ਤਾਜਾ ਖਬਰਾਂ
ਇੰਦੌਰ, 7 ਅਪ੍ਰੈਲ - ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਡਾ. ਮੋਹਨ ਭਾਗਵਤ ਦੀ ਸੁਰੱਖਿਆ ’ਚ ਸੰਨ੍ਹ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸ਼ੁੱਕਰਵਾਰ ਰਾਤ ਇੰਦੌਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇਕ ਦੀ ਹੈ। ਸੰਘ ਮੁਖੀ ਨੇ ਰੇਲ ਗੱਡੀ ਰਾਹੀਂਂ ਗਾਂਧੀਨਗਰ ਲਈ ਰਵਾਨਾ ਹੋਣਾ ਸੀ। ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਸਨ। ਉਦੋਂ ਇਕ ਨੌਜਵਾਨ ਬੁਲਟ ਲੈ ਕੇ ਉੱਥੇ ਆ ਗਿਆ। ਮੋਡੀਫਾਈ ਸਾਇਲੈਂਸਰ ਲੱਗਾ ਹੋਣ ਕਾਰਨ ਬੁਲਟ ’ਚੋਂ ਗੋਲ਼ੀਆਂ ਚੱਲਣ ਵਰਗੀ ਆਵਾਜ਼ ਆ ਰਹੀ ਸੀ। ਜਿਉਂ ਹੀ ਬੁਲਟ ਚਾਲਕ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਪੁਲਿਸ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ। ਉਸ ਖ਼ਿਲਾਫ਼ ਜੀਆਰਪੀ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਨੌਜਵਾਨ ਪਲੇਟਫਾਰਮ ਤੱਕ ਬੁਲਟ ਲੈ ਕੇ ਕਿਵੇਂ ਪੁੱਜਾ।
Get all latest content delivered to your email a few times a month.