ਤਾਜਾ ਖਬਰਾਂ
ਬਿਊਰੋ ਚੀਫ਼
ਕਾਸਗੰਜ , ਉੱਤਰ ਪ੍ਰਦੇਸ਼ , 12 ਅਪ੍ਰੈਲ - ਕਾਸਗੰਜ 'ਚ ਪਿਕਨਿਕ ਮਨਾਉਣ ਆਏ 9 ਦੋਸਤ ਨਦਰਾਈ ਨਹਿਰ 'ਚ ਨਹਾਉਂਦੇ ਸਮੇਂ ਡੁੱਬ ਗਏ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਚਾਰ ਲਾਸ਼ਾਂ ਨੂੰ ਬਾਹਰ ਕੱਢਿਆ। ਬਾਕੀਆਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹੈ। ਪ੍ਰਸ਼ਾਸਨ ਵਲੋਂ ਬਚਾਅ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਨੌਜਵਾਨਾਂ ਦੀ ਭਾਲ ਲਈ ਗੋਤਾਖੋਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ।
Get all latest content delivered to your email a few times a month.