IMG-LOGO
ਹੋਮ ਪੰਜਾਬ : ਦਬੰਗਈ ਢੰਗ ਨਾਲ ਇੰਸਪੈਕਟਰ ਮੋਹਿਤ ਧਵਨ ਨੇ ਗ੍ਰਿਫ਼ਤਾਰ ਕੀਤੇ ਦੋ...

ਦਬੰਗਈ ਢੰਗ ਨਾਲ ਇੰਸਪੈਕਟਰ ਮੋਹਿਤ ਧਵਨ ਨੇ ਗ੍ਰਿਫ਼ਤਾਰ ਕੀਤੇ ਦੋ ਵਿਅਕਤੀ

Admin user - Aug 09, 2022 10:38 AM
IMG

 bolda punjab
ਫਿਰੋਜ਼ਪੁਰ 9 ਅਗਸਤ , ਪੁਲਿਸ ਵਿਭਾਗ ਵਿਚ ਵਿਲੱਖਣ ਸੇਵਾਵਾਂ ਦੇ ਰਹੇ ਪੁਲਿਸ ਇੰਸਪੈਕਟਰ ਮੋਹਿਤ ਧਵਨ ਨੇ ਇੱਕ ਵਾਰ ਫਿਰ ਦਬੰਗਈ ਤਰੀਕੇ ਨਾਲ ਉਨ੍ਹਾਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜੋ ਕਿ ਤੇਜ਼ ਰਫ਼ਤਾਰ ਕਾਰ ਪੁਲੀਸ ਮੁਲਾਜ਼ਮਾਂ ਉੱਪਰ ਚੜ੍ਹਾਉਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ  ।
  ਇਸ ਘਟਨਾ ਵਿਚ ਭਾਵੇਂ ਦੋ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ ਪਰ ਪੁਲਸ ਪਾਰਟੀ ਵੱਲੋਂ ਸਵਿਫਟ ਕਾਰ ਦਾ ਪਿੱਛਾ ਕਰਨ ਅਤੇ ਪੁਲੀਸ ਇੰਸਪੈਕਟਰ ਵੱਲੋਂ ਫਾਇਰ ਕਰ ਕੇ ਕਾਰ ਦਾ ਟਾਇਰ ਪੈਂਚਰ ਕਰਨ ਤੋਂ ਬਾਅਦ ਗ੍ਰਿਫਤਾਰੀ ਹੋ ਸਕੀ  ।
    ਪੁਲਸ ਪਾਰਟੀ ਵਲੋਂ ਜੱਦੋ ਨਾਕਾਬੰਦੀ ਕੀਤੀ ਹੋਈ ਸੀ ਤਾਂ ਦੋ ਮੋਨੇ ਵਿਅਕਤੀ ਸਵਿਫਟ ਕਾਰ ਵਿਚ ਸ਼ੱਕੀ ਹਾਲਤ ਵਿੱਚ ਦਿਖਾਈ ਦਿੱਤੇ ਜਦੋਂ ਉਨ੍ਹਾਂ ਨੂੰ ਰੋਕ ਕੇ ਤਾਕੀ ਖੋਲ੍ਹੀ ਗਈ ਤਾਂ ਉਨ੍ਹਾਂ ਕਾਰ ਦੀ ਤਾਕੀ ਬੰਦ ਕਰਕੇ ਕਾਰ ਭਜਾਉਂਦਿਆਂ ਹੋਇਆਂ  ਸੀਨੀਅਰ ਕਾਂਸਟੇਬਲ ਗੁਰਜੀਤ ਸਿੰਘ ਅਤੇ ਸੁਰਿੰਦਰ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ  ।
  ਇਸ ਦੌਰਾਨ ਐਸ ਐਚ ਓ ਪੁਲਸ ਥਾਣਾ ਸਿਟੀ ਮੋਹਿਤ ਧਵਨ ਵੱਲੋਂ ਆਪਣੀ ਸਰਵਿਸ ਰਿਵਾਲਵਰ ਨਾਲ ਫਾਇਰ ਕਰ ਕੇ ਕਾਰ ਦੇ ਖੱਬੇ ਟਾਇਰ ਨੂੰ ਪੈਂਚਰ ਕੀਤਾ   ।
  ਕਾਬੂ ਆਏ ਵਿਅਕਤੀਆਂ ਦੀ ਪਹਿਚਾਣ ਮਾਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਗਦਾਦੀ ਗੇਟ ਫਿਰੋਜ਼ਪੁਰ , ਰਾਜਬੀਰ ਸਿੰਘ ਪੁੱਤਰ  ਰਸਾਲ ਸਿੰਘ ਵਾਸੀ ਲੰਗੇਆਣਾ ਵਜੋਂ ਹੋਈ  ।
  ਦਰਜ ਕੀਤੀ ਗਈ ਐਫ ਆਈ ਆਰ ਅਨੁਸਾਰ ਇਨ੍ਹਾਂ ਦੇ ਕਬਜ਼ੇ ਵਿੱਚੋਂ ਦੱਸ ਗ੍ਰਾਮ ਹੈਰੋਇਨ ਵੀ ਬਰਾਮਦ ਹੋਈ  ।
 ਪੁਲੀਸ ਵੱਲੋਂ ਇਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ  307 , 353 , 186 , 279 , 332 , 34 , 21B NDPS ਅਧੀਨ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਹੈ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.