ਤਾਜਾ ਖਬਰਾਂ
bolda punjab
ਫਿਰੋਜ਼ਪੁਰ 31 ਅਗਸਤ ,
ਬੀਤੇ ਕੱਲ੍ਹ ਕ੍ਰਿਸ਼ਨ ਕੁਮਾਰ, ਜੂਨੀਅਰ ਸਹਾਇਕ, ਡੀ.ਸੀ. ਦਫਤਰ ਫਿਰੋਜ਼ਪੁਰ ਦੀ
ਰਿਟਾਇਰਮੈਂਟ ਤੇ ਡੀ.ਸੀ. ਦਫਤਰ ਯੂਨੀਅਨ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਫਿਰੋਜ਼ਪੁਰ ਵੱਲੋਂ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸ਼੍ਰੀ ਸੋਨੂੰ ਕਸ਼ਯਪ ਜੀ ਵਲੋ ਦੱਸਿਆ ਗਿਆ ਕਿ ਕ੍ਰਿਸ਼ਨ ਕੁਮਾਰ, ਜੂਨੀਅਰ ਸਹਾਇਕ ਵੱਲੋਂ ਬਤੌਰ ਕਲਰਕ ਮਿਤੀ 06.03.2003 ਨੂੰ ਬਤੌਰ ਕਲਰਕ ਡੀ.ਸੀ. ਦਫਤਰ ਫਿਰੋਜ਼ਪੁਰ ਵਿਖੇ ਜੁਆਇਨ ਕੀਤਾ ਗਿਆ ਸੀ ਅਤੇ ਉਸ ਵੱਲੋਂ ਬਹੁਤ ਹੀ ਮਿਹਨਤ ਨਾਲ ਅਤੇ ਲਗਨ ਨਾਲ ਆਪਣੀ ਪੂਰੀ ਸਰਵਿਸ ਕਰਦੇ ਹੋਏ ਲਗਭਗ 20 ਸਾਲਾਂ ਦੀ
ਬੇਦਾਗ ਸਰਵਿਸ ਬਾਅਦ ਅੱਜ ਸੇਵਾਮੁਕਤ ਹੋਏ ਹਨ। ਸ਼੍ਰੀਮਤੀ ਅੰਮ੍ਰਿਤ ਸਿੰਘ, IAS, ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਜੀ ਵੱਲੋਂ ਕ੍ਰਿਸ਼ਨ ਕੁਮਾਰ, ਜੂਨੀਅਰ ਸਹਾਇਕ ਨੂੰ ਸੰਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਉਂਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਅਤੇ ਸਿਹਤਯਾਬੀ ਦੀ ਕਾਮਨਾ ਕੀਤੀ। ਵਿਦਾਇਗੀ ਪਾਰਟੀ ਮੌਕੇ ਸ਼੍ਰੀ ਅਭਿਸ਼ੇਕ ਸ਼ਰਮਾ, PCS, ਸ਼੍ਰੀਮਤੀ ਸੁਖਬੀਰ ਕੌਰ ਤਹਿਸੀਲਦਾਰ ਫਿਰੋਜ਼ਪੁਰ, ਮੈਡਮ ਪ੍ਰੇਮ ਕੁਮਾਰੀ, ਸੁਪਰਡੰਟ, ਸ. ਮਨਜੀਤ ਸਿੰਘ, ਪੀ. ਏ ਟੁ ਡੀਸੀ ਸਾਹਿਬ ਅਤੇ ਡੀ.ਸੀ., ਸ਼੍ਰੀ ਵਿਸ਼ਾਲ ਮਹਿਤਾ, ਜਨਰਲ ਸਕੱਤਰ ਦਫਤਰ ਕਰਮਚਾਰੀ ਯੂਨੀਅਨ ਦੇ ਅਹੁਦੇਦਾਰ ਅਤੇ ਮੈਂਬਰ ਆਦਿ ਮੌਜੂਦ ਸਨ।
Get all latest content delivered to your email a few times a month.