IMG-LOGO
ਹੋਮ ਪੰਜਾਬ : ਹਾਈ ਕੋਰਟ ਦੇ ਇੰਸਪੈਕਟਿੰਗ ਜੱਜ ਸ੍ਰੀ ਹਰਸਿਮਰਨ ਸਿੰਘ ਸੇਠੀ ਵਲੋਂ...

ਹਾਈ ਕੋਰਟ ਦੇ ਇੰਸਪੈਕਟਿੰਗ ਜੱਜ ਸ੍ਰੀ ਹਰਸਿਮਰਨ ਸਿੰਘ ਸੇਠੀ ਵਲੋਂ ਗੁਰੂਹਰਸਹਾਇ ਅਦਾਲਤ ਦਾ ਦੌਰ

Admin user - Sep 03, 2022 07:49 AM
IMG

 bolda punjab

ਗੁਰੂ ਹਰ ਸਹਾਏ 2 ਸਤੰਬਰ  , ਅਦਾਲਤ ਗੁਰੂ ਹਰ ਸਹਾਏ ਵਿਖੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਫਿਰੋਜ਼ਪੁਰ ਦੇ ਇੰਸਪੈਕਟਿੰਗ ਜੱਜ ਸ੍ਰੀ ਹਰਸਿਮਰਨ ਸਿੰਘ ਸੇਠੀ ਵਲੋਂ ਅਦਾਲਤ ਦੇ

ਕੰਮ ਨੂੰ ਦੇਖਣ ਲਈ ਦੌਰਾ ਕੀਤਾ ਗਿਆ।

 

 

ਇਸ ਮੌਕੇ ਉਹਨਾਂ ਨਾਲ ਫ਼ਿਰੋਜ਼ਪੁਰ ਦੇ ਜਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਵਰਿੰਦਰ ਅਗਰਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਅਦਾਲਤ ਦੇ ਕੰਮ ਕਾਜ ਦੇ ਨਰੀਖਣ

ਤੋਂ ਬਾਦ ਹਾਈ ਕੋਰਟ ਦੇ ਜੱਜ ਸਾਹਿਬ ਵਲੋਂ ਗੁਰੂ ਹਰ ਸਹਾਏ ਦੇ ਵਕੀਲ ਭਾਈਚਾਰੇ ਨਾਲ ਵਿਸ਼ੇਸ਼ ਤੌਰ ਲੰਚ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ।

 

 

 

ਇਸ ਮੌਕੇ ਬਾਰ ਐਸੋਸੀਏਸ਼ਨ ਦੇ

ਪ੍ਰਧਾਨ ਸ੍ਰੀ ਰੋਜੰਤ ਮੋਂਗਾ ਵਲੋਂ ਹਾਈ ਕੋਰਟ ਦੇ ਜੱਜ ਸਾਹਿਬ ਦਾ ਪੂਰੇ ਵਕੀਲ ਭਾਈਚਾਰੇ ਦੇ ਅਧਾਰ ਤੇ ਸਵਾਗਤ ਕੀਤਾ ਗਿਆ ਅਤੇ ਗੁਰੂ ਹਰ ਸਹਾਏ ਵਿਖੇ ਨਵਾਂ ਕੋਰਟ ਕੰਪਲੈਕਸ ਬਣਾਉਣ ਦੀ

ਕਾਫੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਦੁਹਰਾਇਆ ਗਿਆ ਅਤੇ ਇਸ ਨਾਲ ਹੋਰ ਵੀ ਵਕੀਲ ਭਾਈਚਾਰੇ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਬੇਨਤੀ ਕੀਤੀ ਗਈ। ਇਸ ਹਾਈ ਕੋਰਟ ਦੇ

ਜੱਜ ਅਤੇ ਫਿਰੋਜ਼ਪੁਰ ਦੇ ਇੰਸਪੈਕਟਿੰਗ ਜੱਜ ਸ੍ਰੀ ਹਰਸਿਮਰਨ ਸਿੰਘ ਸੇਠੀ ਵਲੋਂ ਵਕੀਲ ਭਾਇਚਾਰੇ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹਨਾਂ ਦੀਆਂ ਇਹਨਾਂ ਮੰਗਾ ਨੂੰ ਜਲਦੀ ਤੋਂ ਜਲਦੀ ਪੂਰਾ

ਕੀਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਬਾਰ ਅਤੇ ਬੈਂਚ ਦਾ ਸੰਬੰਧ ਇਕ ਪਰਿਵਾਰ ਵਾਂਗ ਹੈ ਅਤੇ ਸਾਨੂੰ ਇੱਕ ਵਧੀਆ ਪਰਿਵਾਰ ਵਾਂਗ ਰਹਿ ਕੇ ਲੋਕਾਂ ਨੂੰ ਨਿਆਂ ਦੁਆਉਣ ਵਿਚ ਮਦਦ ਕਰਨੀ ਚਾਹੀਦੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਰ ਦੇ ਸਕੱਤਰ ਸੰਜੀਵ ਵੋਹਰਾ, ਮੀਤ ਪ੍ਰਧਾਨ ਸੁਨੀਲ ਕੰਬੋਜ, ਕੈਸ਼ੀਅਰ ਰਮੇਸ਼ ਬੋਹੜੀਆਂ, ਸੀਨੀਅਰ ਮੈਂਬਰ ਅਤੇ ਸਾਬਕਾ ਪ੍ਰਧਾਨ ਰਜਿੰਦਰ ਮੋਂਗਾ, ਸੁਖਚੈਨ ਸੋਢੀ, ਗੁਰਪ੍ਰੀਤ ਖੋਸਾ,

ਸੁਰਜੀਤ  ਵਾਦੀਆਂ, ਨਵਦੀਪ ਅਹੂਜਾ, ਪਰਮਿੰਦਰ ਸਿੰਘ, ਰਮਨ ਕੰਬੋਜ,ਸੰਜੀਵ ਕੰਬੋਜ , ਜਸਵਿੰਦਰ ਵਿਲਾਸਰਾ, ਚਰਨਜੀਤ ਸਿੰਘ ਛਾਂਗਾ ਰਾਏ, ਬੇਅੰਤ ਸਿੰਘ ਤੋਂ ਇਲਾਵਾ ਬਾਰ ਐਸੋਸੀਏਸ਼ਨ ਨਾਲ ਜੁੜੇ

ਐਡਵੋਕੇਟਸ ਮੌਜੂਦ ਸਨ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.