ਤਾਜਾ ਖਬਰਾਂ
bolda punjab
ਫਾਜ਼ਿਲਕਾ 5 ਸਤੰਬਰ
ਸਰਹੱਦੀ ਜ਼ਿਲੇ ਫਾਜ਼ਿਲਕਾ ਦੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਟੇਟ ਐਵਾਰਡ ਹਾਸਿਲ ਕਰਨ ਵਿੱਚ ਝੰਡੀ ਰਹੀ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸੈਕੰਡਰੀ ਡਾਂ ਸੁਖਵੀਰ ਸਿੰਘ ਬੱਲ,ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹੰਸ ਰਾਜ,ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੱਸਿਆ ਕਿ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਸਾਡੇ ਜ਼ਿਲੇ ਫਾਜ਼ਿਲਕਾ ਦੇ ਮੈਡਮ ਸੋਮਾ ਰਾਣੀ ਪੀਟੀਆਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੂਆਣਾ ਬੋਦਲਾਂ, ਈਟੀਟੀ ਅਧਿਆਪਕ ਪ੍ਰਭਦੀਪ ਸਿੰਘ ਗੁੰਬਰ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਨੱਥਾ ਸਿੰਘ, ਹੈੱਡ ਟੀਚਰ ਸੁਰਿੰਦਰ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਦੀਵਾਨ ਖੇੜਾ, ਈਟੀਟੀ ਅਧਿਆਪਕ ਹਰੀਸ਼ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਕੇਰਾਂ ਖੇੜਾ ਸਟੇਟ ਟੀਚਰ ਅਵਾਰਡ, ਹੈੱਡ ਮਿਸਟ੍ਰੈਸ ਮੈਡਮ ਸੋਨਿਕਾ ਗੁਪਤਾ ਸਰਕਾਰੀ ਹਾਈ ਸਕੂਲ ਚੁਆੜਿਆਂ ਵਾਲੀ ਨੂੰ ਯੰਗ ਟੀਚਰ ਐਵਾਰਡ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਲਾਲਾਬਾਦ 1 ਜਸਪਾਲ ਸਿੰਘ ਨੂੰ ਪ੍ਰਬੰਧਕੀ ਐਵਾਰਡ ਮਿਲਣ ਜਾ ਰਹੇ ਹਨ, ਜੋ ਕਿ ਫਾਜ਼ਿਲਕਾ ਜ਼ਿਲੇ ਲਈ ਮਾਣ ਸਨਮਾਨ ਵਾਲੀ ਗੱਲ ਹੈ। ਸਾਰੇ ਅਧਿਆਪਕ ਸਾਥੀਆਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਅਪਣੇ ਕਿੱਤੇ ਨੂੰ ਪਿਆਰ ਕਰਨ ਦੇ ਨਾਲ ਨਾਲ ਕਰਮਭੂਮੀ ਨੂੰ ਸ਼ਿੰਗਾਰ ਕੇ ਨਵੀਆਂ ਕਿਸਮ ਦੀ ਦਿੱਖ ਦਿੱਤੀ ਸਕੂਲ ਵਿੱਚ ਪੜਦੇ ਬੱਚਿਆਂ ਨੂੰ ਗੁਣਾਤਮਕ ਤੇ ਨਵੀ ਤਕਨਾਲੋਜੀ ਦੀ ਸਿੱਖਿਆ ਨਾਲ ਜੋੜਿਆ। ਦਿਨ ਰਾਤ ਮਿਹਨਤ ਕਰਕੇ ਆਪਣੇ ਸਕੂਲ ਨੂੰ ਅਰਸ਼ਾਂ ਤੱਕ ਪਹੁੰਚਾਇਆ ਹੈ। ਜਿਕਰਯੋਗ ਹੈ ਕਿ ਇਹਨਾਂ ਅਧਿਆਪਕਾਂ ਨੇ ਸਿੱਖਿਆ ਦੇ ਨਾਲ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਵੱਡੇ ਪੱਧਰ ਤੇ ਕੰਮ ਕਰਕੇ ਨਾਮ ਕਮਾਇਆ ਹੈ।
ਸਕੂਲ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਬੁੱਧੀਜੀਵੀ ਵਰਗ ਦੇ ਸਮੁੰਦਰ ਵਿੱਚੋ ਮੋਤੀ ਚੁਗ ਕੇ ਉਹਨਾਂ ਦਾ ਮਾਨ ਸਨਮਾਨ ਬਿਨਾਂ ਕਿਸੇ ਪੱਖਪਾਤ ਤੋ ਕੀਤਾ ਹੈ।
ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ ਪੜ੍ਹੋ ਪੰਜਾਬ ਪੜਾਓ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਰਜਿੰਦਰ ਕੁਮਾਰ, ਇੰਚਾਰਜ ਡੀਐਮ ਗੌਤਮ ਗੌੜ੍ਹ , ਬੀਪੀਈਓ ਸਤੀਸ਼ ਮਿਗਲਾਨੀ,ਅਜੇ ਛਾਬੜਾ,ਨਰਿੰਦਰ ਸਿੰਘ, ਮੈਡਮ ਸੁਖਵਿੰਦਰ ਕੌਰ,ਸੁਨੀਲ ਕੁਮਾਰ,ਮੈਡਮ ਮਥਰਾ ਦੇਵੀ,
ਵੱਖ ਵੱਖ ਜਥੇਬੰਦੀਆਂ ਦੇ ਆਗੂਆਂ
ਈਟੀਟੀ ਅਧਿਆਪਕ ਯੂਨੀਅਨ ਫਾਜ਼ਿਲਕਾ ਵਲੋਂ ਜਿਲ੍ਹਾ ਪ੍ਰਧਾਨ ਸ.ਕੁਲਦੀਪ ਸਿੰਘ ਸੱਬਰਵਾਲ, ਸਿਮਲਜੀਤ ਸਿੰਘ, ਅਮਨਦੀਪ ਸਿੰਘ ਬਰਾੜ ,ਸਵੀਕਾਰ ਗਾਂਧੀ
ਬੀ ਐਡ ਅਧਿਆਪਕ ਫਰੰਟ ਵੱਲੋਂ ਦਪਿੰਦਰ ਢਿੱਲੋਂ, ਪ੍ਰੇਮ ਕੰਬੋਜ਼, ਸਤਿੰਦਰ ਸਚਦੇਵਾ, ਅਸ਼ਵਨੀ ਖੁੰਗਰ,
ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਵਲੋਂ ਇਨਕਲਾਬ ਗਿੱਲ, ਗਗਨਦੀਪ ਕੰਬੋਜ਼, ਸੁਖਵਿੰਦਰ ਸਿੰਘ ਸਿੱਧੂ, ਨੀਰਜ ਕੁਮਾਰ, ਸਤਿੰਦਰ ਕੰਬੋਜ, ਅੰਕੁਸ਼, ਸੁਨੀਲ ਗਾਂਧੀ, ਸੁਖਦੇਵ ਸਿੰਘ ।
ਐਲੀਮੈਂਟਰੀ ਟੀਚਰ ਯੂਨੀਅਨ ਵਲੋਂ ਜਗਨੰਦਨ ਸਿੰਘ, ਅਸ਼ੋਕ ਸਰਾਰੀ, ਨਰਿੰਦਰ ਕੁਮਾਰ।
ਮਾਸਟਰ ਕੇਡਰ ਯੂਨੀਅਨ ਵਲੋਂ ਧਰਮਿੰਦਰ ਗੁਪਤਾ, ਦਲਜੀਤ ਸਿੰਘ ਸੱਬਰਵਾਲ, ਬਲਵਿੰਦਰ ਸਿੰਘ, ਆਕਾਸ਼ ਡੋਡਾ
ਗੌਰਮਿੰਟ ਟੀਚਰ ਯੂਨੀਅਨ ਵਲੋਂ ਭਗਵੰਤ ਭਠੇਜਾ, ਪਰਮਜੀਤ ਸਿੰਘ ਸ਼ੋਰੇਵਾਲਾ,ਨਿਸ਼ਾਤ ਅਗਰਵਾਲ,ਡੀਟੀਐਫ ਵੱਲੋਂ ਮਹਿੰਦਰ ਕੌੜਿਆਂਵਾਲੀ ਅਤੇ ਕੁਲਜੀਤ ਡੰਗਰਖੇੜਾ, ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨ ਵੱਲੋਂ ਸੁਰਿੰਦਰ ਕੰਬੋਜ, ਸੁਖਵਿੰਦਰ ਸਿੰਘ, ਅਧਿਆਪਕ ਦਲ ਵੱਲੋਂ , ਰਾਜਿੰਦਰ ਸਿੰਘ ਬਰਾੜ।
ਆਗੂਆਂ ਨੇ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਜ਼ਿਲਾਂ ਫਾਜ਼ਿਲਕਾ ਦੇ ਸਾਰੇ ਅਧਿਆਪਕਾਂ ਨੂੰ ਵਧਾਈਆਂ, ਚੰਗੇ ਭਵਿੱਖ ਅਤੇ ਹੋਰ ਤਰੱਕੀਆਂ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।
Get all latest content delivered to your email a few times a month.