IMG-LOGO
ਹੋਮ ਰਾਸ਼ਟਰੀ: MLA APP ਪ੍ਰੋਫ਼ੈਸਰ ਜਸਵੰਤ ਸਿੰਘ ਗੱਜਣਮਾਜਰਾ ਦੇ ਟਿਕਾਣਿਆਂ ਤੇ ED...

MLA APP ਪ੍ਰੋਫ਼ੈਸਰ ਜਸਵੰਤ ਸਿੰਘ ਗੱਜਣਮਾਜਰਾ ਦੇ ਟਿਕਾਣਿਆਂ ਤੇ ED ਵੱਲੋਂ ਛਾਪੇਮਾਰੀ ਜਾਰੀ

Admin user - Sep 08, 2022 03:17 AM
IMG

ਬੋਲਦਾ ਪੰਜਾਬ ਬਿਊਰੋ
 ਚੰਡੀਗਡ਼੍ਹ /  ਅਮਰਗਡ਼੍ਹ 8 ਸਤੰਬਰ , ਵਿਧਾਨ ਸਭਾ ਹਲਕਾ ਅਮਰਗੜ੍ਹ ਜ਼ਿਲ੍ਹਾ ਮਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦੇ ਟਿਕਾਣਿਆਂ ਉਪਰ ਈ ਡੀ ਵੱਲੋਂ ਛਾਪੇਮਾਰੀ ਜਾਰੀ ਹੈ  ।
  ਪ੍ਰੋਫ਼ੈਸਰ ਗੱਜਣ ਮਾਜਰਾ ਨੇ ਆਪਣੇ ਪ੍ਰੋਫੈਸ਼ਨ ਨੂੰ ਟੀਚਿੰਗ ( ਅਧਿਅਪਨ ) ਸ਼ੋਅ ਕੀਤਾ ਹੋਇਆ ਹੈ  । ਆਪਣੇ ਨਾਮਜ਼ਦਗੀ ਪੱਤਰਾਂ ਸਮੇਂ  ਉਨ੍ਹਾਂ ਆਪਣੀ ਅਸੈਸ ਜਾਇਦਾਦ 19 ਕਰੋੜ 15 ਲੱਖ 34 ,259 ਰੁਪਏ ਐਲਾਨੀ ਸੀ ਇਸ ਤੋਂ ਇਲਾਵਾ ਉਨ੍ਹਾਂ ਦੇ ਸਿਰ ਤੇ ਕੋਈ ਵੀ ਦੇਣਦਾਰੀ ਕਰਜ਼ੇ ਵਜੋਂ ਨਹੀਂ ਹੈ  ।
ਵਿੱਦਿਅਕ ਯੋਗਤਾ ਵਿੱਚ ਉਹ ਪੋਸਟ ਗ੍ਰੈਜੂਏਟ ਹਨ ਅਤੇ ਉਨ੍ਹਾਂ  M. PHIL IN History from punjabi university patiala ਤੋਂ  ਕੀਤੀ  ਹੈ ।
 ਉਨ੍ਹਾਂ ਦੇ ਜੀਵਨ ਦੇ ਪਿਛੋਕੜ ਚ ਉਨ੍ਹਾਂ ਉੱਪਰ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ  
   ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ  ।
  ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇਕਬਾਲ ਸਿੰਘ ਝੂੰਦਾਂ ਵੀ ਚੋਣ ਮੈਦਾਨ ਵਿੱਚ ਸਨ ਜਦਕਿ ਕਾਂਗਰਸ ਪਾਰਟੀ ਵੱਲੋਂ ਸਮਿੱਤ ਸਿੰਘ ਮਾਨ ਨੇ ਚੋਣ ਲੜੀ  ।
  ਪ੍ਰੋਫ਼ੈਸਰ ਜਸਵੰਤ ਸਿੰਘ ਗੱਜਣਮਾਜਰਾ ਆਮ ਆਦਮੀ ਪਾਰਟੀ ਦੀ ਟਿਕਟ ਉਪਰ 44523 { 34.28 ਪ੍ਰਤੀਸ਼ਤ } ਵੋਟਾਂ ਲੈਣ ਵਿੱਚ ਕਾਮਯਾਬ ਰਹੇ  ।
  ਸਿਮਰਨਜੀਤ ਸਿੰਘ ਮਾਨ ਨੂੰ 38480 ਵੋਟ ਮਿਲੇ , ਅਕਾਲੀ ਦਲ ਬਾਦਲ ਦੇ ਹਿੱਸੇ 26068 ਵੋਟਾਂ ਆਈਆਂ ਅਤੇ ਕਾਂਗਰਸ ਪਾਰਟੀ ਨੂੰ 16923  ਵੋਟਾਂ ਤੇ ਸਬਰ ਕਰਨਾ ਪਿਆ ਸੀ ।
  ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਚੋਣ ਲੜੇ ਸਰਦਾਰ ਅਲੀ ਨੂੰ ਕੇਵਲ ਇਕ ਪ੍ਰਤੀਸ਼ਤ  1342 ਵੋਟ ਮਿਲੇ ਸੀ ।
  ਇਸ ਤਰ੍ਹਾਂ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਅੱਠ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਾ ਕੇ ਵਿਧਾਨ ਸਭਾ ਪਹੁੰਚੇ ਸੀ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.