ਤਾਜਾ ਖਬਰਾਂ
ਮੁਹੰਮਦ ਇਸਮਾਈਲ ਏਸ਼ੀਆ
ਬਠਿੰਡਾ, 31 ਅਗਸਤ, 2022:ਬਠਿੰਡਾ ਦੀ ਰਿਹਾਇਸ਼ੀ ਮਾਲੇਰਕੋਟਲਾ ਦੇ ਐਸ.ਐਸ.ਪੀ ਅਵਨੀਤ ਸਿੱਧੂ ਦੇ ਮਾਤਾ ਇੰਦਰਜੀਤ ਕੌਰ ਨਮਿਤ ਅੰਤਿਮ ਅਰਦਾਸ 30 ਅਗਸਤ ਨੂੰ ਸਵੇਰੇ 11.30 ਵਜੇ ਤੋਂ 12.30 ਵਜੇ ਤੱਕ ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਫੇਜ਼ 1 ਮਾਡਲ ਟਾਊਨ ਬਠਿੰਡਾ ਵਿਖੇ ਅੱਜ ਸੰਪੰਨ ਹੋਈ ਜਿਥੇ ਮਾਲੇਰਕੋਟਲਾ ਤੋਂ ਵਿਸ਼ੇਸ਼ ਤੌਰ ਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਐੱਸਐੱਸਪੀ ਮੈਡਮ ਦੇ ਪਰਿਵਾਰ ਨਾਲ ਜਿਥੇ ਜਾ ਕੇ ਦੁੱਖ ਸਾਂਝਾ ਕੀਤਾ ਉੱਥੇ ਹੀ ਵੱਡੀ ਗਿਣਤੀ ਵਿੱਚ ਪਤਵੰਤਿਆਂ ਨੇ ਐੱਸ ਐੱਸ ਪੀ ਸਾਹਿਬਾ ਮੈਡਮ ਅਵਨੀਤ ਕੌਰ ਸਿੱਧੂ ਅਤੇ ਉਨ੍ਹਾਂ ਦੇ ਪਿਤਾ ਸ੍ਰੀ ਅੰਮ੍ਰਿਤਪਾਲ ਸਿੰਘ ਸਿੱਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।
ਮਾਲੇਰਕੋਟਲਾ ਤੋਂ ਵਿਸ਼ੇਸ਼ ਤੌਰ ਤੇ ਸਿੱਧੂ ਪਰਿਵਾਰ ਨਾਲ ਬਠਿੰਡਾ ਵਿਖੇ ਭੋਗ ਮੌਕੇ ਜਾ ਕੇ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਸ੍ਰੀ ਇੰਦਰਜੀਤ ਸਿੰਘ ਮੁੰਡੇ ਐਮ.ਡੀ ਕੇ. ਐੱਸ ਕੰਬਾਈਨ,ਪੱਤਰਕਾਰ ਇਸਮਾਈਲ ਏਸ਼ੀਆ, ਪੱਤਰਕਾਰ ਮੁਹੰਮਦ ਹਨੀਫ ਥਿੰਦ,ਪੱਤਰਕਾਰ ਜਤਿੰਦਰ ਮੰਨਵੀ, ਫਾਰਮਰਜ਼ ਫੈਡਰੇਸ਼ਨ ਪ੍ਰਧਾਨ ਤੇ ਆਪ ਆਗੂ ਮਹਿਮੂਦ ਅਖ਼ਤਰ ਸਾਦ,ਐਂਟੀ ਡਰੱਗ ਫਾਉਂਡੇਸ਼ਨ ਦੇ ਪ੍ਰਧਾਨ ਮੁਹੰਮਦ ਕਫੀਲ ਖਾਨ, ਚੌਧਰੀ ਮਿਹਰਦੀਨ, ਮੁਹੰਮਦ ਸਾਬਰ ਜੋਸ਼ ਆਦਿ ਸ਼ਾਮਿਲ ਹੋਏ।ਦੱਸਣਾ ਬਣਦਾ ਹੈ ਕਿ ਮਾਲੇਰਕੋਟਲਾ ਵਿਖੇ ਸੇਵਾਵਾਂ ਨਿਭਾ ਰਹੀ ਅਰਜਨਾ ਐਵਾਰਡੀ ਪੁਲਸ ਮੁਖੀ ਮੈਡਮ ਅਵਨੀਤ ਕੌਰ ਸਿੱਧੂ ਦੇ ਜੀ ਦੇ ਚਲਾਣੇ ਤੇ ਜਾਂ ਦੁੱਖ ਪ੍ਰਗਟ ਕਰਨ ਲਈ ਜ਼ਿਲ੍ਹਾ ਮਲੇਰਕੋਟਲਾ ਦੇ ਦੋਵੇਂ ਵਿਧਾਇਕ ਡਾ ਜਮੀਲ ਉਰ ਰਹਿਮਾਨ ਅਤੇ ਪ੍ਰੋ ਜਸਵੰਤ ਸਿੰਘ ਗੱਜਣ ਮਾਜਰਾਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਜਾਫਰ ਅਲੀ ਵੀ ਪਰਿਵਾਰ ਕੋਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਗਵਾਕੇ ਆ ਚੁੱਕੇ ਹਨ ।
ਇਸੇ ਤਰ੍ਹਾਂ ਮਾਲੇਰਕੋਟਲਾ ਕਾਂਗਰਸ ਵੱਲੋਂ ਅੱਜ ਇਸ ਦੁੱਖ ਦੀ ਘੜੀ ਮੌਕੇ ਹਾਜ਼ਰੀ ਲਗਵਾਉਣ ਵਾਲਿਆਂ ਵਿੱਚ ਮਾਲੇਰਕੋਟਲਾ ਤੋਂ ਮੈਡਮ ਰਜ਼ੀਆ ਸੁਲਤਾਨਾ ਦੇ ਪੀਏ ਸ.ਦਰਬਾਰਾ ਸਿੰਘ ਤੇ ਬਲਾਕ ਕਾਂਗਰਸ ਪ੍ਰਧਾਨ ਕੌਂਸਲਰ ਅਕਰਮ ਲਿਬੜਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਾਕ ਪ੍ਰਧਾਨ ਮੁਹੰਮਦ ਸ਼ਫੀਕ ਚੌਹਾਨ ਤੇ ਜੇਗਮ ਅੱਬਾਸ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹੋਏ ਵਿਖਾਈ ਦਿੱਤੇ ।
Get all latest content delivered to your email a few times a month.