ਤਾਜਾ ਖਬਰਾਂ
bolda punjab
ਮਾਨਸਾ, 30 ਅਗਸਤ :
ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਹਰਪ੍ਰੀਤ ਕੋਰ ਸੰਧੂ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਬੱਚਿਆਂ ਦਾ ਆਪਣੇ ਅਧਿਕਾਰਾਂ ਪ੍ਰਤੀ ਜਾਣੂ ਹੋਣਾ ਬਹੁਤ ਜ਼ਰੂਰੀ।
ਉਨ੍ਹਾਂ ਦੱਸਿਆ ਕਿ ਇਸ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਵੱਲੋਂ ਸਮੇਂ-ਸਮੇਂ ’ਤੇ ਸਕੂਲਾਂ ਅਤੇ ਹੋਰ ਥਾਵਾਂ ’ਤੇ ਕੈਂਪ ਲਗਾ ਕੇ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਦਾ ਵੀ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਸਬੰਧੀ ਜਾਣੂ ਕਰਵਾਉਣ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ 18 ਸਾਲ ਤੋਂ ਘੱਟ ਕੋਈ ਵੀ ਬੱਚਾ ਆਪਣੀ ਦੁਕਾਨ ’ਤੇ ਨਾ ਰੱਖਣ। ਇਸ ਤੋਂ ਇਲਾਵਾ ਉਹ ਆਪਣੀ ਦੁਕਾਨ ਵਿੱਚ ਇਹ ਵੀ ਲਿਖਵਾ ਕੇ ਲਾਉਣ ਕਿ ਇੱਥੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕੰਮ ’ਤੇ ਨਹੀਂ ਰੱਖਿਆ ਜਾਂਦਾ ਹੈ।
ਪ੍ਰੋਟੈਕਸ਼ਨ ਅਫ਼ਸਰ ਨਤੀਸ਼ਾ ਅੱਤਰੀ ਨੇ ਕਿਹਾ ਕਿ ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਬੱਚਾ ਤੁਹਾਨੂੰ ਭਿਖਿਆ ਮੰਗਦਾ, ਮਜ਼ਦੂਰੀ ਕਰਦਾ ਜਾਂ ਕਿਸੇ ਮੁਸੀਬਤ ਵਿਚ ਦਿਖਦਾ ਹੈ, ਤਾਂ ਤੁਸੀਂ ਬੇਝਿਜਕ ਹੋ ਕੇ ਟੋਲ ਫ੍ਰੀ ਨੰਬਰ 1098 ’ਤੇ ਕਾਲ ਕਰ ਸਕਦੇ ਹੋ ਅਤੇ ਇਕ ਅਨਮੋਲ ਜਿੰਦਗੀ ਬਚਾ ਸਕਦੇ ਹੋ। ਉਨ੍ਹਾਂ ਦੱਸਿਆ ਕਿ ਬੱਚਿਆਂ ਪ੍ਰਤੀ ਕੋਈ ਵੀ ਦਿੱਕਤ ਪੇਸ਼ ਆ ਰਹੀ ਹੋਵੇ, ਤਾਂ ਬਾਲ ਭਲਾਈ ਕਮੇਟੀ ਬੱਚਤ ਭਵਨ ਮਾਨਸਾ, ਬਾਲ ਸੁਰੱਖਿਆ ਅਫ਼ਸਰ ਮਾਨਸਾ ਜਾਂ ਚਾਈਲਡ ਲਾਈਨ ਮਾਨਸਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Get all latest content delivered to your email a few times a month.