IMG-LOGO
ਹੋਮ ਖੇਡਾਂ: MLA ਕੁਲਜੀਤ ਸਿੰਘ ਰੰਧਾਵਾਂ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2022...

MLA ਕੁਲਜੀਤ ਸਿੰਘ ਰੰਧਾਵਾਂ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2022 ਦਾ ਡੇਰਾਬਸੀ ਤੋਂ ਆਗਾਜ਼

Admin user - Sep 01, 2022 08:30 AM
IMG

bolda punjab

ਐਸ.ਏ.ਐਸ ਨਗਰ 1 ਸਤੰਬਰ

ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਂਵਾ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਜਿਲਾ ਐਸ.ਏ.ਐਸ.ਨਗਰ ਦੇ ਬਲਾਕਾਂ ਦੀਆਂ ਖੇਡਾਂ 1 ਸਤੰਬਰ ਤੋਂ ਸ਼ੁਰੂ ਹੋ ਗਈਆਂ ਹਨ । ਬਲਾਕ ਡੇਰਾਬਸੀ ਦੀਆਂ ਖੇਡਾਂ, ਸਰਕਾਰੀ ਕਾਲਜ ਡੇਰਾਬਸੀ ਅਤੇ ਸਰਕਾਰੀ ਸੀਨੀਅਰ ਸਕੰਡਰੀ ਸਕੂਲ (ਸਸਸਸ) ਲਾਲੜੂ (ਲੜਕੇ) ਵਿਖੇ ਸ਼ੁਰੂ ਹੋਈਆ। ਇਹਨਾਂ ਖੇਡਾਂ ਦਾ ਉਦਘਾਟਨ ਸ਼੍ਰੀ ਕੁਲਜੀਤ ਸਿੰਘ ਰੰਧਾਵਾ ਹਲਕਾ ਵਿਧਾਇਕ ਡੇਰਾਬਸੀ ਵੱਲੋਂ ਅੱਜ ਬੜੇ ਧੂਮ ਧਾਮ ਨਾਲ ਕੀਤਾ ਗਿਆ ।

ਵਧੇਰੇ ਜਾਣਕਾਰੀ ਦਿੰਦੇ ਹੋਏ ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਬਲਾਕ ਖਰੜ ਦੀਆਂ ਖੇਡਾਂ ਸ਼ਹੀਦ ਕਾਂਸ਼ੀ ਰਾਮ ਫਿਜੀਕਲ ਕਾਲਜ ਭਾਗੋ ਮਾਜਰਾ ਵਿਖੇ ਸ਼ੁਰੂ ਹੋਈਆਂ। ਇਹਨਾ ਖੇਡਾਂ ਦਾ ਉਦਘਾਟਨ ਸਬ-ਡਿਵੀਜਨਲ ਮੈਜਿਸਟ੍ਰੇਟ ਖਰੜ ਸ੍ਰੀ ਰਵਿੰਦਰ ਸਿੰਘ ਅਤੇ ਡੀ.ਐਸ.ਪੀ. ਮੋਹਾਲੀ ਸ਼੍ਰੀ ਧਰਮਵੀਰ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ । ਇਸੇ ਤਰ੍ਹਾਂ ਬਲਾਕ ਮਾਜਰੀ ਦੀਆਂ ਖੇਡਾਂ ਐਮ.ਸੀ. ਸਟੇਡੀਅਮ ਸਿੰਘਪੁਰਾ ਰੋਡ ਕੁਰਾਲੀ ਵਿਖੇ ਸ਼ੁਰੂ ਹੋ ਗਈਆਂ ਹਨ ਅਤੇ ਇਹਨਾਂ ਖੇਡਾਂ ਦਾ ਉਦਘਾਟਨ ਪ੍ਰਿੰਸੀਪਲ ਖਾਲਸਾ ਸੀ.ਸੈ. ਸਕੂਲ ਕੁਰਾਲੀ ਵੱਲੋਂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਦੇ ਨਤੀਜੇ ਵਿੱਚ ਬਲਾਕ ਡੇਰਾਬਸੀ ਤੋਂ ਖੋ-ਖੋ ਖੇਡ ਵਿੱਚ ਅੰਡਰ 14 ਲੜਕਿਆ ਵਿੱਚ ਹੋਲੀ ਮੈਰੀ ਸਕੂਲ ਬਨੂੜ ਨੇ ਸਰਕਾਰੀ ਹਾਈ ਸਕੂਲ ਸੁੰਢਰਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ ਖੋ-ਖੋ ਖੇਡ ਵਿੱਚ ਅੰਡਰ 17 ਲੜਕਿਆ ਵਿੱਚ ਬਨੂੜ ਨੇ ਰਾਮਪੁਰ ਸੈਣੀਆਂ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸੇ ਕੜ੍ਹੀ ਵਿੱਚ ਅੰਡਰ 14 ਲੜਕਿਆਂ ਦੀ ਫੁੱਟਬਾਲ ਦੀ ਖੇਡ ਵਿੱਚ ਸਹਸ ਤੰਗੌਰੀ ਨੇ ਸੇਂਟ ਜੇਵੀਅਰ ਸਕੂਲ ਸੂਰਤ ਮਨੌਲੀ ਨੂੰ ਹਰਾਇਆ । ਇਸੇ ਤਰ੍ਹਾਂ ਅੰਡਰ 17 ਲੜਕਿਆਂ ਦੀ  ਫੁੱਟਬਾਲ ਖੇਡ ਵਿੱਚ ਸਹਸ ਤੰਗੌਰੀ ਨੇ ਐਲ.ਡੀ.ਸੀ ਜੈਨ ਸਕੂਲ ਨੂੰ ਹਰਾਇਆ । ਬਲਾਕ ਮਾਜਰੀ ਖੋ-ਖੋ ਅੰਡਰ 14 ਲੜਕਿਆ ਦੀ ਖੇਡ ਵਿੱਚ ਰਾਣੀ ਮਾਜਰਾ ਨੇ ਗੁਰੂ ਨਾਨਕ ਪਬਲਿਕ ਸਕੂਲ ਮਾਜਰੀ ਨੂੰ ਹਰਾਇਆ । ਫੁੱਟਬਾਲ ਅੰਡਰ 14 ਲੜਕੇ ਕੋਚਿੰਗ ਸੈਂਟਰ ਕੁਰਾਲੀ ਨੇ ਡੀ.ਏ.ਵੀ ਸਕੂਲ ਕੁਰਾਲੀ ਨੂੰ 5-0 ਨਾਲ ਹਰਾਇਆ । ਫੁੱਟਬਾਲ ਅੰਡਰ 17 ਲੜਕੇ ਖਿਜਰਾਬਾਦ ਨੇ ਕੁਰਾਲੀ ਨੂੰ 4-0 ਨਾਲ ਹਰਾਇਆ। ਬਲਾਕ ਖਰੜ ਵਾਲੀਬਾਲ ਅੰਡਰ 14 ਲੜਕੇ ਸ ਮ ਸਕੂਲ ਬਡਾਲੀ  ਨੇ ਸਹਸ ਗੜਾਗਾਂ ਨੂੰ 2-1 ਨਾਲ ਹਰਾਇਆ। ਆਦਰਸ਼ ਸਕੂਲ ਕਾਲੇਵਾਲ ਨੇ ਸਸ ਖਾਨਪੁਰ ਨੂੰ 2-0 ਨਾਲ ਹਰਾਇਆ। ਕਬੱਡੀ ਅੰਡਰ 14 ਲੜਕੀਆਂ ਸੈਦਪੁਰ ਨੇ ਪਹਿਲੀ, ਰੁੜਕੀ ਪੁਖਤਾ ਨੇ ਦੂਜੀ ਅਤੇ ਮਟੌਰ ਨੇ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ। ਕਬੱਡੀ ਅੰਡਰ 17 ਲੜਕੀਆਂ ਮੌਲੀ ਬੈਦਵਾਨ ਨੇ ਪਹਿਲੀ ਅਤੇ ਦਾਂਊ ਨੇ ਦੂਜੀ ਪੁਜੀਸ਼ਨ ਪ੍ਰਾਪਤ ਕੀਤੀ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.