 1,000 ਕਰੋੜ ਰੁਪਏ ਦੇ ਇਰੀਗੇਸ਼ਨ ਘੁਟਾਲੇ ਦੀ ਜਾਂਚ ਵਿਜੀਲੈਂਸ ਨੇ ਮੁੜ ਸ਼ੁਰੂ ਕਰ ਦਿੱਤੀ ਹੈ ।
Hindustan times ਦੀ ਰਿਪੋਰਟ ਮੁਤਾਬਿਕ, ਵਿਜੀਲੈਂਸ ਵਲੋਂ ਦੋ ਸਾਬਕਾ ਮੰਤਰੀਆਂ ਤੋਂ ਇਲਾਵਾ ਤਿੰਨ ਸਾਬਕਾ IAS ਅਧਿਕਾਰੀਆਂ ਖਿਲਾਫ਼ ਕਾਰਵਾਈ ਇੱਕ ਵਾਰ ਫਿਰ ਤੇਜ਼ ਕੀਤੀ ਹੈ ।
ਵਿਜੀਲੈਂਸ ਬਿਊਰੋ ਪੰਜਾਬ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਦੀ ਹਾਮੀ ਦੀ ਉਡੀਕ ਕਰ ਰਹੀ ਸੀ ।
ਜਾਣਕਾਰੀ ਇਹ ਵੀ ਹੈ ਕਿ, ਵਿਜੀਲੈਂਸ ਨੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖ਼ੋਂ, ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ IAS ਅਫ਼ਸਰ ਸਰਵੇਸ਼ ਕੌਸ਼ਲ, ਸਾਬਕਾ IAS ਕੇ ਬੀ ਐਸ ਸਿੱਧੂ ਅਤੇ ਸਾਬਕਾ IAS ਕਾਹਨ ਸਿੰਘ ਪੰਨੂ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕਰਿਆ ਹੈ।
ਰਿਪੋਰਟਾਂ ਕਹਿੰਦੀਆਂ ਹਨ ਕਿ, ਸਿੰਚਾਈ ਘੁਟਾਲੇ ਦੇ ਇੱਕ ਠੇਕੇਦਾਰ ਐਫੀਡੇਵਿਟ ਦੇ ਕੇ ਇਹ ਦਾਅਵਾ ਕੀਤਾ ਸੀ ਕਿ ਇਸ ਘੁਟਾਲੇ ਵਿਚ ਤਿੰਨ ਵੱਡੇ ਅਫ਼ਸਰ ਅਤੇ ਦੋ ਸਾਬਕਾ ਮੰਤਰੀਆਂ ਤੋਂ ਇਲਾਵਾ ਇੱਕ ਉਨ੍ਹਾਂ ਦਾ ਪ੍ਰਾਈਵੇਟ ਸੈਕਟਰੀ ਵੀ ਸ਼ਾਮਲ ਹੈ।
ਵਿਜੀਲੈਂਸ ਨੇ ਅਗਸਤ 2017 ਵਿੱਚ ਉਕਤ ਠੇਕੇਦਾਰ ਦੇ ਬਿਆਨ ਵੀ ਦਰਜ ਵਕੀਤੇ ਸਨ। ਦੂਜੇ ਪਾਸੇ, ਇਸ ਘੁਟਾਲੇ ਬਾਰੇ ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ, ਸਿੰਚਾਈ ਘੁਟਾਲੇ ਵਿੱਚ ਸ਼ਾਮਲ ਸਾਬਕਾ ਆਈਏਐਸ ਅਧਿਕਾਰੀਆਂ ਦੇ ਨਾਲ ਨਾਲ ਮੰਤਰੀਆਂ ਨੂੰ ਪੁੱਛਗਿੱਛ ਲਈ ਛੇਤੀ ਬੁਲਾਇਆ ਜਾਵੇਗਾ।
ਵਿਜੀਲੈਂਸ ਚੀਫ਼ ਨੇ ਦਾਅਵਾ ਕੀਤਾ ਕਿ, ਦੋ ਸਾਬਕਾ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਅਤੇ ਸ਼ਰਨਜੀਤ ਸਿੰਘ ਢਿੱਲੋਂ ਤੋਂ ਇਲਾਵਾ ਸੇਵਾਮੁਕਤ ਆਈ ਏ ਐਸ ਅਫ਼ਸਰ ਸਰਵੇਸ਼ ਕੌਸ਼ਲ, ਕੇ ਬੀ ਐਸ ਸਿੱਧੂ ਅਤੇ ਕਾਹਨ ਸਿੰਘ ਪੰਨੂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ।
Get all latest content delivered to your email a few times a month.