ਤਾਜਾ ਖਬਰਾਂ
ਸੁਨਾਮ/ਸੰਗਰੂਰ, 20 ਜਨਵਰੀ:
ਵਿਧਾਨ ਸਭਾ ਹਲਕਾ 101-ਸੁਨਾਮ ਦੇ ਰਿਟਰਨਿੰਗ ਅਫ਼ਸਰ -ਕਮ-ਉਪ ਮੰਡਲ ਮੈਜਿਸਟਰੇਟ ਸ੍ਰੀ ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਵਿਧਾਨ ਸਭਾ ਹਲਕਾ 101 ਸੁਨਾਮ ਲਈ ਨਿਯੁਕਤ ਹੋਏ ਸਟਾਫ ਦੀ ਪਹਿਲੀ ਰਿਹਰਸਲ 22 ਜਨਵਰੀ 2022 ਨੂੰ ਸਰਕਾਰੀ ਆਈ.ਟੀ.ਆਈ ਸੁਨਾਮ ਵਿਖੇ ਹੋਣੀ ਨਿਸਚਿਤ ਹੋਈ ਸੀ। ਉਨ੍ਹਾਂ ਦੱਸਿਆ ਕਿ ਹੁਣ ਮੌਸਮ ਵਿਭਾਗ ਵੱਲੋਂ 22 ਜਨਵਰੀ ਨੂੰ ਭਾਰੀ ਬਾਰਿਸ਼ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ ਜਿਸ ਕਾਰਨ ਰਿਹਰਸਲ ਲਈ ਸਥਾਨ ਨੂੰ ਬਦਲ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਹੁਣ ਵਿਧਾਨ ਸਭਾ ਹਲਕਾ 101-ਸੁਨਾਮ ਲਈ ਨਿਯੁਕਤ ਹੋਏ ਪੋਲਿੰਗ ਸਟਾਫ ਦੀ ਪਹਿਲੀ ਰਿਹਰਸਲ 22 ਜਨਵਰੀ 2022 ਨੂੰ ਹੀ ਨਵੀਂ ਅਨਾਜ ਮੰਡੀ ਸੁਨਾਮ ਵਿਖੇ ਹੋਵੇਗੀ।
Get all latest content delivered to your email a few times a month.