IMG-LOGO
ਹੋਮ ਪੰਜਾਬ : ਭਗਵੰਤ ਮਾਨ ਲੋਕਾਂ ਦੇ ਿਦਲਾਂ ’ਚ ਘਰ ਕਰ ਚੁੱਕੇ ਨੇ...

ਭਗਵੰਤ ਮਾਨ ਲੋਕਾਂ ਦੇ ਿਦਲਾਂ ’ਚ ਘਰ ਕਰ ਚੁੱਕੇ ਨੇ : ਰਣਬੀਰ ਭੁੱਲਰ

Admin user - Jan 19, 2022 06:08 AM
IMG


 ਫਿਰੋਜ਼ਪੁਰ: ਪਿਛਲੇ 70 ਸਾਲਾਂ ਤੋਂ ਿਰਵਾਈਤੀ ਪਾਰਟੀਆਂ ਦੇ ਗੇੜ ਵਿੱਚੋਂ ਕੱਢਣ ਲਈ ਆਏ ਆਮ ਆਦਮੀ ਪਾਰਟੀ ਦੇ ਸੀਐੱਮ ਭਗਵੰਤ ਸਿੰਘ ਮਾਨ ਦਾ ਨਾਮ ਹਰ ਇੱਕ ਦੀ ਜੁਬਾਨ ਉਪਰ ਘਰ ਕਰ ਰਿਹਾ ਹੈ ਅਤੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਇਸ ਪਿਆਰ ਸਦਕਾ ਆਮ ਆਦਮੀ ਪਾਰਟੀ ਸਾਰੀਆਂ ਸੀਟਾਂ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ ਅਤੇ ‘ਆਪ’ ਦੀ ਸਰਕਾਰ ਬਣਾਏਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਉਮੀਦਵਾਰ ਰਣਬੀਰ ਸਿੰਘ ਭੁੱਲਰ ਨੇ ਵੱਖ-ਵੱਖ ਪਿੰਡਾਂ ਅੰਦਰ ਚੋਣ ਪ੍ਰਚਾਰ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੱਕ ਜੋ ਵੀ ਪਾਰਟੀ ਸਤਾ ਵਿਚ ਆਈ ਹੈ, ਉਸ ਨੇ ਆਮ ਜਨਤਾ ਨੂੰ ਲੁੱਟਣ ਅਤੇ ਕੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬੇਰੁਜਗਾਰੀ ਅਤੇ ਨਸ਼ਾ ਇਨ੍ਹਾਂ ਜ਼ਿਆਦਾ ਵੱਧ ਗਿਆ ਹੈ ਕਿ ਨੌਜਵਾਨ ਪੀੜ੍ਹੀ ਚੋਰੀਆਂ, ਡਾਕਿਆਂ ਉਪਰ ਉਤਰ ਆਈ ਹੈ, ਜਿਸ ਦੀ ਜ਼ਿੰਮੇਵਾਰ ਸਤਾਧਾਰੀ ਸਰਕਾਰ ਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਪਰੰਤ ਬੇਰੁਜ਼ਗਾਰੀ ਅਤੇ ਨਸ਼ਾ ਪਹਿਲ ਦੇ ਆਧਾਰ ’ਤੇ ਖਤਮ ਕੀਤਾ ਜਾਵੇਗਾ ਅਤੇ ਆਮ ਲੋਕਾਂ ਨੂੰ ਬੁਿਨਆਦੀ ਸਹੂਲਤਾਂ ਨਾਲ ਨਿਵਾਿਜਆ ਜਾਵੇਗਾ। ਇਸ ਮੌਕੇ  ਸੁਖਵਿੰਦਰ ਿਸੰਘ ਸਿੱਧੂ ਬਸਤੀ ਰਾਮ ਲਾਲ ਸਰਕਲ ਪ੍ਰਧਾਨ, ਗੁਰਪ੍ਰੀਤ ਸਿੰਘ ਵਕੀਲਾਂ ਵਾਲੀ, ਸੁਖਵਿੰਦਰ ਸਿੰਘ ਸਿੱਧੂ, ਬਲਰਾਜ ਸਿੰਘ ਕਟੋਰਾ ਜ਼ਿਲ੍ਹਾ ਮੀਤ ਪ੍ਰਧਾਨ ਕਿਸਾਨ ਵਿੰਗ, ਸੰਪੂਰਨ ਸਿੰਘ ਮੈਨੇਜਰ, ਬਲਵਿੰਦਰ ਸਿੰਘ ਵਾਹਕਾ, ਦਿਲਬਾਗ ਕਟੋਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.