ਤਾਜਾ ਖਬਰਾਂ
bolda punjab
ਗੁਰੂ ਹਰਸਹਾਏ/ ਫਿਰੋਜ਼ਪੁਰ
ਜ਼ਿਲ੍ਹਾ ਸਿੱਖਿਆ ਅਧਿਕਾਰੀ, ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ, ਜੋਨ ਲੈਵਲ ਸ਼ਤਰੰਜ ਟੂਰਨਾਮੈਂਟ ਸਰਕਾਰੀ ਸਮਾਰਟ ਸਕੂਲ ਪਿੰਡੀ ਵਿੱਚ ਹੋਇਆ।
ਇਸ ਮੌਕੇ ਤੇ ਸਕੂਲ ਸਪੋਰਟਸ ਕਮੇਟੀ ਜੋਨ ਗੁਰੂ ਹਰ ਸਹਾਏ-2 ਦੇ ਸੈਕਟਰੀ ਹਰਜਿੰਦਰ ਹਾਂਡਾ ਅਤੇ ਖਜ਼ਾਨਚੀ ਤਿਲਕ ਰਾਜ ਸਕੂਲ ਪੱਧਰ ਤੇ ਚੱਲ ਰਹੇ ਟੂਰਨਾਮੈਂਟ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਟੂਰਨਾਮੈਂਟ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਸਕੂਲਾਂ ਦੀ ਲੱਗਭੱਗ 12 ਟੀਮਾਂ ਦੇ ਲੱਗਭੱਗ 60 ਬੱਚਿਆਂ ਨੇ ਭਾਗ ਲਿਆ।
ਇਸ ਟੂਰਨਾਮੈਂਟ ਵਿੱਚ ਅੰਡਰ-14, ਅੰਡਰ-17, ਅੰਡਰ-19 ਉਮਰ ਵਰਗ ਦੀਆਂ ਲੜਕੀਆਂ ਅਤੇ ਅੰਡਰ-17 ਉਮਰ ਵਰਗ ਦੇ ਲੜਕਿਆਂ ਨੇ ਹਿੱਸਾ ਲਿਆ,
ਜਿਸ ਵਿੱਚ ਅੰਡਰ-14 ਉਮਰ ਵਰਗ ਵਿੱਚ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਗੁਰੂਹਰਸਹਾਏ ਦੀ ਗੁਰਸਿਮਰਤ ਕੌਰ ਪੁੱਤਰੀ ਸ਼ਿੰਦਰ ਸ਼ਿੰਘ, ਹਰਨੂਰਦੀਪ ਕੌਰ ਪੁੱਤਰੀ ਸ਼ਰਨਦੀਪ ਸਿੰਘ, ਜਸਪ੍ਰੀਤ ਕੌਰ ਪੁੱਤਰੀ ਸ਼ਮਸ਼ੇਰ ਸ਼ਿੰਘ, ਜ਼ਸ਼ਨਦੀਪ ਕੌਰ ਪੁੱਤਰੀ ਰਣਦੀਪ ਸਿੰਘ ਅਤੇ ਵੈਸ਼ਨਵੀ ਪੁੱਤਰੀ ਭਗਵਤੀ ਚੰਦ ਨੇ ਭਾਗ ਲਿਆ ਅਤੇ ਇਸ ਟੂਰਨਾਮੈਟ ਵਿੱਚ ਮਾਤਾ ਸਾਹਿਬ ਕੌਰ ਸੀ. ਸੈ. ਪਬਲਿਕ ਸਕੂਲ, ਗੁਰੂਹਰਸਹਾਏ ਦੀ ਟੀਮ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਤੇ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਗੁਰੂਹਰਸਹਾਏ ਦੇ ਪ੍ਰਿੰਸੀਪਲ ਡਾ. ਪੰਕਜ ਧਮੀਜਾ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਮਹੀਪਾਲ ਸਿੰਘ, ਕਮਲਪਾਲ ਸਿੰਘ, ਹਰਬੀਰ ਸਿੰਘ, ਗੁਰਿੰਦਰ ਸਿੰਘ, ਮੈਡਮ ਸਿਮਰਨ, ਸ਼ਤਰੰਜ ਕੌਚ ਅਭੈ ਬਜਾਜ, ਸਕੂਲ ਕੋਚ ਸਵਰਨ ਸਿੰਘ ਅਤੇ ਸਮੂਹ ਸਕੂਲ ਸਟਾਫ ਵੱਲੋਂ ਜੇਤੂ ਵਿਦਿਆਰਥੀਆਂ ਦਾ ਸਕੂਲ ਵਿੱਚ ਹਾਰਦਿਕ ਸਵਾਗਤ ਕੀਤਾ ਅਤੇ ਉਹਨਾਂ ਨੂੰ ਜ਼ਿਲ੍ਹਾ ਪੱਧਰ ਤੇ ਖੇਡਣ ਅਤੇ ਚੰਗਾ ਪ੍ਰਦਰਸ਼ਨ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਤਰ੍ਹਾਂ ਜੀਵਨ ਵਿੱਚ ਅੱਗੇ ਵੱਧਦੇ ਰਹਿਣ ਦਾ ਆਸ਼ੀਰਵਾਦ ਦਿੱਤਾ।
Get all latest content delivered to your email a few times a month.