IMG-LOGO
ਹੋਮ ਪੰਜਾਬ : ਬਠਿੰਡਾ ਦੇ ਤਿੰਨ ਬਲਾਕਾਂ ਚ ਬਣਾਏ ਜਾਣਗੇ ਪਲਾਸਟਿਕ ਵੇਸਟ ਮਨੈਜ਼ਮੈਂਟ...

ਬਠਿੰਡਾ ਦੇ ਤਿੰਨ ਬਲਾਕਾਂ ਚ ਬਣਾਏ ਜਾਣਗੇ ਪਲਾਸਟਿਕ ਵੇਸਟ ਮਨੈਜ਼ਮੈਂਟ ਪਲਾਂਟ

Admin user - Sep 12, 2022 01:48 AM
IMG

   bolda punjab

  ਬਠਿੰਡਾ, 12 ਸਤੰਬਰ : ਜ਼ਿਲ੍ਹੇ ਚ ਪਲਾਸਟਿਕ ਪ੍ਰਦੂਸ਼ਣ ਦੇ ਨਿਪਟਾਰੇ ਲਈ ਤਿੰਨ ਬਲਾਕ ਪੱਧਰੀ ਪਲਾਸਟਿਕ ਵੇਸਟ ਮਨੈਜ਼ਮੈਂਟ ਪਲਾਂਟ ਬਣਾਏ ਜਾਣਗੇ। ਇਨ੍ਹਾਂ ਪਲਾਂਟਾਂ ਵਿੱਚ ਸਬੰਧਤ ਬਲਾਕ ਅਧੀਨ ਪੈਂਦੇ ਸਮੂਹ ਪਿੰਡਾਂ ਦੇ ਵੇਸਟਿੰਗ ਪਲਾਸਟਿਕ ਨੂੰ ਇਕੱਤਰ ਕਰਕੇ ਲਿਆਂਦਾ ਜਾਵੇਗਾ।

ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਪਲਾਸਟਿਕ ਵੇਸਟਿੰਗ, ਸੋਲਡ ਵੇਸਟ ਅਤੇ ਲਿਊਕਿਡ ਵੇਸਟ ਮਨੇਜ਼ਮੈਂਟ ਸਬੰਧੀ ਜ਼ਿਲ੍ਹੇ ਅੰਦਰ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।

          ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਪਲਾਸਟਿਕ ਵੇਸਟ ਮੈਨੇਜ਼ਮੈਂਟ ਬਾਰੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਪਲਾਂਟ ਜਲ ਸਪਲਾਈ ਵਿਭਾਗ ਵਲੋਂ ਸਥਾਪਤ ਕੀਤੇ ਜਾ ਰਹੇ ਹਨ। ਜਿਸ ਤਹਿਤ ਬਠਿੰਡਾ ਬਲਾਕ ਦਾ ਪਲਾਸਟਿਕ ਵੇਸਟ ਮਨੈਜ਼ਮੈਂਟ ਪਲਾਂਟ ਫੂਸ ਮੰਡੀ, ਮੌੜ ਬਲਾਕ ਦਾ ਪਿੰਡ ਮਾਣਕਖ਼ਾਨਾ ਅਤੇ ਤਲਵੰਡੀ ਸਾਬੋ ਬਲਾਕ ਦਾ ਪਲਾਂਟ ਪਿੰਡ ਗੇਹਲੇਵਾਲਾ ਵਿਖੇ ਸਥਾਪਤ ਕੀਤਾ ਜਾ ਰਿਹਾ ਹੈ।

          ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਇਨ੍ਹਾਂ ਬਲਾਕਾਂ ਨਾਲ ਸਬੰਧਤ ਸਮੂਹ ਪਿੰਡਾਂ ਚੋਂ ਵੇਸਟਿੰਗ ਪਲਾਸਟਿਕ ਨੂੰ ਇਕੱਤਰ ਕਰਕੇ ਇਨ੍ਹਾਂ ਪਲਾਂਟਾਂ ਵਿੱਚ ਲਿਆਂਦਾ ਜਾਵੇਗਾ ਜਿੱਥੇ ਇਸ ਨੂੰ ਆਧੁਨਿਕ ਮਸ਼ੀਨਾਂ ਰਾਹੀਂ ਕੁਤਰ ਕੇ ਅੱਗੇ ਅੰਬੂਜ਼ਾ ਸੀਮਿੰਟ ਕੰਪਨੀ ਨੂੰ ਮੁਹੱਈਆ ਕਰਵਾਇਆ ਜਾਵੇਗਾ, ਜਿਨ੍ਹਾਂ ਵਲੋਂ ਅੱਗੇ ਆਪਣੇ ਵੱਖ-ਵੱਖ ਪ੍ਰੋਡਕਟਾਂ ਵਿੱਚ ਵਰਤਿਆ ਜਾਵੇਗਾ। ਉਨ੍ਹਾਂ ਸਬੰਧਤ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਪਲਾਂਟਾਂ ਦੇ ਕੰਮ ਨੂੰ ਜਲਦ ਚਾਲੂ ਕਰਵਾਇਆ ਜਾਵੇ। ਇਸ ਕੰਮ ਲਈ ਸੈਲਫ ਹੈਲਪ ਗਰੁੱਪਾਂ ਦੀ ਵੀ ਮਦਦ ਲਈ ਜਾਵੇ ਤਾਂ ਜੋ ਜ਼ਿਲ੍ਹੇ ਨੂੰ ਵੇਸਟ ਪਲਾਸਟਿਕ ਦੇ ਪ੍ਰਦੂਸ਼ਣ ਤੋਂ ਮੁਕਤ ਕੀਤਾ ਜਾ ਸਕੇ।

          ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਜਲ ਸਪਲਾਈ ਵਿਭਾਗ ਦੇ ਨਿਗਰਾਨ ਇੰਜਨੀਅਰ ਸ਼੍ਰੀ ਅਮਰੀਕ ਸਿੰਘ, ਕਾਰਜਕਾਰੀ ਇੰਜੀਨੀਅਰ ਸ਼੍ਰੀ ਮਨਪ੍ਰੀਤ ਸਿੰਘ ਅਰਸ਼ੀ, ਸ਼੍ਰੀ ਰਜਿੰਦਰ ਸਿੰਘ, ਸ਼੍ਰੀ ਅਮਿੱਤ ਕੁਮਾਰ, ਸਰੂਤੀ ਚੋਪੜਾ, ਸ਼੍ਰੀ ਸ਼ਤੀਸ਼ ਕੁਮਾਰ ਅਤੇ ਸ਼੍ਰੀ ਕੇਵਲ ਗਰਗ ਆਦਿ ਅਧਿਕਾਰੀ ਹਾਜ਼ਰ ਸਨ।   

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.