IMG-LOGO
ਹੋਮ ਪੰਜਾਬ : ਕੀ ਕਪੂਰ ਪਰਿਵਾਰ ਵਿੱਚੋਂ ਬਣਾਇਆ ਜਾ ਰਿਹੈ ਚੇਅਰਮੈਨ , ਫੌਜਾ...

ਕੀ ਕਪੂਰ ਪਰਿਵਾਰ ਵਿੱਚੋਂ ਬਣਾਇਆ ਜਾ ਰਿਹੈ ਚੇਅਰਮੈਨ , ਫੌਜਾ ਸਿੰਘ ਸਰਾਰੀ ਆਡੀਓ ਮਾਮਲਾ 

Admin user - Sep 17, 2022 12:37 PM
IMG

 bolda punjab
ਚੰਡੀਗੜ੍ਹ / ਗੁਰੂ ਹਰਸਹਾਏ 17 ਸਤੰਬਰ ,  ਆਮ ਆਦਮੀ ਪਾਰਟੀ ਦਾ ਸਾਰਾਜ਼ੋਰ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ  ਉਸ ਆਡੀਓ ਵਾਇਰਲ ਮਾਮਲੇ ਵਿੱਚ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ  Damage control ਕਰਨ ਤੇ ਲੱਗਿਆ ਹੋਇਆ ਹੈ ਜਿਸ ਵਿੱਚ ਉਹ ਆਪਣੇ ਕਰੀਬੀ ਤਰਸੇਮ ਲਾਲ ਕਪੂਰ ਨਾਲ ਅਨਾਜ ਦੀ ਖੁਰਦ ਬੁਰਦ ਦੇ ਮਾਮਲੇ ਵਿੱਚੋਂ ਸੌਦਾ ਕਰਨ ਦੀਆਂ ਗੱਲਾਂ ਕਰ ਰਹੇ ਸਨ । 
    ਇਸ ਆਡੀਓ ਵਿੱਚ dfsc ਮੈਡਮ ਨੂੰ ਸੱਦਣ , ਮੁਲਜਮਾਂ ਨੂੰ ਲੰਮੇ ਪਾਉਣ , ਟਰੱਕ ਯੂਨੀਅਨ ਦੀ ਵਾਗਡੋਰ ਸੰਭਾਲਣ ਵਾਲੇ ( ਡੋਲਿਆਂ ਵਾਲੇ ) ਤੋਂ ਪਰਦਾ ਰੱਖਣ ਦੀਆਂ ਗੱਲਾਂ ਜੱਗਜਾਹਿਰ ਹੋਈਆਂ ।
  ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰ ਕੇ ਇਸ ਮਾਮਲੇ ਦੀ ਜਾਂਚ CBI ਤੋਂ ਕਰਾਉਣ ਦੀ ਮੰਗ ਰੱਖੀ ਸੀ ।
  ਸਾਰਾਗੜ੍ਹੀ ਵਿਖੇ ਹੋਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਪੁਲਿਸ ਨੇ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਾਉਂਣ  ਲਈ ਤਾਕਤ ਦੀ ਵਰਤੋਂ ਕੀਤੀ । 
   ਇਸ ਤੋਂ ਇਲਾਵਾ ਪਠਾਨਕੋਟ ਵਿਖੇ ਇੱਕ ਸਰਕਾਰੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਦੇ ਇਸ ਸਬੰਧੀ ਸਵਾਲਾਂ ਤੋਂ ਬਚਦੇ ਹੋਏ ਫੌਜਾ ਸਿੰਘ ਸਵਾਰੀ ਨੂੰ  ਚਲਦੀ ਕਾਨਫਰੰਸ ਦੌਰਾਨ ਮਾਇਕ ਪਾਸੇ ਕਰਨਾ ਪਿਆ ।
  ਗੁਰੂ ਹਰਸਹਾਏ ਦੀ ਰਾਜਨੀਤੀ ਵਿਚ ਇਕ ਨਵਾਂ ਚੈਪਟਰ ਉਸ ਵਕਤ ਖੁੱਲ੍ਹ ਗਿਆ ਸੀ ਜਦੋਂ ਕੈਬਨਿਟ ਮੰਤਰੀ ਦੇ ਨਜ਼ਦੀਕੀ ਚਲੇ ਆ ਰਹੇ ਕਪੂਰ ਪਰਿਵਾਰ   ਦੇ ਨੌਜਵਾਨ ਆਗੂ ਜੋਹਨੀ ਕਪੂਰ ਦੀ ਕਾਰ ਨੂੰ ਪੁਲਸ ਥਾਣਾ ਗੁਰੂਹਰਸਹਾਏ ਵਿੱਚ ਰੋਕ ਲਿਆ ਗਿਆ ਸੀ ਅਤੇ ਉਸ ਖ਼ਿਲਾਫ਼ ਅਪਰਾਧਿਕ ਧਾਰਾਵਾਂ 
  fir no 229 under section  The Prevention  of insults to national honour act 1971   ( 2 ) , IPC 1860 /336, 170

ਤਹਿਤ ਮੁਕੱਦਮਾ ਦਰਜ ਕਰਕੇ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਭੇਜ ਦਿੱਤਾ ਗਿਆ ਸੀ ।
 ਕਥਿਤ ਤੌਰ ਤੇ ਦੋਸ਼ ਲਗਾਇਆ ਗਿਆ ਸੀ ਕਿ ਉਹ ਆਪਣੀ ਹੌਂਡਾ ਸਿਟੀ ਕਾਰ ਉਪਰ ਕੌਮੀ ਤਿਰੰਗਾ ਲਗਾ ਕੇ ਅਤੇ ਹੂਟਰ ਮਾਰਦਾ ਹੋਇਆ ਪੁਲਿਸ ਪਾਰਟੀ ਨੂੰ ਚੈਕਿੰਗ ਦੌਰਾਨ ਮਿਲਿਆ ।
  ਇਸ ਤੋਂ ਬਾਅਦ ਜਦੋਂ ਅਦਾਲਤ ਵੱਲੋਂ ਬੇਲ ਮਿਲਣ ਤੇ ਜੋਨੀ ਕਪੂਰ ਰਿਹਾਅ ਹੋਏ ਤਾਂ ਉਸ ਵਕਤ ਉਨ੍ਹਾਂ ਦੇ ਪਿਤਾ ਨਰੇਸ਼ ਕਪੂਰ ਨੇ ਗਿਲਾ ਜ਼ਾਹਰ ਕੀਤਾ ਸੀ ਕਿ ਜਦੋਂ ਉਨ੍ਹਾਂ ਦੇ ਬੱਚੇ ਨੂੰ ਪੁਲਸ ਥਾਣੇ ਬਿਠਾਇਆ ਗਿਆ ਤਾਂ ਮੰਤਰੀ ਫੌਜਾ ਸਿੰਘ ਸਰਾਰੀ ਨੇ ਉਨ੍ਹਾਂ ਦਾ ਫੋਨ ਵੀ ਅਟੈਂਡ ਨਹੀਂ ਕੀਤਾ ।
  ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਹ ਫੌਜਾ ਸਿੰਘ ਦੇ ਨਾਲ ਨਹੀਂ ਹਨ ਪਰ ਪਾਰਟੀ ਦੇ ਨਾਲ ਹਨ  ।
   ਜੌਹਨੀ ਕਪੂਰ ਦੇ ਚਾਚਾ ਤਰਸੇਮ ਲਾਲ ਕਪੂਰ ਨੇ ਇੱਕ ਵਾਰ ਫੇਰ ਫੇਸਬੁੱਕ ਤੇ ਲਾਈਵ ਹੋ ਕੇ ਡੱਟ ਕੇ ਲੜਨ ਦੀ ਗੱਲ ਕੀਤੀ ਸੀ ।
  ਇਸ ਤੋਂ ਬਾਅਦ ਤਰਸੇਮ ਲਾਲ ਕਪੂਰ ਦੀ ਦਿੱਲੀ ਵਿਖੇ ਰਾਜ ਸਭਾ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਆਗੂ ਰਾਘਵ ਚੱਢਾ ਨਾਲ ਮੀਟਿੰਗ ਹੁੰਦੀ ਹੈ  ।
  ਰਾਘਵ ਚੱਢਾ ਨੂੰ ਮਿਲਣ ਤੋਂ ਬਾਅਦ ਤਰਸੇਮ ਲਾਲ ਕਪੂਰ ਫੌਜਾ ਸਿੰਘ ਸਰਾਰੀ ਦੀ ਚੰਡੀਗਡ਼੍ਹ ਸਥਿਤ ਰਿਹਾਇਸ਼ ਵਿਖੇ ਕਰੀਬ 10.30 ਵਜੇ ਦਾਖ਼ਲ ਹੁੰਦੇ ਹਨ ਅਤੇ ਅੱਧੀ ਰਾਤ ਨੂੰ ਬਾਰਾਂ ਵਜੇ ਮੰਤਰੀ ਸਾਬ੍ਹ ਤਰਸੇਮ ਲਾਲ ਕਪੂਰ ਨੂੰ ਖੁਦ ਬਾਹਰ ਛੱਡਣ ਲਈ ਆਉਂਦੇ ਹਨ ।
 ਜਾਹਿਰ ਹੁੰਦਾ ਹੈ ਕਿ Damage control ਲਈ ਇਹ ਗੱਲ ਮੀਡੀਆ ਨੂੰ ਵੀ ਲੀਕ ਕੀਤੀ ਗਈ ਤਾਂ ਹੀ ਚੰਡੀਗੜ੍ਹ ਦੇ ਮੀਡੀਆ ਕਰਮੀ ਜੋ ਕਿ ਤਰਸੇਮ ਲਾਲ ਕਪੂਰ ਨੂੰ ਤਾਂ ਜਾਣਦੇ ਵੀ ਨਹੀਂ ਸਨ , ਉਹ ਵੀ ਮੰਤਰੀ ਦੀ ਕੋਠੀ ਮੂਹਰੇ ਅੱਧੀ ਰਾਤ ਨੂੰ ਖੜ੍ਹੇ ਸਨ ।
  ਇਹ ਵੱਖਰੀ ਗੱਲ ਹੈ ਕਿ ਤਰਸੇਮ ਲਾਲ ਕਪੂਰ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦੇਣ ਤੋਂ ਬਚਦੇ ਹੋਏ ਉਥੋਂ ਚਲੇ ਗਏ  ।
  ਇਸ ਮਿਲਣੀ ਤੋਂ ਬਾਅਦ ਕਪੂਰ ਪਰਿਵਾਰ ਮੀਡੀਆ ਤੋਂ ਦੂਰੀ ਬਣਾ ਲੈਂਦਾ ਹੈ   ।
  bolda punjab ਮੀਡੀਆ ਗਰੁੱਪ ਨੂੰ ਆਲ੍ਹਾ ਮਿਆਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਤੈਅ ਹੁੰਦਾ ਹੈ ਕਿ ਜੋਨੀ ਕਪੂਰ ਖ਼ਿਲਾਫ਼ ਦਰਜ ਮੁਕੱਦਮਾ ਇਨਕੁਆਰੀ ਕਰਵਾ ਕੇ ਖਾਰਜ ਕੀਤਾ ਜਾਵੇਗਾ ।
ਨਾਲ ਹੀ ਇਹ ਵੀ ਭਰੋਸਾ ਦਿਵਾਇਆ ਜਾਂਦਾ ਹੈ ਕਿ ਤੁਹਾਡਾ ਮਾਣ ਸਤਿਕਾਰ ਪਹਿਲੇ ਨਾਲੋਂ ਵੀ ਜ਼ਿਆਦਾ ਹੋਵੇਗਾ ।
  " ਮਾਣ ਸਤਿਕਾਰ " ਵਜੋਂ ਕੀ ਕਪੂਰ ਪਰਿਵਾਰ ਨੂੰ ਕਿਸੇ ਵਿਭਾਗ ਦੀ ਤਹਿਸੀਲ ਜਾਂ ਜ਼ਿਲ੍ਹਾ ਪੱਧਰ ਦੀ ਚੇਅਰਮੈਨੀ ਸੌਂਪੀ ਜਾਂਦੀ ਹੈ ਜਾਂ ਫਿਰ ਪੰਜਾਬ ਲੈਵਲ ਤੇ ਕਿਸੇ ਵਿਭਾਗ ਦੀ ਵਾਗਡੋਰ ਥੰਮਾਉਣ ਦਾ ਵਾਅਦਾ ਕੀਤਾ ਗਿਆ ਹੈ ਜਾਂ ਫਿਰ  " ਸਿਆਸੀ ਸੰਕਟ " 'ਚੋਂ ਨਿਕਲਣ ਤੱਕ ਕੁੱਝ ਸਮੇਂ ਲਈ ਮਹਿਜ " ਲਾਰਾ " ਲਗਾਇਆ ਗਿਆ ਹੈ ??
ਇਹ ਵੱਡੇ ਸਵਾਲ ਅੱਜ ਪੰਜਾਬ ਦੀ ਸਿਆਸੀ ਫ਼ਿਜ਼ਾ ਵਿੱਚ ਤੈਰ ਰਹੇ ਹਨ  ।

  ਇਹ ਭੇਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਜਰਮਨੀ ਦੌਰੇ ਤੋਂ ਬਾਅਦ ਪੰਜਾਬ ਪਰਤਣ ਬਾਅਦ ਹੀ ਸਪੱਸ਼ਟ ਹੋ ਸਕੇਗਾ ।
  ਹਾਲ ਦੀ ਘੜੀ ਚਾਹੇ ਫੌਜਾ ਸਿੰਘ ਸਰਾਰੀ ਦੀ ਝੰਡੀ ਵਾਲੀ ਕਾਰ ਬਚ ਗਈ ਹੈ ਪਰ ਉਨ੍ਹਾਂ ਨੂੰ ਪੈਰ - ਪੈਰ ਤੇ ਵਾਇਰਲ ਆਡਿਓ ਸਬੰਧੀ ਪੱਤਰਕਾਰਾਂ ਅਤੇ ਵਿਰੋਧੀ ਪਾਰਟੀਆਂ ਦੇ ਸੁਆਲਾਂ ਦਾ ਜੁਆਬ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.