IMG-LOGO
ਹੋਮ ਪੰਜਾਬ : ਆਪਣੀ ਜਮੀਨ ਵਿਚੋਂ ਰੇਤ ਦੀ ਮਾਈਨਿੰਗ ਕਰਵਾਉਣ ਲਈ ਕਰਨਾ ਪਊ...

ਆਪਣੀ ਜਮੀਨ ਵਿਚੋਂ ਰੇਤ ਦੀ ਮਾਈਨਿੰਗ ਕਰਵਾਉਣ ਲਈ ਕਰਨਾ ਪਊ ਇੱਹ ਕੰਮ

Admin user - Aug 19, 2022 08:31 AM
IMG

  bolda punjab

 ਫਾਜ਼ਿਲਕਾ 18 ਅਗਸਤ

            ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਿਲ੍ਹਾ ਫਾਜਿਲਕਾ ਵਿਖੇ ਜਮੀਨ ਮਾਲਕ ਆਪਣੀ ਜਮੀਨ ਵਿੱਚੋਂ ਰੇਤੇ ਦੀ ਮਾਈਨਿੰਗ ਕਰਵਾਉਣ ਦਾ ਚਾਹਵਾਨ ਹੈ ਤਾਂ ਉਹ ਆਪਣੀ ਪ੍ਰਤੀ ਬੇਨਤੀ 31 ਅਗਸਤ 2022 ਤੱਕ ਹਰ ਪੱਖੋਂ ਮੁਕੰਮਲ ਕਰਦੇ ਹੋਏ ਜਮ੍ਹਾਂ ਕਰਵਾ ਸਕਦੇ ਹਨ। ਇਹ ਜਾਣਕਾਰੀ ਕਾਰਜਕਾਰੀ ਇੰਜੀਨੀਅਰ-ਕਮ-ਜਿਲ੍ਹਾ ਮਾਇਨਿੰਗ ਅਫਸਰ, ਇੰਜੀ: ਵਿਨੋਦ ਕੁਮਾਰ ਸੁਥਾਰ ਨੇ ਦਿੱਤੀ। 

        ਕਾਰਜਕਾਰੀ ਇੰਜੀਨੀਅਰ-ਕਮ-ਜਿਲ੍ਹਾ ਮਾਇਨਿੰਗ ਅਫਸਰ ਨੇ ਦੱਸਿਆ ਕਿ ਰੇਤੇ ਦੀ ਮਾਈਨਿੰਗ ਕਰਵਾਉਣ ਦੇ ਜਮੀਨ ਮਾਲਕ ਆਪਣੀ ਪ੍ਰਤੀ ਬੇਨਤੀ ਸਮੇਤ ਮਾਲ ਰਿਕਾਰਡ ਦਫਤਰ ਕਾਰਜਕਾਰੀ ਇੰਜੀਨੀਅਰ-ਕਮ-ਜਿਲ੍ਹਾ ਮਾਈਨਿੰਗ ਅਫਸਰ, ਜਲ ਨਿਕਾਸ ਉਸਾਰੀ ਮੰਡਲ ਫਿਰੋਜਪੁਰ ਐਟ ਫਾਜਿਲਕਾ  ਵਿਖੇ ਜਮ੍ਹਾਂ ਕਰਵਾਉਣ ਤਾਂ ਜੋ ਮਾਈਨਿੰਗ ਸਾਈਟਸ ਨੂੰ ਜਿਲ੍ਹਾ ਸਰਵੇ ਰਿਪੋਰਟ ਵਿਚ ਸ਼ਾਮਿਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਮੀਨ ਮਾਲਕ ਆਪਣੀ ਪ੍ਰਤੀ ਬੇਨਤੀ ਡੀ.ਸੀ. ਕੰਪਲੈਕਸ, ਤੀਜੀ ਮੰਜਿਲ, ਸੀ-ਬਲਾਕ ਦੇ ਦਫਤਰ ਕਾਰਜਕਾਰੀ ਇੰਜੀਨੀਅਰ-ਕਮ-ਜਿਲ੍ਹਾ ਮਾਈਨਿੰਗ ਅਫਸਰ, ਜਲ ਨਿਕਾਸ ਉਸਾਰੀ ਮੰਡਲ ਫਿਰੋਜਪੁਰ ਐਟ ਫਾਜਿਲਕਾ, ਰੂਮ ਨੰ 402 ਵਿਖੇ ਜਮ੍ਹਾਂ ਕਰਵਾ ਸਕਦੇ ਹਨ।

 

 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.