IMG-LOGO
ਹੋਮ ਰਾਸ਼ਟਰੀ: 6 ਮਈ ਨੂੰ ਓਡੀਸ਼ਾ ਵਿਚ ਚੋਣ ਪ੍ਰਚਾਰ ਕਰਨਗੇ ਪ੍ਰਧਾਨ ਮੰਤਰੀ

6 ਮਈ ਨੂੰ ਓਡੀਸ਼ਾ ਵਿਚ ਚੋਣ ਪ੍ਰਚਾਰ ਕਰਨਗੇ ਪ੍ਰਧਾਨ ਮੰਤਰੀ

Admin user - May 04, 2024 10:40 AM
IMG

ਬਿਊਰੋ ਚੀਫ਼

ਭੁਵਨੇਸ਼ਵਰ, 4 ਮਈ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਹੋਣ ਵਾਲੇ ਪ੍ਰਚਾਰ ਲਈ ਅਗਲੇ ਕੁਝ ਦਿਨਾਂ ਵਿਚ ਓਡੀਸ਼ਾ ਦਾ ਦੌਰਾ ਕਰਨ ਵਾਲੇ ਹਨ। ਪਾਰਟੀ ਦੇ ਇਕ ਨੇਤਾ ਨੇ ਦੱਸਿਆ ਕਿ ਮੋਦੀ ਸੋਮਵਾਰ ਨੂੰ ਬਰਹਮਪੁਰ ਅਤੇ ਨਬਰੰਗਪੁਰ ਲੋਕ ਸਭਾ ਹਲਕਿਆਂ ਵਿਚ ਦੋ ਸਿਆਸੀ ਰੈਲੀਆਂ ਨੂੰ ਸੰਬੋਧਨ ਕਰਨਗੇ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੀ ਸ਼ਨੀਵਾਰ ਤੋਂ ਰਾਜ ਦੇ ਦੋ ਦਿਨਾਂ ਦੌਰੇ ’ਤੇ ਜਾਣ ਵਾਲੇ ਹਨ, ਜਿਸ ਦੌਰਾਨ ਉਹ ਬੁੱਧੀਜੀਵੀਆਂ ਅਤੇ ਪੱਤਰਕਾਰਾਂ ਨਾਲ ਮੁਲਾਕਾਤ ਕਰਨਗੇ। ਭਾਜਪਾ ਦੀ ਸੂਬਾ ਇਕਾਈ ਦੇ ਉਪ ਪ੍ਰਧਾਨ ਗੋਲਕ ਮਹਾਪਾਤਰਾ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਨੱਢਾ, ਜਿਨ੍ਹਾਂ ਨੇ 28 ਅਪ੍ਰੈਲ ਨੂੰ ਬਰਹਮਪੁਰ ਵਿਚ ਇਕ ਰੈਲੀ ਨੂੰ ਸੰਬੋਧਨ ਕੀਤਾ ਸੀ, ਚੋਣ ਰਣਨੀਤੀ ਬਣਾਉਣ ਲਈ ਐਤਵਾਰ ਨੂੰ ਦੁਬਾਰਾ ਓਡੀਸ਼ਾ ਦਾ ਦੌਰਾ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 25 ਅਪ੍ਰੈਲ ਨੂੰ ਸੋਨੀਪੁਰ ਤੋਂ ਓਡੀਸ਼ਾ ’ਚ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.