ਤਾਜਾ ਖਬਰਾਂ
ਬਿਕਰਮਜੀਤ ਸਿੰਘ
ਅੰਮ੍ਰਿਤਸਰ, 30 ਅਗਸਤ:
ਪੰਜਾਬ ਸਰਕਾਰ ਵੱਲੋਂ ਰਾਜ ਦੇ ਬਜੁਰਗ, ਦਿਵਆਂਗ, ਵਿਧਵਾ, ਆਸ਼ਰਿਤ ਵਿਅਕਤੀਆਂ ਦੀ ਭਲਾਈ ਲਈ ਪੈਨਸ਼ਨ ਕੈਂਪ ਲਗਾਏ ਜਾ ਰਹੇ ਹਨ ਜਿਸ ਦੀ ਲੜੀ ਤਹਿਤ 31 ਅਗਸਤ, 2022 ਨੂੰ ਰੈਸਟ ਹਾਊਸ ਜੀ:ਟੀ:ਰੋਡ ਰਈਆ ਅਤੇ ਡੇਰੀਵਾਲ ਗੁਰਦੁਆਰਾ ਬਲਾਕ ਤਰਸਿੱਕਾ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਖੱਜਲ ਖੁਆਰੀ ਨੂੰ ਘੱਟ ਕਰਨ ਲਈ ਪ੍ਰਸਾਸਨਿਕ ਅਧਿਕਾਰੀਆਂ ਇਹ ਸਹੂਲਤਾਂ ਉਨ੍ਹਾਂ ਦੀਆਂ ਬਰੂਹਾਂ ਤੱਕ ਪੁੱਜਦਾ ਕਰਨਾ ਯਕੀਨੀ ਬਣਾਉਣਗੇ।
ਸ੍ਰੀ ਸੂਦਨ ਨੇ ਕਿਹਾ ਕਿ ਇਹ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੈਨਸ਼ਨ ਕੈਂਪ ਦਾ ਲਾਭ ਲੈਣ ਲਈ ਆਪਣੇ ਨਾਲ ਅਧਾਰ ਕਾਰਡ, ਵੋਟਰ ਕਾਰਡ, ਪਾਸੋਪੋਰਟ ਸਾਈਜ ਫੋਟੋਆਂ ਅਤੇ ਬੈਂਕ ਦੀ ਕਾਪੀ ਨਾਲ ਲੈ ਕੇ ਆਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਉਪਰੰਤ ਇਹ ਕੈਂਪ 7 ਸਤੰਬਰ, 2022 ਨੂੰ ਸ੍ਰੀ ਜਗਦੀਸ਼ ਸਾਦਣ, ਰਘੂਨਾਥ ਮੰਦਿਰ ਜੰਡਿਆਲਾ ਗੁਰੂ ਅਤੇ ਪੰਜਾਬ ਇੰਸਟੀਚਿਊਟ ਆਫ ਟੈਕਸਟਾਈਲ ਟੈਕਨਾਲੋਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਲੱਗੇਗਾ।
Get all latest content delivered to your email a few times a month.