ਤਾਜਾ ਖਬਰਾਂ
bolda punjab
ਚੰਡੀਗੜ੍ਹ/ਹਿਸਾਰ, 23 ਅਗਸਤ 2022- ਟਿਕ ਟੌਕ ਸਟਾਰ ਅਤੇ ਭਾਜਪਾ ਆਗੂ ਸੋਨਾਲੀ ਫੋਗਾਟ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 42 ਸਾਲਾ ਦੀ ਟਿਕ-ਟਾਕ ਸਟਾਰ ਰਹੀ ਹੈ ਰਿਐਲਿਟੀ ਸ਼ੋਅ ਬਿੱਗ ਬੌਸ - 14 ਵਿੱਚ ਵੀ ਕੰਮ ਕਰ ਚੁੱਕੀ ਹੈ ।
ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਕੁਝ ਸਟਾਫ ਮੈਂਬਰਾਂ ਨਾਲ ਗੋਆ ਗਈ ਹੋਈ ਸੀ, ਜਿੱਥੇ ਬੀਤੀ ਰਾਤ ਉਸ ਨੂੰ ਦਿਲ ਦਾ ਦੌਰਾ ਪਿਆ।
ਸੋਨਾਲੀ ਨੇ ਟਵਿੱਟਰ ਉੱਪਰ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੀ ਇਕ ਵੀਡੀਓ ਪੋਸਟ ਕੀਤੀ ਸੀ ।
ਸੋਨਾਲੀ ਨੇ ਪਿਛਲੀ ਵਾਰ ਹਰਿਆਣਾ ਦੀ ਆਦਮਪੁਰ ਸੀਟ ਤੋਂ ਕੁਲਦੀਪ ਬਿਸ਼ਨੋਈ ਦੇ ਖਿਲਾਫ ਚੋਣ ਲੜੀ ਸੀ, ਜਿਥੋਂ ਉਹ ਹਾਰ ਗਈ ਸੀ। ਕੁਲਦੀਪ ਬਿਸ਼ਨੋਈ ਜੋ ਕੇ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ ਅਤੇ ਉਪ ਚੋਣ ਵਿਚ ਆਪਣੇ ਬੇਟੇ ਨੂੰ ਇੱਥੋਂ ਚੋਣ ਲੜਨਾ ਚਾਹੁੰਦੇ ਹਨ ਜਦਕਿ ਸੋਨਾਲੀ ਵੱਲੋਂ ਵੀ ਇੱਥੋਂ ਦਾਅਵੇਦਾਰੀ ਜਤਾਈ ਜਾ ਰਹੀ ਸੀ ।
ਉਸ ਦਾ "ਅਫ਼ੀਮ" ਗਾਣਾ ਵੀ ਉਸ ਵਕਤ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਏ ਸੀ ਜੀ ਐਮ ਲਖਨਊ ਨੇ ਸੋਨਾਲੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਸੀ ।
Get all latest content delivered to your email a few times a month.