IMG-LOGO
ਹੋਮ ਰਾਸ਼ਟਰੀ: -ਪੰਜਾਬ ਸਰਕਾਰ ਵੱਲੋਂ ਗੁੱਜਰ ਭਾਈਚਾਰੇ ਵਿੱਚੋਂ ਹੱਜ ਕਮੇਟੀ ਲਈ ਮੈਂਬਰ...

-ਪੰਜਾਬ ਸਰਕਾਰ ਵੱਲੋਂ ਗੁੱਜਰ ਭਾਈਚਾਰੇ ਵਿੱਚੋਂ ਹੱਜ ਕਮੇਟੀ ਲਈ ਮੈਂਬਰ ਨਾਮਜ਼ਦ ਕਰ ਕੇ ਗੁਜਰ ਭਾਈਚਾਰੇ ਨੂੰ ਦਿਤੀ ਨੁਮਾਇੰਦਗੀ --ਡਾ ਜਮੀਲ ਉਰ ਰਹਿਮਾਨ

Admin user - Aug 28, 2022 02:01 AM
IMG

ਮੁਹੰਮਦ ਇਸਮਾਈਲ ਏਸ਼ੀਆ  

ਮਾਲੇਰਕੋਟਲਾ 28 ਅਗਸਤ , 2022 ਸਥਾਨਕ ਰੇਲਵੇ ਰੋਡ ਤੇ ਸਥਿਤ ਮਿਲਨ ਪੈਲੇਸ ਵਿਖੇ ਆਲ ਇੰਡੀਆ ਗੁੱਜਰ ਮਹਾਸਭਾ ਸੰਗਠਨ ਪੰਜਾਬ ਵੱਲੋਂ ਗੁੱਜਰਾਂ ਨੂੰ ਪੇਸ਼ ਆ ਰਹੇ ਮਸਲਿਆਂ ਨੂੰ ਲੈ ਕੇ ਉਨ੍ਹਾਂ ਦੇ ਹੱਲ ਲਈ  ਆਲ ਇੰਡੀਆ  ਗੁੱਜਰ ਮਹਾਸਭਾ  ਦੇ ਪ੍ਰਧਾਨ ਦੀ ਅਗਵਾਈ ਹੇਠ ਪੰਜਾਬ ਸੰਗਠਨ ਵੱਲੋਂ ਦਿਨ ਭਰ ਚੱਲਿਆ  ਗੁੱਜਰ ਸੰਮੇਲਨ ਕਾਮਯਾਬੀ ਨਾਲ ਸੰਪੰਨ ਹੋਇਆ  ਜਿਸ ਵਿੱਚ ਸਟੇਜ ਤੇ ਬਿਰਾਜਮਾਨ ਸ਼ਖ਼ਸੀਅਤਾਂ ਵਿੱਚ  ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ ਜਮੀਲ ਉਰ ਰਹਿਮਾਨ , ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ,ਐੱਸ.ਪੀ ਹੈੱਡਕੁਆਰਟਰ ਮਲੇਰਕੋਟਲਾ ਸ੍ਰੀ ਕੁਲਦੀਪ ਸਿੰਘ ਸੋਹੀ  ,ਆਲ ਇੰਡੀਆ ਪ੍ਰਧਾਨ ਮੁਜਾਹਿਦ ਰਾਣਾ ਜਨਰਲ ਸਕੱਤਰ  ਸ਼ਮਸ਼ੇਰ  ਬਟਾਣਾ ਵਾਈਸ ਪ੍ਰੈਜ਼ੀਡੈਂਟ  ਹਸਨ ਦੀਨ ਭਾਟੀਆ, ਆਪ ਦੇ ਸੀਨੀਅਰ ਆਗੂ ਤੇ   ਫੈਡਰੇਸ਼ਨ ਆਫ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਹਿਮੂਦ ਅਖ਼ਤਰ ਸਾਦ, ਗੁੱਜਰ ਮਹਾਸਭਾ  ਪੰਜਾਬ ਸੰਗਠਨ  ਦੇ ਪ੍ਰਧਾਨ ਹਾਜੀ ਸ਼ੁਕਰਦੀਨ ,ਜਨਰਲ ਸਕੱਤਰ ਮੌਲਾਨਾ  ਅਬਦੁਲ ਗਫੂਰ ,ਸੁਰਮੂ ਦੀਨ ਜਨਰਲ ਸਕੱਤਰ  ,ਮੌਲਾਨਾ ਰੋਸ਼ਨਦੀਨ ਕਾਸਮੀ  ਕਾਕੜਾ , ਲਾਲ ਹੁਸੈਨ  ਮੈਂਬਰ ਘੱਟ ਗਿਣਤੀ  ,ਹਾਜੀ ਆਲਮਗੀਰ, ਹਾਜੀ ਅਹਿਮਦ ਦੀਨ ਦੀਨਾਨਗਰ ,ਮਾਲੇਰਕੋਟਲਾ ਤੋਂ ਗੁੱਜਰ ਬਰਾਦਰੀ ਦੇ ਪ੍ਰਧਾਨ ਮੁਹੰਮਦ ਇਸਮਾਈਲ ਰਟੋਲਾਂ ,ਵਾਈਸ   ਪ੍ਰਧਾਨ  ਮੁਹੰਮਦ ਖ਼ਾਨ ਹਥੋਆ, ਮੁਹੰਮਦ ਸ਼ਹਿਬਾਜ਼ ਇਨਤੀ,ਮੁਹੰਮਦ ਸ਼ਮਸ਼ਾਦ ਮਲਿਕ ਸਰਪੰਚ ਹਥੋਆ ਕਿਸਾਨ ਆਗੂ ਕੈਪਟਨ  ਦਰਸ਼ਨ ਸਿੰਘ   ਸਮੇਤ  ਵੱਡੀ ਗਿਣਤੀ ਵਿੱਚ ਆਗੂ ਮੌਜੂਦ ਸਨ ਜਿਨ੍ਹਾਂ ਨੇ ਪੰਜਾਬ ਅੰਦਰ ਆ ਰਹੀਆਂ ਗੁੱਜਰ ਬਰਾਦਰੀ ਨੂੰ ਪਰੇਸ਼ਾਨੀਆਂ ਅਤੇ ਮੰਗਾਂ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕੀਤੇ  ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਗੁੱਜਰ ਬਰਾਦਰੀ ਦੇ ਮਹਾਂ ਸਭਾ ਨਾਲ ਸਬੰਧਤ ਗੁੱਜਰ ਮਹਾਂ ਸਭਾ ਵਿੱਚ   ਪਹੁੰਚਕੇ ਸਮਾਗਮ ਦੀ ਸ਼ੋਭਾ ਵਧਾ ਰਹੇ ਸਨ  । ਇਸ ਮੌਕੇ ਤੇ ਆਏ ਸੰਮੇਲਨ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮੁਸਲਮਾਨ ਭਾਈਚਾਰੇ ਦੀ ਨੁਮਾਇੰਦਗੀ ਕਰ ਰਹੇ ਮਾਲੇਰਕੋਟਲਾ ਦੇ ਵਿਧਾਇਕ ਡਾ ਜਮੀਲ ਰਵਾਨ  ,ਅਮਰਗੜ੍ਹ ਦੇ ਵਿਧਾਇਕ    ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਨੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਭਰੋਸਾ ਦਿਵਾਇਆ ਗਿਆ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਸਟੇਟ ਹੱਜ ਕਮੇਟੀ ਵਿੱਚ ਗੁੱਜਰ ਬਰਾਦਰੀ ਨੂੰ ਪਹਿਲਾਂ ਹੀ ਨੁਮਾਇੰਦਗੀ ਦੇ ਗੇਂਦਬਾਜ਼ ਦਿੱਤਾ ਗਿਆ ਹੈ  ਅਤੇ ਬਾਕੀ ਮੰਗਾਂ ਬਾਰੇ ਵੀ ਉਹ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ   ।
        ਇਸ ਮੌਕੇ ਤੇ ਹਾਜ਼ਰ ਗੁੱਜਰਾਂ ਨੇ ਆਲ ਇੰਡੀਆ ਗੁੱਜਰ ਮਹਾਂਸਭਾ ਪੰਜਾਬ ਵਲੋ ਗੁੱਜਰ ਸਮਾਜ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਉਸ ਦੇ ਹੱਲ ਸਬੰਧੀ ਕਰੋ ਇਸ ਸਮੇਲਨ ਵਿੱਚ ਗੁੱਜਰ ਬਰਾਦਰੀ ਵੱਲੋ ਪੰਜਾਬ ਸਰਕਾਰ ਤੋਂ ਮੰਗਾਂ ਕੀਤੀਆਂ ਗਈਆਂ  ਕਿ ਗੁਜਰ ਬਰਾਦਰੀ ਨੂੰ ਸਡਿਊਲ ਟਰਾਈਬ ਅਨੁਸੂਚਿਤ ਜਨ-ਜਾਤੀ ਦਾ ਦਰਜਾ ਦਿੱਤਾ ਜਾਵੇ ਜਿਵੇਂ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿਚ ਦਿੱਤਾ ਗਿਆ ਹੈ,ਪੰਜਾਬ ਸਰਕਾਰ ਨੇ ਜੋ ਵਿਦੇਸ਼ ਬੱਚਿਆਂ ਦੀ ਪੜਾਈ ਲਈ ਜੋ ਸਰਕਾਰੀ ਯੋਜਨਾ ਬਣਾਈ ਹੈ ਉਸ ਵਿੱਚ ਗੁਜਰ ਬਰਾਦਰੀ ਦੇ ਬੱਚਿਆਂ ਨੂੰ ਵੀ ਸ਼ਾਮਿਲ ਕੀਤਾ ਜਾਵੇ ਤਾਂ ਕਿ ਉਹ ਵਿਦੇਸ਼ ਵਿੱਚ ਉਚ ਸਿੱਖਿਆ ਪ੍ਰਾਪਤ ਕਰ ਸਕਣ, ਗੂੰਜਰ ਬਰਾਦਰੀ ਦੇ ਪੜੇ ਲਿਖੇ ਬੱਚਿਆਂ ਨੂੰ ਪੰਜਾਬ ਵਿੱਚ ਸਰਕਾਰੀ ਨੌਕਰੀ ਵਿਚ ਸ਼ਾਮਿਲ ਕੀਤਾ ਜਾਵੇ। ਗੁੱਜਰ ਬਰਾਦਰੀ ਦੇ ਗਰੀਬ ਬੱਚਿਆਂ ਦੀ ਪੜਾਈ ਲਈ ਸੰਗਰੂਰ, ਲੁਧਿਆਣਾ, ਜਲੰਧਰ, ਹੁਸਿਆਰਪੁਰ, ਅਮ੍ਰਿੰਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਗੁੱਜਰ ਹੋਸਟਲ ਦੀ ਪ੍ਰਬੰਧ ਕੀਤਾ ਜਾਵੇ ,ਪੰਜਾਬ ਵਿੱਚ ਗੁੱਜਰ ਭਲਾਈ ਬੋਰਡ ਨੂੰ ਸੁਚਾਰੂ ਰੂਪ ਵਿੱਚ ਚਲਾ ਕੇ ਉਸ ਵਿੱਚ ਗੁੱਜਰ ਬਰਾਦਰੀ ਦੇ ਲੋਕਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ। ਚੇਂਜ ਕਮੇਟੀ, ਵਕਫ ਬੋਰਡ ਅਤੇ ਪਸੂ ਪਾਲਣ ਵਿਭਾਗ ਵਿੱਚ ਗੁੱਜਰ ਬਰਾਦਰੀ ਦੇ ਲੋਕਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ, ਪੰਜਾਬ ਵਿਚ ਗੁਜਰ ਬਰਾਦਰੀ ਦੇ ਬੱਚਿਆਂ ਨੂੰ ਜਿੰਨਾ ਨੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖੇਡਾਂ ਵਿੱਚ ਭਾਗ ਲਿਆ ਹੈ ਉਨ੍ਹਾਂ ਲਈ ਰੋਜ਼ਗਾਰ ਅਤੇ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ, ਗੁਜਰ ਬਰਾਦਰੀ ਦੇ ਬੇਘਰ ਲੋਕਾਂ ਲਈ ਪੱਕੇ ਮਕਾਨਾਂ ਦਾ ਪ੍ਰਬੰਧ ਕੀਤਾ ਜਾਵੇ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਵੀ ਗੁੱਜਰ ਪਰੀਵਾਰ 10 ਜਾਂ 15 ਸਾਲ ਤੋਂ ਪੰਜਾਬ ਸਟੇਟ ਵਿੱਚ ਬੈਠੇ ਹਨ ਉਨਾਂ ਨੂੰ ਰਾਜ ਸਰਕਾਰ ਸਰਕਾਰ ਵਲੋਂ ਜਮੀਨ ਦਾ ਮਾਲਕਾਨਾ ਹੱਕ ਦਿੱਤਾ ਜਾਵੇ,ਗੁੱਜਰ ਬਰਾਦਰੀ ਵਲੋਂ ਆਪਣੇ ਬਲ ਤੇ ਜੋ ਪਸ਼ੂ ਪਾਲ ਕੇ ਦੁੱਧ ਤਿਆਰ ਕੀਤਾ ਜਾਂਦਾ ਹੈ ਉਸ ਲਈ ਵਧੀਆ ਡੇਅਰੀ ਪ੍ਰਬੰਧ ਅਤੇ ਫੰਡ ਮੁਹਈਆ ਕਰਵਾਏ ਜਾਣ। ਆਖ਼ਿਰ ਵਿੱਚ ਸੰਮੇਲਨ ਵਿੱਚ ਸ਼ਾਮਲ  ਹੋਏ ਲੋਕਾਂ ਦਾ ਪ੍ਰਧਾਨ ਹਾਜੀ ਸ਼ੁਕਰਦੀਨ ਅਤੇ ਜਨਰਲ ਸਕੱਤਰ ਮੌਲਾਨਾ ਅਬਦੁੱਲ ਗਫੂਰ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ  ਕਿ ਜਿਨ੍ਹਾਂ ਦੀ ਬਦੌਲਤ ਸੰਮੇਲਨ ਕਾਮਯਾਬੀ ਤਕ ਪਹੁੰਚ ਸਕਿਆ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.