ਤਾਜਾ ਖਬਰਾਂ
ਭੁਵਨੇਸ਼ਵਰ, 24 ਅਪ੍ਰੈਲ- ਬੀ.ਜੇ.ਡੀ. ਮੁਖੀ ਅਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਹਿੰਜਲੀ ਹਲਕੇ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਕਾਸ ਸਾਡੀ ਪਛਾਣ ਹੈ, ਹਾਲਾਂਕਿ, ਵਿਰੋਧੀ ਪਾਰਟੀਆਂ ਹਰ ਮੁੱਦੇ ’ਤੇ ਰਾਜਨੀਤੀ ਕਰ ਰਹੀਆਂ ਹਨ ਅਤੇ ਵਿਕਾਸ ਕਾਰਜਾਂ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਨੇ ਸ਼੍ਰੀ ਮੰਦਿਰ ਪਰਿਕਰਮਾ ਪ੍ਰੋਜੈਕਟ ਸਮੇਤ ਹੋਰ ਪ੍ਰੋਜੈਕਟਾਂ ਦਾ ਵਿਰੋਧ ਕੀਤਾ ਸੀ। ਰਾਜ ਦੇ ਲੋਕ ਇਸ ਤੋਂ ਜਾਣੂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲਾ ਦਹਾਕਾ ਓਡੀਸ਼ਾ ਦਾ ਹੋਵੇਗਾ, ਇਹ ਦਹਾਕਾ ਰਾਜ ਦੇ ਨੌਜਵਾਨਾਂ ਲਈ ਇਕ ਸੁਨਹਿਰੀ ਯੁੱਗ ਹੋਵੇਗਾ ਕਿਉਂਕਿ ਸਰਕਾਰ ਰੁਜ਼ਗਾਰ ਅਤੇ ਹੁਨਰ ਵਿਕਾਸ ’ਤੇ ਜ਼ੋਰ ਦੇ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਓਡੀਸ਼ਾ ਖੇਬੀਬਾੜੀ ਲਈ ਵੱਖਰਾ ਬਜਟ ਪੇਸ਼ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਹੈ।
Get all latest content delivered to your email a few times a month.