IMG-LOGO
ਹੋਮ ਪੰਜਾਬ : ਭਾਸ਼ਾ ਵਿਭਾਗ ਫਾਜ਼ਿਲਕਾ ਨੇ ਜਲਾਲਾਬਾਦ ਦੇ ਐਫ਼ੀਸੈਂਟ ਕਾਲਜ ਵਿਖੇ ‘ਕਵੀ...

ਭਾਸ਼ਾ ਵਿਭਾਗ ਫਾਜ਼ਿਲਕਾ ਨੇ ਜਲਾਲਾਬਾਦ ਦੇ ਐਫ਼ੀਸੈਂਟ ਕਾਲਜ ਵਿਖੇ ‘ਕਵੀ ਦਰਬਾਰ ਤੇ ਸਨਮਾਨ ਸਮਾਰੋਹ’ ਦਾ ਕੀਤਾ ਆਯੋਜਨ

Admin user - Sep 12, 2022 02:46 AM
IMG

   bolda punjab

ਫਾਜ਼ਿਲਕਾ 12 ਸਤੰਬਰ 2022

ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਵੱਲੋਂ ਸਾਹਿਤ ਸਭਾ ਜਲਾਲਾਬਾਦ ਦੇ ਸਹਿਯੋਗ ਨਾਲ ‘ਕਵੀ ਦਰਬਾਰ ਤੇ ਸਨਮਾਨ ਸਮਾਰੋਹ’ ਦਾ ਆਯੋਜਨ ਜਲਾਲਾਬਾਦ ਦੇ ਐਫ਼ੀਸੈਂਟ ਕਾਲਜ ਵਿਖੇ ਕੀਤਾ ਗਿਆ। ਜਿਸ ਵਿੱਚ ਫਿਰੋਜ਼ਪੁਰ ਤੋਂ ਕਵੀ ਸੁਖਜਿੰਦਰ, ਕਵੀ ਮਨਦੀਪ ‘ਲੁਧਿਆਣਾ’, ਅਬੋਹਰ ਤੋਂ ਵਿਜੈਅੰਤ ਜੁਨੇਜਾ ਅਤੇ ਮਲੋਟ ਤੋਂ ਸ਼ਾਇਰ ਜਗਜੀਤ ਬਰਾੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਆਪਣੀਆ ਕਵਿਤਾਵਾਂ ਦੇ ਰੰਗ ਬਿਖੇਰੇ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਪ੍ਰਕਾਸ਼ ਦੋਸ਼ੀ ਨੇ ਸਿਰਕਤ ਕੀਤੀ। ਸਾਹਿਤ ਸਭਾ ਜਲਾਲਾਬਾਦ ਦੇ ਸਕੱਤਰ ਸ਼੍ਰੀ ਸੰਦੀਪ ਝਾਬ ਅਤੇ ਖੋਜ਼ ਅਫ਼ਸਰ ਪਰਮਿੰਦਰ ਸਿੰਘ ਨੇ ਮੰਚ ਸੰਚਾਲਣ ਦੀ ਭੂਮਿਕਾ ਬਾਖੂਬੀ ਨਿਭਾਈ।

ਜ਼ਿਲ੍ਹਾ ਭਾਸ਼ਾ ਅਫ਼ਸਰ ਫਾਜ਼ਿਲਕਾ ਭੁਪਿੰਦਰ ਉਤਰੇਜਾ ਅਤੇ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਅਤੇ ਸਥਾਨਕ ਸਾਹਿਤਕਾਰਾਂ, ਲੇਖਕਾਂ ਦਾ ਸਵਾਗਤ ਕੀਤਾ। ਜ਼ਿਲ੍ਹਾ ਭਾਸ਼ਾ ਅਫਸਰ ਨੇ ਕਿਹਾ ਕਿ ਇਨ੍ਹਾਂ ਕਵੀਆਂ ਦੁਆਰਾ ਜਿਥੇ ਸਮਾਜ ਦੀਆਂ ਬੁਰਾਈਆਂ ਤੇ ਚੋਟ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆ, ਉਥੇ ਅੱਜ ਦੇ ਨਿੱਘਰ ਰਹੇ ਸਮਾਜ ਅਤੇ ਪੜ੍ਹਨ-ਲਿਖਣ ਦੇ ਘੱਟ ਰਹੇ ਰੁਝਾਂਣ ਆਦਿ ਵਿਸ਼ਿਆਂ ਤੇ ਕਵਿਤਾਵਾ ਵੀ ਪੜ੍ਹੀਆ। ਇਸ ਤੋਂ ਇਲਾਵਾ ਇਸ ਕਵੀ ਦਰਬਾਰ ਵਿੱਚ ਗੋਪਾਲ ਬਜਾਜ, ਮੀਨਾ ਮਹਿਰੋਕ, ਜਸਕਰਨ ਜੀਤ, ਨਰਿੰਦਰ ਪਾਲ ਮੁੰਜਾਲ, ਪ੍ਰਵੇਸ਼ ਖੰਨਾ, ਪ੍ਰੀਤੀ ਬਬੂਟਾ, ਦੀਪਕ ਨਾਰੰਗ, ਜਤਿੰਦਰ ਆਰਿਆ (ਫਾਜ਼ਿਲਕਾ), ਸਤਨਾਮ ਸਿੰਘ (ਅਬੋਹਰ), ਜੀ.ਐਸ ਗੁਰਦਿੱਤ ਅਤੇ ਸਾਹਿਤ ਸਭਾ ਦੇ ਹੋਰ ਮੈਂਬਰਾਂ ਵੱਲੋਂ ਵੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਤੇ ਸ਼੍ਰੀ ਰਜਿੰਦਰ ‘ਮਾਜ਼ੀ’ ਵੱਲੋਂ ਸੰਪਾਦਿਤ ਕੀਤਾ ਮੈਗਜ਼ੀਨ ‘ਮੇਲਾ’ ਦਾ ਬਲਵੰਤ ਗਾਰਗੀ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਗਿਆ।

ਸਾਹਿਤ ਸਭਾ ਦੇ ਸੀਨੀਅਰ ਮੈਂਬਰ ਅਤੇ ਲੇਖਕ ਸ. ਬਲਬੀਰ ਸਿੰਘ ਰਹੇਜਾ ਨੂੰ ਉਹਨਾਂ ਦੇ ਸਾਹਿਤਕ ਕਾਰਜਾਂ ਲਈ “ਜੀਵਨ ਭਰ ਸਾਹਿਤਕ ਪ੍ਰਾਪਤੀ ਸਨਮਾਨ” ਨਾਲ ਸਨਮਾਨਿਤ ਕੀਤਾ ਗਿਆ ਅਤੇ ਆਏ ਹੋਏ ਕਵੀਆਂ ਤੇ ਹੋਰ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ, ਕਿਤਾਬਾਂ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੇ ਪ੍ਰਬੰਧਾਂ ਵਿੱਚ ਸਾਹਿਤ ਸਭਾ ਜਲਾਲਾਬਾਦ ਦੇ ਸਮੂਹ ਮੈਂਬਰਾਂ, ਐਫ਼ੀਸ਼ੈਂਟ ਕਾਲਜ ਦੇ ਸਟਾਫ ਅਤੇ ਸ਼੍ਰੀ ਰਾਹੁਲ ਬਾਘਲਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਾਹਿਤ ਸਭਾ ਜਲਾਲਾਬਾਦ ਦੇ ਸਰਪ੍ਰਸਤ ਸ਼੍ਰੀ ਬਲਬੀਰ ਸਿੰਘ ਪੁਆਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।  

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.