ਤਾਜਾ ਖਬਰਾਂ
bolda punjab
ਮਾਨਸਾ,17 ਸਤੰਬਰ
ਇੰਡੀਅਨ ਸਵੱਛਤਾ ਲੀਗ 2022 ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾ 'ਤੇ ਨਗਰ ਕੌਂਸਲ, ਮਾਨਸਾ ਵੱਲੋਂ ਸਵੱਛਤਾ ਰੈਲੀ ਦਾ ਅਯੋਜਨ ਕੀਤਾ ਗਿਆ। ਇਹ ਜਾਣਕਾਰੀ ਕਮਿਊਨਿਟੀ ਫੈਸਿਲੀਟੇਟਰ ਸ੍ਰੀ ਜਸਵਿੰਦਰ ਸਿੰਘ ਨੇ ਦਿੱਤੀ।।
ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸਾਇਕਲ ਗਰੁੱਪ, 3-ਡੀ ਸੁਸਾਇਟੀ ਅਤੇ ਨਗਰ ਕੌਂਸਲ, ਮਾਨਸਾ ਦੇ ਵਲੰਟੀਅਰਾਂ ਨੇ ਭਾਗ ਲਿਆ। ਸਵੱਛਤਾ ਰੈਲੀ ਦੌਰਾਨ ਵਿਸ਼ੇਸ਼ ਤੌਰ 'ਤੇ ਸਾਇਕਲ ਗਰੁੱਪ ਦੇ ਨੁਮਾਇਦੇ ਸ਼੍ਰੀ ਸੰਜੀਵ ਪਿੰਕਾ ਵੀ ਸ਼ਾਮਲ ਹੋਏ।
ਉਨ੍ਹਾਂ ਦੱਸਿਆ ਕਿ ਜਾਗਰੂਕਤਾ ਰੈਲੀ ਵਿੱਚ ਜਾਗਰੂਕਤਾ ਬੈਨਰ, ਸਲੋਗਨ ਬੋਰਡ ਅਤੇ ਸਾਊਂਡ ਸਿਸਟਮ ਰਾਹੀਂ ਗਰਲਜ਼ ਸਕੂਲ ਤੋਂ ਚੱਲ ਕੇ ਪਿਆਰਾ ਲਾਲ ਠੇਕੇਦਾਰ ਵਾਲੀ ਗਲੀ, ਗਊਸ਼ਾਲਾ ਰੋਡ, ਮੰਦਰ ਵਾਲੀ ਗਲੀ, ਬਾਰ੍ਹਾਂ ਹੱਟਾ ਮਾਰਕੀਟ, ਸਿਵਲ ਹਸਪਤਾਲ ਰੋਡ, ਮਾਈ ਨਿੱਕੋ ਦੇਵੀ ਸਕੂਲ ਵਾਲੇ ਰੋਡ ਤੋਂ ਹੋ ਕੇ ਵਾਪਸ ਉੱਕਤ ਜਗ੍ਹਾ 'ਤੇ ਆ ਕੇ ਇਸ ਰੈਲੀ ਨੂੰ ਸਮਾਪਤ ਕੀਤਾ ਅਤੇ ਰਿਫਰੈਸ਼ਮੈਟ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਰੈਲੀ ਦੇ ਅੰਤ ਵਿੱਚ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼੍ਰੀ ਸੰਜੀਵ ਪਿੰਕਾ, ਸ਼੍ਰੀਮਤੀ ਸੁਨੀਤਾ ਰਾਣੀ ਇੰਨਚਾਰਜ ਪ੍ਰਿੰਸੀਪਲ, ਸ਼੍ਰੀ ਤਰਸੇਮ ਸਿੰਘ ਸੈਨਟਰੀ ਸੁਪਰਵਾਇਜ਼ਰ ਵੱਲੋਂ ਵਲੰਟੀਅਰਜ਼ ਨੂੰ ਮਾਨਸਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਕਿਹਾ ਗਿਆ
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਰੱਖਣ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਕੱਪੜੇ ਵਾਲੇ ਥੈਲੇ ਦੀ ਵਰਤੋਂ ਕਰਨ ਲਈ ਕਿਹਾ ਗਿਆ। ਇਸ ਰੈਲੀ ਵਿੱਚ ਸਕੂਲ ਸਟਾਫ ਵੱਲੋਂ ਮਾਸਟਰ ਦਲਜੀਤ ਸਿੰਘ, ਸ਼੍ਰੀ ਅਰੁਣ ਕੁਮਾਰ ਅਤੇ ਸਾਇਕਲ ਗਰੁੱਪ ਦੇ ਮੈਂਬਰਾਂ ਵੱਲੋਂ ਭਰਪੂਰ ਸਾਹਿਯੋਗ ਦਿੱਤਾ ਗਿਆ।
Get all latest content delivered to your email a few times a month.