IMG-LOGO
ਹੋਮ ਹਿਮਾਚਲ : ਪੰਜਾਬ ਸਰਕਾਰ ਨੇ 8736 ਕੱਚੇ ਅਧਿਆਪਕ ਕੀਤੇ ਪੱਕੇ

ਪੰਜਾਬ ਸਰਕਾਰ ਨੇ 8736 ਕੱਚੇ ਅਧਿਆਪਕ ਕੀਤੇ ਪੱਕੇ

Admin user - Sep 05, 2022 03:54 AM
IMG

 bolda punjab
ਆਨੰਦਪੁਰ ਸਾਹਿਬ 5 ਸਤੰਬਰ 2022-
ਪਿਛਲੇ ਲੰਬੇ ਸਮੇਂ ਤੋਂ ਘੱਟ ਤਨਖ਼ਾਹ ਤੇ ਕੰਮ ਕਰ ਰਹੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਲਈ ਅੱਜ ਉਸ ਵਕਤ ਵੱਡੀ ਖ਼ਬਰ ਆਈ ਜਦੋਂ  ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਕੈਬਨਿਟ ਵਿੱਚ ਪਾਸ ਕਰਕੇ  8736 ਅਧਿਆਪਕਾਂ ਨੂੰ ਪੱਕੇ ਕਰਨ ਦਾ ਫ਼ੈਸਲਾ ਲਿਆ ਹੈ  ।
 
  ਪੰਜਾਬ ਦੇ ਸਟੇਟ ਐਵਾਰਡ ਪ੍ਰਾਪਤ ਅਧਿਆਪਕਾਂ ਨੂੰ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਉੱਪਰ ਹੋ ਰਹੇ ਸਮਾਗਮ ਵਿੱਚ ਸਨਮਾਨਤ ਕਰ ਕੇ ਐਵਾਰਡ ਸੌਂਪੇ ਜਾ ਰਹੇ ਹਨ ।
  ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਇਸ ਸੰਬੰਧੀ ਕਿਹਾ ਕਿ ਚੋਣਾਂ ਮੌਕੇ ਕੀਤੇ ਵਾਅਦਿਆਂ ਵਿਚੋਂ ਪੂਰੇ ਕਰਨ ਦੀ ਪ੍ਰਕਿਰਿਆ ਦੌਰਾਨ ਇਹ ਵਾਅਦਾ ਵੀ ਅੱਜ ਪੂਰਾ ਕੀਤਾ ਗਿਆ ਹੈ ।

ਇਸ ਦਾ ਐਲਾਨ ਅੱਜ ਸੀ ਐਮ ਮਾਨ ਨੇ ਖੁਦ ਕੀਤਾ ਅਤੇ ਕਿਹਾ ਕਿ, ਇਹ ਫ਼ੈਸਲਾ ਅੱਜ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਹੈ।
  ਇਸ ਦੌਰਾਨ ਅਧਿਆਪਕ ਜੱਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਸਿਰਫ਼ ਇੱਕ ਕੈਟੇਗਰੀ ਦੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਪ੍ਰਕਿਰਿਆ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਬਾਕੀ ਰਹਿੰਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਵੀ ਜਲਦੀ ਹੀ ਪੰਜਾਬ ਸਰਕਾਰ ਪੂਰਾ ਕਰੇਗੀ   ।
  ਇਸ ਤੋਂ ਇਲਾਵਾ ਅੱਜ ਸਵੇਰੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਕਾਲਜਾਂ ਵਿਚ ਹੋਰ ਗੈਸਟ ਫੈਕਲਟੀ ਨੂੰ ਭਰਤੀ ਕੀਤਾ ਜਾਵੇਗਾ ਅਤੇ ਯੂ ਜੀ ਸੀ ਦੀਆਂ ਹਦਾਇਤਾਂ ਅਨੁਸਾਰ ਕੰਮ ਕਰ ਰਹੇ ਗੈਸਟ ਫੈਕਲਟੀ ਨੂੰ ਬਣਦੇ ਸਕੇਲ ਅਤੇ ਭੱਤੇ ਦਿੱਤੇ ਜਾਣਗੇ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.