ਤਾਜਾ ਖਬਰਾਂ
bolda punjab
ਚੰਡੀਗੜ੍ਹ, 31 ਅਗਸਤ 2022-
ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਇਕ ਵਾਰ ਫਿਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਐਸ ਆਈ ਟੀ ਦੇ ਵਲੋਂ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਬਾਦਲ ਨੂੰ ਸੰਮਨ ਜਾਰੀ ਕੀਤੇ ਗਏ ਹਨ ।
ਹੁਣ SIT ਵਲੋਂ ਸੁਖਬੀਰ ਬਾਦਲ ਨੂੰ ਹੁਣ 6 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੂੰ 30 ਅਗਸਤ 2022 ਨੂੰ ਐਸ ਆਈ ਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ।
ਪਰ ਸੁਖਬੀਰ ਬਾਦਲ 30 ਅਗਸਤ ਨੂੰ ਐਸ ਆਈ ਟੀ ਸਾਹਮਣੇ ਪੇਸ਼ ਨਹੀਂ ਸੀ ਹੋਏ ।
ਇਸ ਦਿਨ ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਸੀ ਕਿ ਉਹ ਜ਼ੀਰਾ ਹਲਕੇ ਵਿੱਚ ਇੱਕ ਦਰਜ ਮੁਕੱਦਮੇ ਦੇ ਸਬੰਧ ਵਿੱਚ ਉਹ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਅਦਾਲਤ ਵਿਚ ਜਾ ਰਹੇ ਹਨ ।
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰਿਆਂ ਵੱਲੋਂ ਕਿਹਾ ਗਿਆ ਸੀ ਕਿ ਸੁਖਬੀਰ ਨੂੰ ਨਿੱਜੀ ਤੌਰ ਤੇ ਸੰਮਨ ਤਾਮੀਲ ਨਹੀਂ ਹੋਏ ਬਲਕਿ ਸੋਸ਼ਲ ਮੀਡੀਆ ਰਾਹੀਂ ਹੀ ਇਹ ਸਵਾਲ ਘੁੰਮ ਰਹੀ ਹੈ । ਇਸ ਦੇ ਨਾਲ ਹੀ ਅਕਾਲੀ ਆਗੂਆਂ ਨੇ ਇਹ ਵੀ ਕਿਹਾ ਸੀ ਕਿ ਜਦੋਂ ਕਿ ਐਸ ਡੀ ਐਮ ਵੱਲੋਂ ਲਿਖਤੀ ਤੌਰ ਤੇ SIT ਨੂੰ ਦੱਸਿਆ ਗਿਆ ਹੈ ਕਿ ਗੋਲੀ ਚਲਾਉਣ ਦੇ ਆਰਡਰ ਉਸ ਵੱਲੋਂ ਕੀਤੇ ਗਏ ਸੀ ਤਾਂ ਸੁਖਬੀਰ ਬਾਦਲ ਨੂੰ ਕਿਸ ਗੱਲ ਤੋਂ ਸੰਮਨ ਭੇਜੇ ਜਾ ਰਹੇ ਹਨ ।
30 ਅਗਸਤ ਨੂੰ ਸੁਖਬੀਰ ਨੇ ਕਿਹਾ ਕਿ 2017 ਵਿੱਚ ਇਕ ਦਰਜ ਮੁਕੱਦਮੇ ਦੇ ਸਬੰਧੀ ਉਨ੍ਹਾਂ ਜ਼ੀਰਾ ਦੀ ਅਦਾਲਤ ਵਿੱਚ ਪੇਸ਼ ਹੋਣਾ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਐਸ ਆਈ ਟੀ ਕੋਲੋਂ ਸਮਾਂ ਮੰਗਿਆ ਗਿਆ ਸੀ ।
ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 6 ਸਤੰਬਰ ਨੂੰ ਵੀ ਸੁਖਬੀਰ ਜਾਂਚ ਏਜੰਸੀ ਸਾਹਮਣੇ ਪੇਸ਼ ਹੁੰਦੇ ਹਨ ਜਾਂ ਫਿਰ ਹੋਰ ਕੋਈ ਕਾਰਨ ਦੱਸਕੇ ਪੇਸ਼ੀ ਲਮਕਾਉਣ ਦੀ ਕੋਸ਼ਿਸ਼ ਕਰਦੇ ਹਨ ।
Get all latest content delivered to your email a few times a month.