ਤਾਜਾ ਖਬਰਾਂ
ਫਿਰੋਜ਼ਪੁਰ: ਰਿਵਾਇਤੀ ਪਾਰਟੀਆਂ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਕੇ ਸ਼ਹਿਰੀ ਹਲਕੇ ਦੇ ਪਿੰਡ ਕਟੋਰਾ ਦੇ ਵਿਕਰਮਜੀਤ ਔਲਖ ਅਤੇ ਕੁਲਵਿੰਦਰ ਸਿੰਘ ਔਲਖ 40 ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਜਿਨ੍ਹਾਂ ਦਾ ਸਵਾਗਤ ਕਰਦੇ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਇਨ੍ਹਾਂ ਸ਼ਾਮਲ ਹੋਏ ਪਰਿਵਾਰਾਂ ਦੇ ਸਹਿਯੋਗ ਨਾਲ ਇਲਾਕੇ ਦਾ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਚੋਣਾਂ ਤੋਂ ਬਾਅਦ ਪੰਜਾਬ ਦੀ ਖੁਸ਼ਹਾਲੀ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ ਅਤੇ ਰਿਵਾਇਤੀ ਪਾਰਟੀਆਂ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਦਾ ਹਿਸਾਬ ਲਿਆ ਜਾਵੇਗਾ। ਇਸ ਮੌਕੇ ਵਿਕਰਮਜੀਤ ਔਲਖ, ਕੁਲਵਿੰਦਰ ਸਿੰਘ, ਤਰਸੇਮ ਸਿੰਘ ਔਲਖ, ਸਤਨਾਮ ਸਿੰਘ ਮਾਸਟਰ, ਗੁਲਜਾਰ ਸਿੰਘ ਔਲਖ, ਜਸਬੀਰ ਸਿੰਘ ਸੰਧਾ ਮੌਜਾ, ਲਵਨੀਤ ਔਲਖ, ਗੋਪੀ ਭੱਲਾ, ਅਨਮੋਲ ਗਿੱਲ, ਗੁਰਪ੍ਰੀਤ ਗਿੱਲ, ਕਰਨ ਔਲਖ, ਆਸ਼ੂ, ਹਰਮਨ ਸਿੰਘ, ਹਰਜਿੰਦਰ ਦੌਲਤਪੁਰਾ, ਜਤਿਨ, ਡਾ. ਰਾਜ ਗਿੱਲ, ਵਿਵੇਕ ਮੋਂਗਾ, ਵਿਸ਼ਾਲ ਸੇਠੀ, ਸੁਖਦੇਵ ਗਿੱਲ, ਕਾਰਜ ਫੌਜ਼ੀ, ਸੂਰਤ ਸਿੰਘ, ਮੰਨਾ, ਬਲਜੀਤ ਕਟੋਰਾ, ਬਲਵੀਰ ਬਰਾੜ, ਗੁਰਮੇਜ ਸਿੰਘ, ਸੁੱਚਾ ਸਿੰਘ ਮਿਸਤਰੀ, ਪ੍ਰਗਟ ਆਰਿਫ ਕੇ, ਰਣਜੀਤ ਭੁੱਲਰ, ਜਸਪਾਲ ਧਾਲੀਵਾਲ, ਪਵਨ ਔਲਖ, ਬਲਵੰਤ ਔਲਖ, ਸੁੱਖਾ ਸਿੰਘ, ਗੁਰਮੇਹਰ ਧਾਲੀਵਾਲ, ਸੁਖਬੀਰ ਧਾਲੀਵਾਲ, ਪ੍ਰੀਤਪਾਲ ਧਾਲੀਵਾਲ, ਮੋਹਕਮ ਔਲਖ, ਕਾਲਾ, ਬਲਰਾਜ ਔਲਖ, ਸੂਰਤ ਸਿੰਘ, ਸੁੱਖਾ ਸਿੰਘ, ਜਸਕਰਨ ਔਲਖ, ਡਾ. ਗੁਰਪ੍ਰੀਤ ਸਿੰਘ ਆਦਿ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ।
Get all latest content delivered to your email a few times a month.