IMG-LOGO
ਹੋਮ ਰਾਸ਼ਟਰੀ: ਸੜਕ ਹਾਦਸੇ ਵਿਚ ਬੱਚੀ ਸਮੇਤ 6 ਲੋਕਾਂ ਦੀ ਮੌਤ

ਸੜਕ ਹਾਦਸੇ ਵਿਚ ਬੱਚੀ ਸਮੇਤ 6 ਲੋਕਾਂ ਦੀ ਮੌਤ

Admin user - Apr 25, 2024 02:07 AM
IMG

ਹੈਦਰਾਬਾਦ, 25 ਅਪ੍ਰੈਲ- ਤੇਲੰਗਾਨਾ ਜ਼ਿਲ੍ਹੇ ’ਚ ਇਕ ਸੜਕ ਹਾਦਸੇ ’ਚ ਇਕ ਬੱਚੀ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲਿਸ ਵਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੀ ਕਾਰ ’ਚ ਸਵਾਰ ਹੋ ਕੇ ਖੜ੍ਹੇ ਟਰੱਕ ਨਾਲ ਟਕਰਾ ਗਏ। ਇਹ ਹਾਦਸਾ ਸੂਬੇ ਦੀ ਰਾਜਧਾਨੀ ਹੈਦਰਾਬਾਦ ਤੋਂ ਕਰੀਬ 180 ਕਿਲੋਮੀਟਰ ਦੂਰ ਸਥਿਤ ਇਸ ਜ਼ਿਲ੍ਹੇ ਦੇ ਕੋਡਾਡਾ ਕਸਬੇ ਕੋਲ ਵਾਪਰਿਆ। ਜਾਣਕਾਰੀ ਅਨੁਸਾਰ ਪੀੜਤਾਂ ਨੂੰ ਲਿਜਾ ਰਹੀ ਕਾਰ ਹੈਦਰਾਬਾਦ-ਵਿਜੇਵਾੜਾ ਹਾਈਵੇਅ ਦੇ ਨਾਲ ਸੜਕ ਕਿਨਾਰੇ ਮੁਰੰਮਤ ਲਈ ਖੜ੍ਹੇ ਟਰੱਕ ਨਾਲ ਟਕਰਾ ਗਈ। ਕਾਰ ਵਿਚ ਕੁੱਲ 10 ਲੋਕ ਸਵਾਰ ਸਨ। ਚਾਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.