IMG-LOGO
ਹੋਮ ਰਾਸ਼ਟਰੀ: ਦਿਵਆਂਗ ਵੋਟਰਾਂ ਲਈ ਹਰ ਬੂਥ ਤੇ ਰੈਂਪ ਅਤੇ ਵੀਲ ਚੇਅਰ...

ਦਿਵਆਂਗ ਵੋਟਰਾਂ ਲਈ ਹਰ ਬੂਥ ਤੇ ਰੈਂਪ ਅਤੇ ਵੀਲ ਚੇਅਰ ਦੀ ਸੁਵਿਧਾ ਹੋਵੇਗੇ ਉਪਲਬੱਧ

Admin user - Jan 19, 2022 07:33 AM
IMG

  ਸੁਰਜੀਤ ਕੌਰ 

ਅੰਮ੍ਰਿਤਸਰ, 19 ਜਨਵਰੀ:

  ਜਿਲ੍ਹਾ ਚੋਣ ਅਧਿਕਾਰੀ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਵਿਧਾਨ ਸਭਾ ਚੋਣਾ 2022 ਦੌਰਾਨ ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਅੱਜ ਇਕ ਨਿਵੇਕਲੇ ਪ੍ਰਾਜੈਕਟ ਸਨਮਾਨ ਦੀ ਸ਼ੁਰੂਆਤ ਕੀਤੀ। ਪ੍ਰਾਜੈਕਟ ਸਨਮਾਨ ‘‘ਆਓ ਵੋਟ ਪਾਉਣ ਚੱਲੀਏ’’ ਨੂੰ ਲਾਂਚ ਕਰਦਿਆਂ ਸ੍ਰ ਖਹਿਰਾ ਨੇ ਦੱਸਿਆ ਕਿ ਇਸ ਦਾ ਮੁੱਖ ਮਕਸਦ 18 ਸਾਲ ਦੀ ਉਮਰ ਵਾਲੇ ਨੌਜਵਾਨ ਵੋਟਰ ਜਿੰਨਾਂ ਨੇ ਪਹਿਲੀ ਵਾਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਹੈ, ਉਹ ਆਪਣੇ ਨਾਲ ਦਿਵਆਂਗ ਵੋਟਰਾਂ ਅਤੇ 80 ਸਾਲ ਤੋਂ ਵੱਧ ਬਜੁਰਗਾਂ ਨੂੰ ਵੋਟ ਪਾਉਣ ਲਈ ਨਾਲ ਲੈ ਕੇ ਜਾਣ, ਜਿਸ ਨਾਲ ਜਿਥੇ ਵੋਟਰ ਫੀਸਦੀ ਵਿੱਚ ਵਾਧਾ ਹੋਵੇਗਾ ਉਥੇ ਦਿਵਆਂਗ ਅਤੇ ਬਜੁਰਗ ਵੋਟਰ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣਗੇ।

  ਸ੍ਰ ਖਹਿਰਾ ਨੇ ਦੱਸਿਆ ਕਿ ਇਸ ਤਰ੍ਹਾਂ ਨੌਜਵਾਨਾਂ ਅੰਦਰ ਵੀ ਵੋਟ ਪਾਉਣ ਦੀ ਭਾਵਨਾ  ਉਜਾਗਰ ਹੋਵੇਗੀ ਅਤੇ ਜੇਕਰ ਉਸਦੇ ਕੋਈ ਆਂਢ-ਗੁਆਂਢ ਦਿਵਆਂਗ ਜਾਂ ਬਜੁਰਗ ਵੋਟਰ ਹੈ ਤਾਂ ਉਹ ਵੀ ਆਪਣੇ ਵੋਟ ਪਾਉਣ ਸਬੰਧੀ ਆਪਣੇ ਵਿਚਾਰ ਉਸ ਨਾਲ ਸਾਂਝੇ ਕਰ ਸਕੇਗਾ।  ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜਿਲੇ੍ਹ ਦੇ ਸਾਰੇ ਬੂਥਾਂ ਤੇ ਦਿਵਆਂਗ ਵੋਟਰਾਂ ਲਈ ਰੈਂਪ, ਵੀਲ ਚੇਅਰ, ਪੀਣ ਵਾਲਾ ਪਾਣੀ, ਪਾਖਾਨਾ, ਪਾਰਕਿੰਗ ਦੀ ਸੁਵਿਧਾ ਆਦਿ ਮੁਹੱਈਆ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਪੀ:ਡਬਲਿਯੂ:ਡੀ ਲਈਅਨ ਅਫਸਰ ਵੱਲੋਂ ਹਰੇਕ ਬੂਥ ਦੀ ਫਿਜੀਕਲ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਅਤੇ ਜਿੰਨਾਂ ਬੂਥਾਂ ਤੇ ਕੁਝ ਕਮੀਆਂ ਹਨ ਨੂੰ ਦੂਰ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਿਵਆਂਗ ਵੋਟਰਾਂ ਨੂੰ ਪਾਉਣ ਲਈ ਉਨ੍ਹਾਂ ਦੀ ਸੁਵਿਧਾ ਅਨੁਸਾਰ ਵਾਹਨ ਵੀ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਨੇ ਸਮੂਹ ਨੋਡਲ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਦਿਵਆਂਗ ਵੋਟਰਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਪਾਖਾਨਾ ਆਦਿ ਦੇ ਚਿੰਨ ਜਰੂਰ ਲਗਾਏ ਜਾਣ ਤਾਂ ਜੋ ਉਨ੍ਹਾਂ ਨੂੰ ਬੂਥ ਅੰਦਰ ਜਾਣ ਸਮੇਂ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

  ਇਸ ਮੀਟਿੰਗ ਵਿੱਚ ਜਿਲ੍ਹਾ ਸਮਾਜਿਕ ਤੇ ਸੁਰੱਖਿਆ ਅਫਸਰ ਸ੍ਰ ਅਸੀਸ ਇੰਦਰ ਸਿੰਘ, ਜਿਲ੍ਹਾ ਭਲਾਈ ਅਫਸਰ ਸ੍ਰੀ ਪਲਵ ਸ਼ੇ੍ਰਸ਼ਟ, ਪੀ:ਡਬਲਿਯੂ:ਡੀ ਮੈਂਬਰ ਐਡਵਾਈਜਰੀ ਕਮੇਟੀ ਸ੍ਰੀ ਦਵਿੰਦਰ ਸਿੰਘ, ਕੁਆਰਡੀਨੇਟਰ ਸ੍ਰ ਧਰਮਿੰਦਰ ਸਿੰਘ, ਕੁਆਰਡੀਨੇਟਰ ਅਮਨਪ੍ਰੀਤ ਕੌਰ, ਚੋਣ ਕਾਨੂੰਗੋ, ਸੌਰਵ ਖੋਸਲਾ, ਸੀ:ਡੀ;ਪੀ:ਓ ਮੀਨਾ ਦੇਵੀ, ਸ੍ਰ ਜਸਬੀਰ ਸਿੰਘ ਗਿਲ੍ਹ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.