IMG-LOGO
ਹੋਮ ਪੰਜਾਬ : ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਇਨ.ਮਾਈ.ਸਿਟੀ ਵੱਲੋਂ ਕਰਵਾਏ ਪ੍ਰੋਗਰਾਮ ਦ...

ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਇਨ.ਮਾਈ.ਸਿਟੀ ਵੱਲੋਂ ਕਰਵਾਏ ਪ੍ਰੋਗਰਾਮ ਦ ਇੰਸਪਾਇਰਿੰਗ ਪਿਲਰਸ 'ਚ ਕੀਤੀ ਸ਼ਿਰਕਤ, ਉੱਦਮੀ ਮਹਿਲਾਵਾਂ ਨੂੰ ਕੀਤਾ ਸਨਮਾਨਿਤ

Admin user - Sep 01, 2022 07:24 AM
IMG

 bolda punjab
ਐਸ ਏ ਐਸ ਨਗਰ,1 ਸਤੰਬਰ

ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ ਨੂੰ ਬਣਦਾ ਦਰਜਾ ਅਤੇ ਸਨਮਾਨ ਦੇਣ ਲਈ ਵਚਨਬੱਧ ਹੈ। ਇਸੇ ਮੰਤਵ ਦੀ ਦਿਸ਼ਾ ਵੱਲ ਵਧਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਹੋਟਲ ਵਿੰਡਹੈਮ, ਮੋਹਾਲੀ ਵਿਖੇ ਦ ਇੰਸਪਾਇਰਿੰਗ ਪਿਲਰਸ, ਸੈਲੀਬ੍ਰੇਟਿੰਗ ਵੂਮੈਨ ਅਚੀਵਮੈਂਟਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜ ਔਰਤਾਂ ਬਿਨ੍ਹਾਂ ਅਧੂਰਾ ਹੈ। ਇਸ ਸਮਾਗਮ ਦਾ ਉਦੇਸ਼ ਮੌਜੂਦਾ ਸਮੇਂ ਵਿੱਚ ਵੱਖ ਵੱਖ ਖੇਤਰਾਂ ਵਿਚ  ਸਫਲਤਾਪੂਰਵਕ    ਪ੍ਰਾਪਤੀਆਂ ਕਰਨ ਵਾਲੀਆਂ ਔਰਤਾਂ ਵਿੱਚ ਹਿੰਮਤ ਅਤੇ ਉਤਸ਼ਾਹ ਪੈਦਾ ਕਰਨਾ ਹੈ । ਇਹ ਸਮਾਗਮ ਸਾਰੀਆਂ ਕੰਮਕਾਜੀ/ ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਜਿਨ੍ਹਾਂ ਦੀਆਂ ਅਣਸੁਣੀਆਂ ਕਹਾਣੀਆਂ ਨੂੰ ਇਸ ਸਮਾਗਮ ਵਿੱਚ ਨਾਮਜ਼ਦ ਕਰਨ ਅਤੇ ਆਪਣੇ ਆਪ ਨੂੰ ਸਮਰੱਥ ਬਣਾਉਣ ਲਈ ਸੱਦਾ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਮਰਦ ਪ੍ਰਧਾਨ ਯੁੱਗ ਨਹੀਂ ਰਿਹਾ ਬਲਕਿ ਮਹਿਲਾਵਾਂ ਹਰ ਖੇਤਰ ਵਿਚ ਵੱਧ ਚਡ਼੍ਹ ਕੇ ਹਿੱਸਾ ਲੈ ਰਹੀਆਂ ਹਨ । ਅੱਜ ਦੇ ਯੁੱਗ ਵਿੱਚ ਹਰ ਔਰਤ ਚਾਹੇ ਉਹ ਘਰ ਜਾਂ ਬਾਹਰ ਕੋਈ ਵੀ ਕੰਮ ਕਰ ਰਹੀ ਹੈ ਉਨ੍ਹਾਂ ਵੱਲੋਂ ਕੀਤੇ ਜਾ ਰਿਹਾ ਹਰ ਕੰਮ ਲਾਮਿਸਾਲ ਹੈ ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਔਰਤਾਂ ਲਈ ਚਹੁੰ ਪੱਖੀ ਵਿਕਾਸ ਕਰਨ ਦਾ ਮੌਕਾ ਹੈ ਉਨ੍ਹਾਂ ਔਰਤਾਂ ਨੂੰ ਹਿੰਮਤ ਦਿੰਦਿਆਂ ਕਿਹਾ ਕਿ ਸਾਡੇ ਪੰਜਾਬ ਦੇ ਔਰਤਾਂ ਵਿੱਚ ਹਰ ਤਰ੍ਹਾਂ ਦਾ ਟੈਲੇਂਟ ਹੈ ਹਰ ਮਹਿਲਾ ਡਾਕਟਰ ਬਣ ਸਕਦੀ ਹੈ, ਵਕੀਲ ਬਣ ਸਕਦੀ ਹੈ ਇੰਜਨੀਅਰ ਬਣ ਸਕਦੀ ਹੈ ਜੋ ਚਾਹੇ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਵੱਧ ਤੋਂ ਵੱਧ  ਅੱਗੇ ਆਉਣ ਅਤੇ ਸਮਾਜ ਵਿੱਚ ਆਪਣਾ ਨਾਂ ਰੌਸ਼ਨ ਕਰਨ।  

ਇਸ ਮੌਕੇ ਪ੍ਰੋਗਰਾਮ ਦੇ ਅੰਤ ਵਿਚ ਉਨ੍ਹਾਂ ਵੱਲੋਂ ਵੱਖ ਵੱਖ ਖੇਤਰਾਂ ਵਿਚ ਉੱਚ ਮੁਕਾਮ ਪ੍ਰਾਪਤ ਕਰਨ ਵਾਲੀਆਂ ਉੱਦਮੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ।

ਸਮਾਗਮ ਦੌਰਾਨ ਐੱਮ ਐੱਲ ਏ ਹਲਕਾ ਅੰਮ੍ਰਿਤਸਰ (ਪੂਰਬੀ) ਤੋਂ ਜੀਵਨ ਜੋਤ ਕੌਰ, ਹਲਕਾ ਲੁਧਿਆਣਾ (ਦੱਖਣੀ) ਤੋਂ ਐੱਮ ਐੱਲ ਏ ਰਾਜਿੰਦਰ ਪਾਲ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.