ਤਾਜਾ ਖਬਰਾਂ
bolda punjab
ਮੱਲਾਂਵਾਲਾ ਖਾਸ / ਮੱਖੂ 13 ਸਤੰਬਰ ,
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫਿਰੋਜ਼ਪੁਰ ਸ੍ਰੀ ਰਾਜੀਵ ਛਾਬੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੱਲਾਂਵਾਲਾ ਖਾਸ ਸ੍ਰੀਮਤੀ ਹਰਜੀਤ ਕੌਰ ਜੀ ਦੀ ਅਗਵਾਈ ਹੇਠ ਬਲਾਕ ਮੱਲਾਂਵਾਲਾ ਖਾਸ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਬਹਿਕ ਫੱਤੂ ਵਿਖੇ 14 ਸਤੰਬਰ ਤੋਂ 16 ਸਤੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੱਲਾਂਵਾਲਾ ਖਾਸ ਸ੍ਰੀਮਤੀ ਹਰਜੀਤ ਕੌਰ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪਿਛਲੇ 2 ਤੋਂ ਸਕੂਲਾਂ ਵਿੱਚ ਖੇਡਾਂ ਨਹੀਂ ਕਰਵਾਈਆਂ ਗਈਆਂ ਸਨ।ਇਸ ਵਾਰ ਕੋਰੋਨਾ ਮਹਾਂਮਾਰੀ ਤੇ ਠੱਲ੍ਹ ਹੋਣ ਦੇ ਮੱਦੇਨਜ਼ਰ ਸਕੂਲਾਂ ਵਿਚ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਵਿਦਿਆਰਥੀਆਂ ਵਿੱਚ ਇਨ੍ਹਾਂ ਖੇਡਾਂ ਲਈ ਬੜਾ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਧ ਚਡ਼੍ਹ ਕੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ ।ਇਸ ਮੌਕੇ ਸ੍ਰੀ ਜਸਵੀਰ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਬਹਿਕ ਫੱਤੂ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ।ਇਸ ਮੌਕੇ ਹਰਜੀਤ ਸਿੰਘ ਸੀਐਚਟੀ,ਸੁਨੀਲ ਕੁਮਾਰ ਸੀਐਚਟੀ,ਨਿਰਮਲ ਕੌਰ ਸੀਐਚਟੀ,ਵਰਿੰਦਰ ਸਿੰਘ ਐੱਚ ਟੀ,ਜੈ ਪਾਲ ਉੱਪਲ,ਰਸ਼ਪਾਲ ਸਿੰਘ ਬੀ ਐਮ ਟੀ,ਗੁਰਵਿੰਦਰ ਸਿੰਘ,ਰਾਜਵੰਤ ਕੌਰ,ਦਲਜੀਤ ਕੌਰ, ਰਵੀ ਕੁਮਾਰ,ਮਨਿੰਦਰ ਸਿੰਘ,ਹਰਜੀਤ ਸਿੰਘ,ਰਾਧਾਕ੍ਰਿਸ਼ਨ,ਰਛਪਾਲ ਸਿੰਘ,ਕੁਲਵੀਰ ਸਿੰਘ, ਸਚਿਨ,ਜਗਸੀਰ ਸਿੰਘ,ਬਲਵਿੰਦਰ ਸਿੰਘ ਅਤੇ ਸਕੂਲ ਮੀਡੀਆ ਇੰਚਾਰਜ ਸੰਦੀਪ ਪੰਧੂ ਆਦਿ ਹਾਜ਼ਰ ਸਨ।
Get all latest content delivered to your email a few times a month.